15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰੋਟਰੀ ਕਲੱਬ ਚੈਂਪੀਅਨ ਨੇ ਸੈਨਿਕ ਅਕੈਡਮੀ ਵਿਖੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 20-02-2026
ਫ਼ਰੀਦਕੋਟ, 19 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਰੋਟਰੀ ਕਲੱਬ ਫ਼ਰੀਦਕੋਟ ਚੈਪੀਅਨ ਵਲੋਂ ਸੈਨਿਕ ਅਕੈਡਮੀ ਫ਼ਰੀਦਕੋਟ ਵਿਖੇ ਕੈਂਸਰ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਕੈਂਸਰ ਵਿਭਾਗ ਤੋਂ ਡਾ. ਪ੍ਰਦੀਪ ਗਰਗ ਨੇ ਕਿਹਾ ਕਿ ਕੈਂਸਰ ਲਾ ਇਲਾਜ ਬਿਮਾਰੀ ਨਹੀਂ ਰਹੀ, ਇਸ ਦਾ ਇਲਾਜ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸਾਨੂੰ ਕੈਂਸਰ ਦੀ ਪਹਿਲੀ ਸਟੇਜ 'ਤੇ ਪਤਾ ਲੱਗ ਜਾਵੇ ਤਾਂ ਹੀ ਇਸ ਬਿਮਾਰੀ ਦਾ ਇਲਾਜ ਹੋ ਸਕਦਾ ਹੈ | ਸੈਨਿਕ ਅਕੈਡਮੀ ਦੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸੁਰਿੰਦਰਪਾਲ ਕੌਰ ਸਰਾਂ ਨੇ ਸਭ ਨੂੰ ਜੀ ਆਇਆ ਕਿਹਾ ਜਦਕਿ ਤੇਜਿੰਦਰਪਾਲ ਕੌਰ ਮਾਨ ਨੇ ਧੰਨਵਾਦ ਕੀਤਾ | ਇਸ ਮੌਕੇ ਡਾ. ਪ੍ਰਦੀਪ ਗਰਗ ਅਤੇ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਜੈਕਟ ਚੇਅਰਮੈਨ ਬਲਜੀਤ ਸ਼ਰਮਾ, ਚਿਤਰਾ ਸ਼ਰਮਾ ਕੋ-ਪ੍ਰੋਜੈਕਟ ਚੇਅਰਮੈਨ, ਸੋਭਾ ਅਗਰਵਾਲ, ਕੇ.ਪੀ.ਸਿੰਘ ਸਰਾਂ, ਸੁਖਵੰਤ ਸਿੰਘ, ਅਰਵਿੰਦ ਛਾਬੜਾ, ਮੰਜੂ ਸੁਖੀਜਾ, ਕਵਿਤਾ ਸ਼ਰਮਾ, ਰੇਨੂੰ ਗਰਗ, ਸ਼ਸ਼ੀ ਮੰਗੇਵਾਲੀਆ, ਰੇਖਾ ਜਿੰਦਲ, ਪਰਮਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏਡਜ਼ ਤੇ ਵਾਤਾਵਰਨ ਸੰਬੰਧੀ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਢਿੱਲੋਂ ਕਾਲੋਨੀ ਮੁਹੱਲਾ ਵਿਕਾਸ ਕਮੇਟੀ ਵਲੋਂ ਸਪੀਕਰ ਸੰਧਵਾਂ ਵਿਸ਼ੇਸ਼ ਸਨਮਾਨ
Ad Position 24