ਪਟਿਆਲਾ ’ ਚ ਨਗਰ ਨਿਗਮ ਦੇ 30 ਵਾਰਡਾਂ ...
ਹਨ ਅਤੇ ਆਪਣਾ ਫਤਵਾ ਕਾਂਗਰਸ ਪਾਰਟੀ ਦੇ ਹੱਥ ਵਿਚ ਦੇ ਕੇ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ। ਇਸੇ ਤਰ੍ਹਾਂ ਨਰਿੰਦਰ ਲਾਲੀ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਨੂੰ ਵੋਟ ਦੇਣ ਲਈ ਉਤਾਵਲੇ ਸਨ ਅਤੇ ਪਾਰਟੀ ਦੇ ਸਾਰੇ ਉਮੀਦਵਾਰ ਚੰਗੀ ਲੀਡ ਨਾਲ ਵੋਟ ਹਾਸਲ ਕਰਨਗੇ।
ਹਨ ਅਤੇ ਆਪਣਾ ਫਤਵਾ ਕਾਂਗਰਸ ਪਾਰਟੀ ਦੇ ਹੱਥ ਵਿਚ ਦੇ ਕੇ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ। ਇਸੇ ਤਰ੍ਹਾਂ ਨਰਿੰਦਰ ਲਾਲੀ ਨੇ ਕਿਹਾ ਕਿ ਲੋਕ ਕਾਂਗਰਸ ਸਰਕਾਰ ਨੂੰ ਵੋਟ ਦੇਣ ਲਈ ਉਤਾਵਲੇ ਸਨ ਅਤੇ ਪਾਰਟੀ ਦੇ ਸਾਰੇ ਉਮੀਦਵਾਰ ਚੰਗੀ ਲੀਡ ਨਾਲ ਵੋਟ ਹਾਸਲ ਕਰਨਗੇ। ਉਕਤ ਆਗੂਆਂ ਨੇ ਕਿਹਾ ਕਿ ਬੇਸ਼ੱਕ ਕਈ ਥਾਵਾਂ ’ਤੇ ਮਾਮੂਲੀ ਤਕਰਾਰਬਾਜੀ ਹੋਈ ਪ੍ਰੰਤੂ ਮਾਣਯੋਗ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਕਾਰਨ ਚੋਣਾਂ ਸਹੀ ਤਰੀਕੇ ਨਾਲ ਨੇਪਰੇ ਚੜੀਆਂ। ਸੀਨੀਅਰ ਕਾਂਗਰਸੀ ਨੌਜਵਾਨ ਆਗੂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਵੋਟਾਂ ਸ਼ਾਂਤੀਪੂਰਵਕ ਪਈਆਂ ਹਨ ਅਤੇ ਉਨ੍ਹਾਂ ਨੇ ਆਪਣੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਉਨ੍ਹਾਂ ਦੇ ਕੰਮਾਂ ਤੋਂ ਸੰਤੁਸ਼ਟ ਹੈ ਜਿਸ ਦਾ ਅਸਰ ਆਉਣ ਵਾਲੇ ਨਤੀਜਿਆਂ ਵਿਚ ਸਾਫ ਦਿਖੇਗਾ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਵਾਰਡ ਵਾਸੀਆਂ ਵਲੋਂ ਮੈਨੂੰ ਕੰਮਾਂ ਦੇ ਆਧਾਰ ਤੇ ਵੋਟ ਦਿੱਤੀ ਹੈ। ਸੀਨੀਅਰ ਕਾਂਗਰਸੀ ਆਗੂ ਸੰਜੀਵ ਸ਼ਰਮਾ ਬਿਟੂ ਨੇ ਕਿਹਾ ਕਿ ਜੋ ਅਧਿਕਾਰ ਪੰਜਾਬ ਸਰਕਾਰ ਵਲੋਂ ਪਿਛਲੀਆਂ ਵੋਟਾਂ ਵਿਚ ਧੱਕੇਸ਼ਾਹੀ ਕਰਕੇ ਖੋਹ ਲਿਆ ਸੀ ਅੱਜ ਵੋਟ ਪਾਉਣ ਦੇ ਅਧਿਕਾਰ ਤੋਂ ਬਾਅਦ ਸ਼ਾਤਮਈ ਵੋਟਾਂ ਪੈਣ ਨਾਲ ਲੋਕਾਂ ਨੂੰ ਉਹ ਅਧਿਕਾਰ ਵਾਪਸ ਮਿਲਿਆ ਹੈ ਅਤੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਜ਼ਰੂਰ ਦੇਣਗੇ। ਆਮ ਆਦਮੀ ਪਾਰਟੀ : - ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਅੱਜ 30 ਵਾਰਡਾਂ ’ਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਵਲੋਂ ਆਮ ਮੁਹਾਰੇ ਆ ਕੇ ਪੂਰੀ ਸ਼ਾਂਤੀ ਨਾਲ ਵੋਟਾਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਜੇਕਰ ਇਸ ਮਾਹੌਲ ਦੀ ਵੀ ਨਿੰਦਾ ਕਰਦੀਆਂ ਹਨ ਤਾਂ ਉਹ ਸਿਆਸੀ ਕਿੜ ਕੱਢਣਾ ਹੋਵੇਗਾ। ਸ. ਕੋਹਲੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਤੰਤਰ ਨੂੰ ਕਾਇਮ ਰੱਖਦਿਆਂ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ ਹਨ। ਉਨ੍ਹਾਂ ਆਖਿਆ ਕਿ ਲੋਕਾਂ ਵਲੋਂ ਸਰਕਾਰ ਦੁਆਰਾ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਕੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਦਿੱਤੀਆਂ ਹਨ। ਨਤੀਜਾ ਆਉਣ ਤੇ ਸਾਰਾ ਕੁਝ ਸਪੱਸ਼ਟ ਹੋ ਜਾਵੇਗਾ ਕਿ ਅੱਜ ਵੀ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਮੁੜ ਸੱਤਾ ਵਿਚ ਲਿਆਉਣ ਚਾਹੁੰਦੇ ਹਨ। ਭਾਰਤੀ ਜਨਤਾ ਪਾਰਟੀ :- ਨਗਰ ਨਿਗਮ ਦੇ 30 ਵਾਰਡਾਂ ਵਿਚ ਦੁਬਾਰਾ ਹੋਈਆਂ ਚੋਣਾਂ ਦੌਰਾਨ ਭਾਜਪਾ ਦੇ ਖੜੇ ਉਮੀਦਵਾਰਾਂ ਦੀ ਹੌਸਲਾ ਅਫਜਾਈ ਲਈ ਮਹਿਲਾ ਮੋਰਚਾ ਭਾਜਪਾ ਦੀ ਪ੍ਰਧਾਨ ਜੈਇੰਦਰ ਕੌਰ ਸਰਗਰਮ ਦਿਖੇ। ਸ਼ਹਿਰ ਦੇ ਨਾਲ ਨਾਲ ਪਟਿਆਲਾ ਦਿਹਾਤੀ ਵਿਚ ਭਾਜਪਾ ਉਮੀਦਵਾਰਾਂ ਨੂੰ ਜਿੱਥੇ ਜਿਥੇ ਦਿਕਤ ਆਈ ਉਨ੍ਹਾਂ ਵਲੋਂ ਮੌਕੇ ਉਪਰ ਜੈਇੰਦਰ ਕੌਰ ਨੂੰ ਬੁਲਾ ਕੇ ਸਥਿਤੀ ’ਤੇ ਕਾਬੂ ਪਾਇਆ ਗਿਆ। ਇਕ ਦੋ ਥਾਵਾਂ ਉਪਰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਤੇ ਜੈਇੰਦਰ ਵਿਚਕਾਰ ਤਿੱਖੀ ਨੋਕ ਝੋਕ ਹੁੰਦੀ ਵੀ ਦਿਖੀ ਜਿਥੋਂ ਉਹ ਆਪਣੇ ਹੀ ਸਮਰਥਕਾਂ ਨੂੰ ਵਾਪਸ ਲੈ ਕੇ ਜਾਂਦੇ ਦਿਖੇ। ਜਿਆਦਾਤਰ ਵਾਰਡਾਂ ਵਿਚ ਵੋਟ ਸ਼ਾਂਤਮਈ ਤਰੀਕੇ ਨਾਲ ਪਏ। ਇਥੇ ਹਰ ਪਾਰਟੀ ਦੇ ਉਮੀਦਵਾਰ ਇਕ ਦੂਸਰੇ ਨਾਲ ਬੈਠੇ ਪਾਰਟੀਆਂ ਦੇ ਭਵਿੱਖ ਬਾਰੇ ਚਰਚਾ ਕਰਦੇ ਦਿਖੇ। ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਵਲੋਂ ਖੁਦ ਵੀ ਵਾਰਡ ਨੰ. 38 ਵਿਚ ਜਾ ਕੇ ਆਪਣੀ ਵੋਟ ਪਾਈ ਗਈ ਅਤੇ ਅੱਜ ਚੱਲ ਚੋਣ ਪ੍ਰਕ੍ਰਿਆ ਤੇ ਤਸੱਲੀ ਪ੍ਰਗਟਾਈ। ਲੋਕਾਂ ਨੂੰ ਵੀ ਬੇਖੌਫ ਹੋ ਕੇ ਵੋਟਾਂ ਪਾਉਣ ਲਈ ਘਰੋਂ ਆਉਣ ਲਈ ਕਹਿੰਦੇ ਸੁਣਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਅਦਾਲਤ ਦੇ ਕਹੇ ਉਤੇ ਨਿਰਪੱਖ ਚੋਣਾਂ ਹੋਈਆਂ ਹਨ ਲੋਕਾਂ ਨੂੰ ਵੋਟ ਪਾਉਣ ਦਾ ਲੋਕਤੰਤਰੀ ਹੱਕ ਮਿਲਿਆ ਹੈ ਉਹ ਭਵਿੱਖ ਲਈ ਚੰਗੀ ਗੱਲ ਹੈ। ਤਕਰੀਬਨ ਪੌਣੇ ਚਾਰ ਵਜੇ ਜੈਇੰਦਰ ਕੌਰ ਵਲੋਂ ਵਾਰਡ ਨੰ. 32 ਵਿਚ ਜਾ ਕੇ ਭਾਜਪਾ ਦੇ ਸਮਰਥਕ ਨਾਲ ਹੋਈ ਧੱਕੇਸ਼ਾਹੀ ਦਾ ਵਿਰੋਧ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਸਬੂਤ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਦੀ ਗੱਲ ਵੀ ਕਹੀ। ਗੁਰਜੀਤ ਸਿੰਘ ਕੋਹਲੀ, ਸਤਵੀਰ ਸਿੰਘ ਖੱਟੜਾ, ਹਰਦਿਆਲ ਸਿੰਘ ਕੰਬੋਜ, ਚੇਤਨ ਸਿੰਘ ਜੋੜਾਮਾਜਰਾ, ਹਰਮੀਤ ਸਿੰਘ ਪਠਾਣ ਮਾਜਰਾ ਵੀ ਭਾਜਪਾਈ ਉਮੀਦਵਾਰਾਂ ਦਾ ਸਮਰਥਨ ਕਰਦੇ ਦਿਖੇ। ਸ਼੍ਰੋਮਣੀ ਅਕਾਲੀ ਦਲ :- ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਇੰਚਾਰਜ ਐਨ.ਕੇ. ਸ਼ਰਮਾ, ਜਿਲ੍ਹਾ ਪ੍ਰਧਾਨ ਅਮਿੱਤ ਸਿੰਘ ਰਾਠੀ, ਦਿਹਾਤੀ ਤੋਂ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ,ਹਲਕਾ ਇੰਚ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਮਰਿੰਦਰ ਸਿੰਘ ਬਜਾਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਵਲੋਂ ਵੀ ਅੱਜ ਸਵੇਰ ਤੋਂ ਵੱਖ ਵੱਖ ਬੂਥਾਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਅਤੇ ਪਿਆਰ ਨਾਲ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਵਲੋਂ ਆਪਣੇ ਵਰਕਰਾਂ ਨੂੰ ਆਖਿਆ ਕਿ ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਰਜ ਕਰਨਗੇ ਅਤੇ ਇਸ ਗੱਲ ਤੇ ਮੋਹਰ ਲੱਗੇਗੀ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਉਪੋਰਕਤ ਆਗੂਆਂ ਆਪਣੇ ਆਪਣੇ ਖੇਤਰ ਦੀਆਂ ਵਾਰਡਾਂ ’ਚ ਸਮੇਂ ਸਮੇਂ ֹ ’ਤੇ ਪਹੁੰਚ ਕੇ ਵਰਕਰਾਂ ਦੀ ਹੌਸਲਾ ਅਫਜਾਈ ਕਰਦੇ ਨਜਰ ਆਏ। ਆਗੂਆਂ ਨੇ ਆਖਿਆ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਨ੍ਹਾਂ ਚੋਣਾਂ ਵਿਚ ਕੋਝੀਆਂ ਚਾਲਾਂ ਚੱਲ ਕੇ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਆਮ ਮੁਹਾਰੇ ਅੱਗੇ ਆ ਕੇ ਇਨ੍ਹਾਂ ਚਾਲਾਂ ਨੂੰ ਨਕਾਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਭੁਗਤਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਦਰਜ ਕਰਨਗੇ।