14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ ਪਟਿਆਲਾ ਵਲੋਂ ਪੁਸਤਕ ‘ਵਿਰਦਿ ਨਜਾਤ’ ਸੰਗਤ ਅਰਪਣ

ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ ਪਟਿਆਲਾ ਵਲੋਂ ਮਨਪ੍ਰੀਤ ਸਿੰਘ ਮੀਰਪੁਰੀ ਵਲੋਂ ਲਿਪੀਅੰਤਰਣ ਕੀਤੀ ਗਈ ਪੁਸਤਕ ਵਿਰਦਿ ਨਜਾਤ ਸੰਗਤ ਅਰਪਣ ਕੀਤੀ ਗਈ। ਇਹ ਪੁਸਤਕ ਸਿੱਖ ਰਿਲੀਜਨ ਐਂਡ ਕਲਚਰ ਅਕੈਡਮੀ ਪਟਿਆਲਾ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ।

Ad Position 21
No active advertisement
ਅਕੈਡਮੀ ਆਫ਼ ਸਿੱਖ ਰਿਲੀਜਨ ਐਂਡ ਕਲਚਰ ਪਟਿਆਲਾ ਵਲੋਂ ਪੁਸਤਕ ‘ਵਿਰਦਿ ਨਜਾਤ’ ਸੰਗਤ ਅਰਪਣ ਕਰਦੇ ਹੋਏ। ਅਜੀਤ ਤਸਵੀਰ 15-11-2026
ਪਟਿਆਲਾ, 14 ਨਵੰਬਰ (ਧਰਮਿੰਦਰ ਸਿੰਘ ਸਿੱਧੂ)-ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ ਪਟਿਆਲਾ ਵਲੋਂ ਮਨਪ੍ਰੀਤ ਸਿੰਘ ਮੀਰਪੁਰੀ ਵਲੋਂ ਲਿਪੀਅੰਤਰਣ ਕੀਤੀ ਗਈ ਪੁਸਤਕ ਵਿਰਦਿ ਨਜਾਤ ਸੰਗਤ ਅਰਪਣ ਕੀਤੀ ਗਈ। ਇਹ ਪੁਸਤਕ ਸਿੱਖ ਰਿਲੀਜਨ ਐਂਡ ਕਲਚਰ ਅਕੈਡਮੀ ਪਟਿਆਲਾ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਕੰਵਰਜੀਤ ਸਿੰਘ ਨੇ ਦੱਸਿਆ ਕਿ ਅਕੈਡਮੀ ਆਫ ਸਿੱਖ ਰਿਲੀਜਨ ਐਂਡ ਕਲਚਰ ਪਟਿਆਲਾ ਲੰਮੇ ਸਮੇਂ ਤੋਂ ਸਿੱਖ ਫਲਸਫੇ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾਵਾਂ ਨਿਭਾਅ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅਕੀਦਤ ਭੇਟ ਕਰਦਿਆਂ ਅਕੈਡਮੀ ਵਲੋਂ ਸੰਨ 1975 ਵਿਚ ਗੁਰਮਤਿ ਪ੍ਰਚਾਰ ਟਰਸਟ ਕਾਸ਼ਮੀਰ ਵਲੋਂ ਜਨਾਬ ਅਲਹਾਜ ਫਾਜ਼ਿਲ ਕਾਸ਼ਮੀਰੀ ਸਾਹਿਬ ਦੀ ਉਰਦੂ ਜੁਬਾਨ ਵਿਚ ਲਿਖੀ ਪੁਸਤਕ ਵਿਰਦਿ ਨਜਾਤ ਦਾ ਗੁਰਮੁਖੀ ਲਿਪੀ ਅੰਤਰ ਮਨਪ੍ਰੀਤ ਸਿੰਘ ਮੀਰਪੁਰੀ ਤੋਂ ਕਰਵਾ ਕੇ ਅੱਜ ਸੰਗਤ ਅਰਪਣ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਦਿਲਬਰ ਸਿੰਘ ਨੇ ਦੱਸਿਆ ਕਿ ਇਹ ਇਕ ਦੁਰਲਭ ਪੁਸਤਕ ਹੈ ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 57 ਸਲੋਕਾਂ ਦਾ ਤਰਜਮਾ ਉਰਦੂ ਜੁਬਾਨ ਵਿਚ ਅਲਹਾਜ ਫਾਜ਼ਿਲ ਕਾਸ਼ਮੀਰੀ ਸਾਹਿਬ ਨੇ ਕੀਤਾ ਅਤੇ ਇਸ ਦੇ ਹਾਸ਼ੀਏ ਉਤੇ ਜਪੁਜੀ ਸਾਹਿਬ ਦੀ ਪਵਿੱਤਰ ਬਾਣੀ ਵੀ ਉਰਦੂ ਜੁਬਾਨ ’ਚ ਪ੍ਰਕਾਸ਼ਿਤ ਕਰਵਾਈ। ਡਾਕਟਰ ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਇਸ ਪੁਸਤਕ ਦੇ ਸੰਗਤ ਅਰਪਣ ਹੋਣ ਨਾਲ ਵਿਦਵਾਨਾਂ, ਵਿਦਿਆਰਥੀਆਂ ਅਤੇ ਖਜਾਰਥੀਆਂ ਵਿਚ ਗੁਰਬਾਣੀ ਦੇ ਅਰਥ ਬੋਧ ਸੰਬੰਧੀ ਨਵੀਂ ਵਿਚਾਰਧਾਰਾ ਸਾਹਮਣੇ ਆਵੇਗੀ। ਇਸ ਮੌਕੇ ਡਾਕਟਰ ਗੁਰਮੇਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਇਸ ਪੁਸਤਕ ਦਾ ਪ੍ਰਕਾਸ਼ਨ ਗੁਰਬਾਣੀ ਵਿਆਖਿਆ ਦੇ ਖੇਤਰ ਵਿਚ ਇਕ ਨਵੀਂ ਪਹਿਲ ਕਦਮੀ ਹੈ ਜਿਸ ਨਾਲ ਅੱਜ ਤੋਂ 50 ਸਾਲ ਪਹਿਲਾਂ ਹੋਈ ਗੁਰਬਾਣੀ ਵਿਆਖਿਆ ਨੂੰ ਸਮਝਣ ਅਤੇ ਵਿਚਾਰਨ ਦਾ ਮੌਕਾ ਨਵੀਂ ਪੀੜੀ ਤੱਕ ਪਹੁੰਚੇਗਾ। ਡਾਕਟਰ ਦਲਜੀਤ ਸਿੰਘ ਕਨੇਡਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਪੁਸਤਕ ਦੇ ਪ੍ਰਕਾਸ਼ਨ ਤੋਂ ਸਹਿਜੇ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਕੈਡਮੀ ਆਪ ਸਿਖਰ ਲੀਜਨ ਐਂਡ ਕਲਚਰ ਪਟਿਆਲਾ ਅਤੇ ਸਮੂਹ ਵਿਦਵਾਨਾਂ ਨੇ ਵੱਡੇ ਵਿਦਵਾਨਾਂ ਦੀ ਕਦਰ ਕਰਨ ਦਾ ਇਕ ਅਜਿਹਾ ਉਪਰਾਲਾ ਕੀਤਾ ਹੈ। ਪ੍ਰਿੰਸੀਪਲ ਸੁਖਦੇਵ ਸਿੰਘ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟਡੀਜ ਬਹਾਦਰਗੜ੍ਹ ਪਟਿਆਲਾ ਨੇ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਇਸ ਪੁਸਤਕ ਦੇ ਆਉਣ ਨਾਲ ਫਾਰਸੀ ਅਤੇ ਉਰਦੂ ਜੁਬਾਨ ਵਿਚ ਲਿਖੇ ਹੋਏ ਸਿੱਖ ਇਤਿਹਾਸ ਨੂੰ ਪੜਨ ਅਤੇ ਵਿਚਾਰਨ ਵੱਲ ਵਿਦਿਆਰਥੀਆਂ ਦੀ ਰੁਚੀ ਹੋਰ ਉਤਸਾਹਿਤ ਹੋਵੇਗੀ। ਇਸ ਪੁਸਤਕ ਸੰਗਤ ਅਰਪਣ ਮੌਕੇ ਅਕੈਡਮੀ ਦੇ ਮੈਂਬਰ ਮਨਜੀਤ ਸਿੰਘ, ਬੀ.ਐਸ. ਗਰੇਵਾਲ, ਸੁਰਿੰਦਰ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ, ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਮੀਰਪੁਰੀ, ਕੁਲਦੀਪ ਸਿੰਘ ਗੁਰਮਤਿ ਕਾਲਜ ਪਟਿਆਲਾ, ਕੀਰਤ ਜੋਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਰੱਖੜਾ ਨੇ ਬਲਾਕ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਗੁਰੂ ਘਰ ਨਤਮਸਤਕ, ਸੀਸ ਨਿਵਾ ਕੇ ਪ੍ਰਗਟਾਈ ਆਸਥਾ
Ad Position 24