10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

‘ਜੈਕ’ ਕੰਪਨੀ ਨੇ ਕੋਟਕਪੂਰਾ ਵਿਖੇ ਆਪਣੀ 31ਵੀਂ ਵਰ੍ਹੇਗੰਢ ਮਨਾਈ, ਨਵਾਂ ਮਾਡਲ 133 ਲਾਂਚ

ਬਰਗਾੜੀ, 9 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਭਾਜਪਾ ਮੰਡਲ ਬਰਗਾੜੀ ਦੇ ਪ੍ਰਧਾਨ ਹਰਮੇਲ ਸਿੰਘ ਚਹਿਲ ਖਾਲਸਾ ਦੇ ਘਰ ਹਲਕਾ ਜੈਤੋ ਦੇ ਕੁਝ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਹਲਕਾ ਜੈਤੋ ਦੇ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ, ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਅਤੇ ਬਲਾਕ ਸੰਮਤੀ ਮੈਂਬਰ ਵਿਜੇ ਕੁਮਾਰ ਵਿੱਕੀ, ਓ.

Ad Position 21
No active advertisement
ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੀਟਿੰਗ ਦੌਰਾਨ ਭਾਜਪਾ ਦੇ ਹਲਕਾ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ, ਮੰਡਲ ਪ੍ਰਧਾਨ ਹਰਮੇਲ ਸਿੰਘ ਖਾਲਸਾ, ਵਿੱਕੀ ਕੁਮਾਰ, ਮਨਜੀਤ ਸਿੰਘ ਢਿਲਵਾਂ ਆਦਿ। ਤਸਵੀਰ: ਲਖਵਿੰਦਰ ਸ਼ਰਮਾ ਕੋਟਕਪੂਰਾ ਵਿਖੇ ‘ਜੈਕ’ ਵਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਸੀਨੀਅਰ ਅਧਿਕਾਰੀ ਨਵੇਂ ਉਤਪਾਦ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਅਤੇ ਸਨਮਾਨ ਹਾਸਿਲ ਕਰਦੇ ਹੋਏ ਵਿਅਕਤੀ। ਅਜੀਤ ਤਸਵੀਰ ਜੇਤੂ ਵਿਦਿਆਰਥੀਆ ਨਾਲ ਸਮੂਹ ਸਕੂਲ ਸਟਾਫ਼। ਤਸਵੀਰ : ਜਗਜੀਤ ਸਿੰਘ 10-08-2026
ਬਰਗਾੜੀ, 9 ਅਗਸਤ (ਲਖਵਿੰਦਰ ਸ਼ਰਮਾ)-ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਭਾਜਪਾ ਮੰਡਲ ਬਰਗਾੜੀ ਦੇ ਪ੍ਰਧਾਨ ਹਰਮੇਲ ਸਿੰਘ ਚਹਿਲ ਖਾਲਸਾ ਦੇ ਘਰ ਹਲਕਾ ਜੈਤੋ ਦੇ ਕੁਝ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਹਲਕਾ ਜੈਤੋ ਦੇ ਕਨਵੀਨਰ ਪ੍ਰਕਾਸ਼ ਸਿੰਘ ਸੇਵੇਵਾਲਾ, ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਅਤੇ ਬਲਾਕ ਸੰਮਤੀ ਮੈਂਬਰ ਵਿਜੇ ਕੁਮਾਰ ਵਿੱਕੀ, ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਢਿੱਲਵਾਂ, ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਸਰਾਵਾਂ, ਸੀਨੀਅਰ ਆਗੂ ਰੁਲਦੂ ਸਿੰਘ ਆਦਿ ਨੇ ਭਾਗ ਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਦਿਨ ਬ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਪੱਧਰ ’ਤੇ ਭਾਜਪਾ ਵਿਚ ਆ ਰਹੇ ਹਨ। ਪੰਜਾਬ ਦਾ ਹਰ ਸੂਝਵਾਨ ਵਿਅਕਤੀ ਸਮਝਦਾ ਹੈ ਕਿ ਪੰਜਾਬ ਦਾ ਵਿਕਾਸ ਡਬਲ ਇੰਜਨ ਵਾਲੀ ਸਰਕਾਰ ਤੋਂ ਬਿਨਾਂ ਸੰਭਵ ਨਹੀਂ ਹੈ। ਭਾਰਤ ਦੇ ਜਿੰਨੇ ਰਾਜਾਂ ਵਿਚ ਡਬਲ ਇੰਜਨ ਵਾਲੀ ਸਰਕਾਰ ਹੈ ਉਨ੍ਹਾਂ ਰਾਜਾਂ ਦਾ ਅਥਾਹ ਵਿਕਾਸ ਹੋਇਆ ਹੈ। ਪੰਜਾਬ ਵਿਚ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਲਾਅ ਐਂਡ ਆਰਡਰ ਦੀ ਹੈ ਜੋ ਪੰਜਾਬ ਵਿਚ ਸਹੀ ਨਹੀਂ ਹੈ। ਪੰਜਾਬ ਵਿਚ ਦਿਨ ਦਿਹਾੜੇ ਲੁੱਟਾ ਖੋਹੀ, ਕਤਲੋਗਾਰਦ ਆਦਿ ਹੋ ਰਹੀ ਹੈ ਅਤੇ ਗੈਂਗਸਟਰ ਲੋਕਾਂ, ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗ ਰਹੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੰਜਾਬ ਵਿਚ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ। ਪੰਜਾਬ ਵਿਚ ਅਮਨ ਸ਼ਾਂਤੀ ਲਈ ਭਾਜਪਾ ਸਰਕਾਰ ਜ਼ਰੂਰੀ ਹੈ। ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਵਾਲੇ ਗੈਂਗਸਟਰ ਪੰਜਾਬ ਦੀਆਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਹੀ ਪੈਦਾ ਕੀਤੇ ਹੋਏ ਹਨ। ਪੰਜਾਬ ਦੇ ਅੱਕੇ ਹੋਏ ਲੋਕ ਆਮ ਹੀ ਕਹਿੰਦੇ ਹਨ ਕਿ ਪੰਜਾਬ ਵਿਚ ਜੋਗੀ ਵਰਗਾ ਮੁੱਖ ਮੰਤਰੀ ਲਿਆਉਣ ਦੀ ਲੋੜ ਹੈ ਜਿਸ ਨੇ ਯੂ.ਪੀ ਵਰਗੇ ਰਾਜ ਵਿਚ ਸਾਰੇ ਗੁੰਡੇ ਖਤਮ ਕਰ ਦਿੱਤੇ ਹਨ ਅਤੇ ਹੁਣ ਯੂ.ਪੀ ਦੇ ਲੋਕ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਕਾਰੋਬਾਰ ਆਦ ਿ ਕਰ ਰਹੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ ਅਤੇ ਸਿਰਫ ਝੂਠ, ਡਰਾਮੇਬਾਜ਼ੀ ਅਤੇ ਚੁਟਕਲਿਆਂ ਨਾਲ ਪੰਜਾਬੀਆਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦਾ ਸਾਰਾ ਜੋਰ ਝੂਠੀ ਇਸ਼ਤਿਹਾਰਬਾਜ਼ੀ ਰਾਹੀਂ ਝੂਠ ਨੂੰ ਸੱਚ ਬਣਾਉਣ ’ਤੇ ਲੱਗਾ ਹੋਇਆ ਹੈ। ਹੱਕ ਮੰਗਣ ਵਾਲੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਆਦਿ ਨੂੰ ਹੱਕ ਦੇਣ ਦੀ ਬਜਾਏ ਡਾਗਾਂ ਨਾਲ ਕੁੱਟਿਆ ਜਾ ਰਿਹਾ ਹੈ। ਹੱਕ ਮੰਗਣ ਵਾਲੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾ ਰਹੀਆਂ ਹਨ। ਕੇਜਰੀਵਾਲ ਜੁੰਡਲੀ ਭਗਵੰਤ ਮਾਨ ਸਰਕਾਰ ਦੇ ਕੁਝ ਮੰਤਰੀਆਂ ਰਾਹੀਂ ਬਹੁਤ ਹੀ ਸਫ਼ਾਈ ਨਾਲ ਪੰਜਾਬ ਦਾ ਸਰਮਾਇਆ ਲੁੱਟ ਰਹੀ ਹੈ। ਕੇਜਰੀਵਾਲ ਜੁੰਡਲੀ ਨੇ ਪੰਜਾਬ ਤੋਂ ਬਾਹਰ ਦੀਆਂ ਚੋਣਾਂ ਵੀ ਪੰਜਾਬ ਦੇ ਪੈਸੇ ਨਾਲ ਲੜੀਆਂ ਹਨ ਅਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੌਕਰੀਆਂ ਅਤੇ ਪ੍ਰਾਈਵੇਟ ਰੁਜ਼ਗਾਰ ਦਿੱਤੇ ਹਨ। ਭਗਵੰਤ ਮਾਨ ਸਰਕਾਰ ਨੇ ਪੰਜਾਬ ਦੀਆਂ ਦੂਸਰੀਆਂ ਸਾਰੀਆਂ ਸਰਕਾਰਾਂ ਤੋਂ ਵੱਧ ਕਰਜ਼ਾ ਲਿਆ ਹੈ ਅਤੇ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਭਲਾਈ ਲਈ ਭੇਜੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਜਿਸ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਹੋਇਆ ਹੈ। ਪੰਜਾਬ ਦੇ ਲੋਕਾਂ ਨੇ ਦੂਸਰੀਆਂ ਪਾਰਟੀਆਂ ਦਾ ਰਾਜ ਵੇਖ ਲਿਆ ਹੈ ਅਤੇ ਹੁਣ ਪੰਜਾਬ ਦੇ ਵਿਕਾਸ ਲਈ ਪੰਜਾਬ ਵਿਚ ਡਬਲ ਇੰਜਨ ਵਾਲੀ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਮਹਿਜ਼ ਇਕ ਡਰਾਮਾ-ਦਰਸ਼ਨ ਸਿੰਘ ਢਿੱਲਵਾਂ ਅਗਲੀ ਖ਼ਬਰ ਸ਼ੀਤਲ ਅੰਗੁਰਾਲ ਨੂੰ ਭਾਜਪਾ ਐਸ.ਸੀ. ਮੋਰਚਾ ਦਾ ਸੂਬਾ ਪ੍ਰਧਾਨ ਬਣਾਉਣ ਦਾ ਸਵਾਗਤ
Ad Position 24