10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਕਿਰਤੀ ਕਿਸਾਨ ਯੂਨੀਅਨ ਦਾ ਇਜਲਾਸ ਸਫ਼ਲਤਾਪੂਰਵਕ ਸੰਪੰਨ

ਸ੍ਰੀ ਮੁਕਤਸਰ ਸਾਹਿਬ , 9 ਅਗਸਤ ( ਰਣਜੀਤ ਸਿੰਘ ਢਿੱਲੋਂ )- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਜਲਾਸ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਦੀ ਭਰਵੀਂ ਹਾਜ਼ਰੀ ਵਿਚ ਸੰਪੰਨ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਵਿਚ ਕਿਸਾਨੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਵਲੋਂ ਆਏ ਹੋਏ ਡੈਲੀਗੇਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 10-08-2026
ਸ੍ਰੀ ਮੁਕਤਸਰ ਸਾਹਿਬ , 9 ਅਗਸਤ ( ਰਣਜੀਤ ਸਿੰਘ ਢਿੱਲੋਂ )- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇਜਲਾਸ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਚ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਦੀ ਭਰਵੀਂ ਹਾਜ਼ਰੀ ਵਿਚ ਸੰਪੰਨ ਕੀਤਾ ਗਿਆ । ਸਮਾਗਮ ਦੀ ਸ਼ੁਰੂਆਤ ਵਿਚ ਕਿਸਾਨੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਵਲੋਂ ਆਏ ਹੋਏ ਡੈਲੀਗੇਟਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ’ ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਸਾਨੀ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਭਾਰਤ ਅਮਰੀਕਾ ਦਰਮਿਆਨ ਤੈਅ ਹੋ ਰਿਹਾ ਟੈਕਸ ਮੁਕਤ ਵਪਾਰ ਸਮਝੌਤਾ , ਬਿਜਲੀ ਸੋਧ ਬਿਲ ਰਾਹੀਂ ਬਿਜਲੀ ਸੈਕਟਰ ਨੂੰ ਕਾਰਪੋਰੇਟਾ ਹਵਾਲੇ ਕਰਨ ਦੀਆਂ ਕੋਝੀਆਂ ਚਾਲਾਂ ਅਤੇ ਕਿਸਾਨਾਂ ਸਿਰ ਚੜੇ ਕਰਜ਼ਿਆਂ ਨੂੰ ਤੁਰੰਤ ਰੱਦ ਕਰਵਾਉਣ ਅਤੇ ਹੋਰ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੀ 1 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ ਤੇ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਮੋਰਚੇ ਲਈ ਕਿਸਾਨਾਂ ਨੂੰ ਵੱਧ ਚੜ ਕੇ ਤਿਆਰੀਆਂ ਕਰਨ ਅਤੇ ਮੈਦਾਨ ਵਿਚ ਡਟਣ ਦਾ ਸੱਦਾ ਦਿੱਤਾ ਗਿਆ । ਇਸ ਮੌਕੇ ਚੁਣੇ ਹੋਏ ਡੈਲੀਗੇਟਾਂ ਨੇ ਜਥੇਬੰਦੀ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ’ ਤੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਜਥੇਬੰਧਕ ਤਾਕਤ ਨੂੰ ਹੋਰ ਵਧਾਉਣ ਦੇ ਕਾਰਜ ਮਿੱਥੇ ਗਏ । ਇਜਲਾਸ ਦੌਰਾਨ ਨਵੀਂ ਕਮੇਟੀ ਦੀ ਚੋਣ ਦੀ ਪ੍ਰਕਿਰਿਆ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਦੀ ਦੇਖ - ਰੇਖ ਹੇਠ ਨੇਪਰੇ ਚਾੜ੍ਹੀ ਗਈ । ਇਸ ਮੌਕੇ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਜ਼ਿਲ੍ਹਾ ਕਮੇਟੀ ਦਾ ਨਵਾਂ ਪੈਨਲ ਸਦਨ ਅੱਗੇ ਰੱਖਿਆ , ਜਿਸ ਨੂੰ ਹਾਜ਼ਰੀਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ । ਚੁਣੀ ਗਈ ਨਵੀਂ ਟੀਮ ਵਿਚ ਬਲਜੀਤ ਸਿੰਘ ਲੰਡੇ ਰੋਡੇ ਨੂੰ ਜ਼ਿਲ੍ਹਾ ਪ੍ਰਧਾਨ , ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੂੰ ਜ਼ਿਲ੍ਹਾ ਸਕੱਤਰ , ਬਲਵਿੰਦਰ ਸਿੰਘ ਥਾਂਦੇਵਾਲਾ ਨੂੰ ਮੀਤ ਪ੍ਰਧਾਨ , ਗੁਰਸੇਵਕ ਸਿੰਘ ਸੰਗਰਾਣਾ ਨੂੰ ਵਿੱਤ ਸਕੱਤਰ , ਗੁਰਚਰਨ ਸਿੰਘ ਬੁੱਟਰ ਸ਼ਰੀਂਹ ਨੂੰ ਮੀਤ ਪ੍ਰਧਾਨ , ਦਵਿੰਦਰ ਸਿੰਘ ਲੁਬਾਣਿਆਂਵਾਲੀ ਨੂੰ ਪ੍ਰੈੱਸ ਸਕੱਤਰ , ਜਸਵੰਤ ਸਿੰਘ ਡੋਡਾਂਵਾਲੀ ਨੂੰ ਸਹਾਇਕ ਪ੍ਰੈਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ । ਇਸ ਮੌਕੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵਲੋਂ ਚੁਣੀ ਗਈ ਨਵੀਂ ਜ਼ਿਲ੍ਹਾ ਟੀਮ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ । ਭਰਾਤਰੀ ਜਥੇਬੰਦੀਆਂ ਵਲੋਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਸਰਪੰਚ ਮੰਗਾ ਸਿੰਘ ਚੱਕ ਗਾਂਧਾ ਸਿੰਘ ਵਾਲਾ , ਇਫਟੂ ਦੇ ਜ਼ਿਲ੍ਹਾ ਆਗੂ ਦਵਿੰਦਰ ਸਿੰਘ , ਪੰਜਾਬ ਸਟੂਡੈਂਟ ਯੂਨੀਅਨ ਦੀ ਸੂਬਾ ਆਗੂ ਸੁਖਪ੍ਰੀਤ ਕੌਰ ਢਿੱਲਵਾਂ ਨੇ ਭਰਾਤਰੀ ਸੰਦੇਸ਼ ਦਿੱਤਾ । ਇਸ ਮੌਕੇ ਜਰਨੈਲ ਸਿੰਘ ਸਰਾਂਵਾਂ ਬੋਦਲਾ , ਸੁਖਪਾਲ ਸਿੰਘ ਰਾਮਗੜ੍ਹ ਚੂੰਘਾਂ , ਲੱਖਾ ਸਿੰਘ ਵੜਿੰਗ , ਬ੍ਰਿਜ ਲਾਲ ਮੀਤ ਪ੍ਰਧਾਨ ਡੋਡਾਂਵਾਲੀ , ਹਰਜਿੰਦਰ ਸਿੰਘ ਜੰਡਵਾਲਾ ਚੜ੍ਹਤ ਸਿੰਘ , ਸੁੱਚਾ ਸਿੰਘ , ਗੁਰਦੇਵ ਸਿੰਘ ਕੱਟਿਆਂ ਵਾਲੀ , ਹਰਜਿੰਦਰ ਕੌਰ ਸਰਾਂਵਾਂ , ਇਕਬਾਲ ਸਿੰਘ ਜੰਡਵਾਲਾ , ਸੁਖਦੇਵ ਸਿੰ ਘ ਝਬੇਲਵਾਲੀ , ਗੁਰਮੀਤ ਸਿੰਘ ਸੰਗਰਾਣਾ , ਤੇਜ਼ ਸਿੰਘ ਝਬੇਲਵਾਲੀ , ਭੁਪਿੰਦਰ ਸਿੰਘ ਥਾਂਦੇਵਾਲਾ , ਸ਼ਮਿੰਦਰ ਸਿੰਘ ਵੰਗਲ , ਜਗਦੇਵ ਸਿੰਘ ਸੰਗਰਾਣਾ , ਗੋਰਾ ਸਿੰਘ ਚੱਕ ਗਾਂਧਾ ਸਿੰਘ ਵਾਲਾ , ਜਗਸੀਰ ਸਿੰਘ ਸੱਕਾਂਵਾਲੀ ਗਗਨਦੀਪ ਸਿੰਘ ਥਾਂਦੇਵਾਲਾ , ਗੁਰਟੇਕ ਸਿੰਘ ਲੰਡੇ ਰੋਡੇ , ਜੱਗਾ ਸਿੰਘ ਭੁੱਟੀਵਾਲਾ , ਅਮਰਜੀਤ ਸਿੰਘ ਤਖਤ ਮੁਲਾਣਾ , ਜਸਪਾਲ ਸਿੰਘ ਬੂੜਾ ਗੁੱਜਰ , ਗੁਰਚਰਨ ਸਿੰਘ ਝਬੇਲਵਾਲੀ , ਜਸਪਾਲ ਸਿੰਘ ਬਾਜਾ , ਬ੍ਰਿਜ ਲਾਲ ਡੋਡਾਂਵਾਲੀ , ਜਸਪਾਲ ਸਿੰਘ ਵੜਿੰਗ , ਜਸਵਿੰਦਰ ਸਿੰਘ ਵੜਿੰਗ , ਹਰਮਨਦੀਪ ਸਿੰਘ ਤਖਤ ਮੁਲਾਣਾ , ਜੁਗਰਾਜ ਸਿੰਘ ਲੁਬਾਣਿਆਂਵਾਲੀ , ਜਸਦੇਵ ਸਿੰਘ ਮਲੋਟ , ਕਾਮਰੇਡ ਹਰਨੇਕ ਸਿੰਘ ਲੰਡੇ ਰੋਡੇ , ਡਾਕਟਰ ਹਰਮੀਤ ਸਿੰਘ ਲੁਬਾਣਿਆਂਵਾਲੀ , ਜਗਦੇਵ ਸਿੰਘ ਭੁੱਲਰ ਆਦਿ ਡੈਲੀਗੇਟ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਡੀ.ਐਨ.ਟੀ ਭਾਈਚਾਰਿਆਂ ਦਾ ਵਫ਼ਦ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੂੰ ਮਿਲਿਆ ਅਗਲੀ ਖ਼ਬਰ ਹਲਕੀ ਬਾਰਿਸ਼ ਨੇ ਗਿੱਦੜਬਾਹਾ ਪ੍ਰਸ਼ਾਸਨ ਦੇ ਪਬੰਧਾਂ ਦੀ ਪੋਲ ਖੋਲ੍ਹੀ ਸੜਕਾਂ ’ ਤੇ ਭਰਿਆ ਬਾਰਿਸ਼ ਦਾ ਪਾਣੀ
Ad Position 24