07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸਰਕਲ ਚੰਦਭਾਨ, ਬਰਗਾੜੀ ਤੇ ਪੰਜਗਰਾਈ ਕਲਾਂ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਜੈਤੋ, 6 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਜੈਤੋ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਬਜ਼ਰਵਰ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਅਤੇ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਦੀ ਹਾਜ਼ਰੀ ਵਿਚ ਸਰਕਲ ਚੰਦਭਾਨ, ਬਰਗਾੜੀ ਅਤੇ ਪੰਜਗਰਾਈ ਕਲਾਂ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਨਿਯੁਕਤੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-08-2026
ਜੈਤੋ, 6 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਜੈਤੋ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਬਜ਼ਰਵਰ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਅਤੇ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਦੀ ਹਾਜ਼ਰੀ ਵਿਚ ਸਰਕਲ ਚੰਦਭਾਨ, ਬਰਗਾੜੀ ਅਤੇ ਪੰਜਗਰਾਈ ਕਲਾਂ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਨਿਯੁਕਤੀ ਕੀਤੀ ਗਈ। ਮੀਟਿੰਗ ਦੌਰਾਨ ਬਲਵੰਤ ਸਿੰਘ ਬਰਾੜ ਨੂੰ ਸਰਕਲ ਚੰਦਭਾਨ ਦਾ ਪ੍ਰਧਾਨ, ਅਮਰਪ੍ਰੀਤ ਸਿੰਘ ਪਾਲੀ ਚੇਅਰਮੈਨ ਨੂੰ ਸਰਕਲ ਬਰਗਾੜੀ ਦਾ ਪ੍ਰਧਾਨ ਅਤੇ ਮਨਦੀਪ ਸਿੰਘ ਰੂਬੀ ਬਰਾੜ ਨੂੰ ਸਰਕਲ ਪੰਜਗਰਾਈਂ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪਿੰਡ ਚੈਨਾ ਦੇ ਨੌਜਵਾਨ ਆਗੂ ਜੱਗਾ ਸੰਧੂ ਨੂੰ ਸਰਕਲ ਚੰਦਭਾਨ, ਬਲਜੀਤ ਸਿੰਘ ਜਿਉਣਵਾਲਾ ਨੂੂੰ ਸਰਕਲ ਪੰਜਗਰਾਈਂ ਕਲਾਂ ਅਤੇ ਜਤਿੰਦਰ ਸਿੰਘ ਵਿੱਕੀ ਜਟਾਣਾ ਬੁਰਜ ਜਵਾਹਰ ਸਿੰਘ ਵਾਲਾ ਨੂੰ ਸਰਕਲ ਬਰਗਾੜੀ ਤੋਂ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਰਕਲ ਚੰਦਭਾਨ ਦੀ ਨਵੀਂ ਟੀਮ ਵਿਚ ਕਰਨਰਾਜ ਸਿੰਘ ਬਰਾੜ ਨੂੰ ਆਈ.ਟੀ. ਵਿੰਗ, ਕੇਵਲ ਸਿੰਘ ਨੂੰ ਬੀ.ਸੀ. ਵਿੰਗ, ਸਰਬਜੀਤ ਸਿੰਘ ਬਾਠ ਦਬੜੀਖਾਨਾ ਨੂੰ ਐਸ.ਸੀ. ਵਿੰਗ, ਸੁਖਪਾਲ ਸਿੰਘ ਅਰੋੜਾ ਨੂੰ ਵਪਾਰ ਵਿੰਗ ਅਤੇ ਹਰਿੰਦਰ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਕਲ ਬਰਗਾੜੀ ਦੀ ਨਵੀਂ ਟੀਮ ਵਿਚ ਨਵਦੀਪ ਸਿੰਘ ਔਲਖ ਨੂੰ ਆਈ.ਟੀ. ਵਿੰਗ, ਗਿਆਨੀ ਮਹਿੰਦਰ ਸਿੰਘ ਗੋਂਦਾਰਾ ਨੂੰ ਬੀ.ਸੀ. ਵਿੰਗ, ਰਿੰਕੂ ਸਿੰਘ, ਸਾਬਕਾ ਸਰਪੰਚ ਨੂੰ ਐੱਸ.ਸੀ. ਵਿੰਗ, ਸੁਖਜਿੰਦਰ ਸਿੰਘ ਮੋਨਾ ਢਿੱਲੋਂ ਨੂੰ ਵਪਾਰ ਵਿੰਗ ਅਤੇ ਗੁਰਜੀਤ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਸਰਕਲ ਪੰਜਗਰਾਈਂ ਕਲਾਂ ਦੀ ਟੀਮ ਵਿਚ ਸੁਖਪ੍ਰੀਤ ਸਿੰਘ ਬਰਾੜ ਨੂੰ ਆਈ.ਟੀ. ਵਿੰਗ, ਡਾ. ਬਲਵੀਰ ਸਿੰਘ ਨੂੰ ਬੀ.ਸੀ. ਵਿੰਗ, ਮੰਦਰ ਸਿੰਘ ਸਰਪੰਚ ਨੂੰ ਐਸ.ਸੀ. ਵਿੰਗ ਅਤੇ ਆਸ਼ਾ ਰਾਣੀ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਆਬਜ਼ਰਵਰ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਅਤੇ ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਜੈਤੋ ਵਿਚ ਪਾਰਟੀ ਨੂੰ ਇਕ ਸਮਰਪਿਤ, ਜੁਝਾਰੂ ਅਤੇ ਮਿਹਨਤੀ ਟੀਮ ਮਿਲੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ, ਲੋਕਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਹਲਕਾ ਜੈਤੋ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਗੁਰਸੇਵਕ ਸਿੰਘ ਅਨੋਖਾ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਸਰਕਲ ਪ੍ਰਧਾਨ ਬਲਵੰਤ ਸਿੰਘ ਬਰਾੜ ਕਰੀਰਵਾਲੀ, ਨੰਬਰਦਾਰ ਗੁਰਤੇਗਪਾਲ ਸੀਰਾ ਬਰਾੜ, ਮਨਦੀਪ ਸਿੰਘ ਰੂਬੀ ਬਰਾੜ ਪੰਜਗਰਾਈਂ, ਅਮਰਪ੍ਰੀਤ ਸਿੰਘ ਪਾਲੀ ਚੇਅਰਮੈਨ ਬਰਗਾੜੀ, ਨਿਰਮਲ ਸਿੰਘ ਨਿੰਮਾ ਡੋਡ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਲਾਭ ਸਿੰਘ ਸਰਪੰਚ ਕਰੀਰਵਾਲੀ, ਮਹਿੰਦਰ ਸਿੰਘ ਜੈਲਦਾਰ, ਬਿੱਟੂ ਸਿੰਘ ਸਾਬਕਾ ਸਰਪੰਚ ਦਲ ਸਿੰਘ ਵਾਲਾ, ਗੁਰਜੀਤ ਸਿੰਘ, ਸੁਰਜੀਤ ਸਿੰਘ ਬਰਾੜ, ਡਾ. ਸਤਨਾਮ ਸਿੰਘ ਨਿਆਮੀਆਣਾ, ਗੁਰਜੀਤ ਸਿੰਘ ਬਰਾੜ ਕਰੀਰਵਾਲੀ, ਬਲਤੇਜ ਸਿੰਘ ਚਹਿਲ, ਜਸਵਿੰਦਰ ਸਿੰਘ ਨੰਬਰਦਾਰ ਸਰਾਵਾਂ ਤੇ ਜਗਦੀਪ ਸਿੰਘ ਸੰਧੂ, ਅੰਮ੍ਰਿਤ ਸਿੰਘ ਜੈਤੋ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਗਰ ਹਾਲ ਬਣਨ ਦੀ ਖੁਸ਼ੀ ’ਚ ਭਜਨ ਸੰਧਿਆ ਪ੍ਰੋਗਰਾਮ ਅੱਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਲ ਬਰਗਾੜੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਨਿਯੁਕਤ
Ad Position 24
No active advertisement