ਰਾਜਿੰਦਰਾ ਹਸਪਤਾਲ ’ਚੋਂ ਹਵਾਲਾਤੀ ਫ਼ਰਾਰ
ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੌੜ)-ਸੰਗਰੂਰ ਜੇਲ੍ਹ ਵਿਚੋਂ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਹਵਾਲਾਤੀ ਮੁਹੰਮਦ ਅਹਿਮਤ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਉਕਤ ਸ਼ਿਕਾਇਤ ਸੁਪਰਡੈਂਟ ਨੇ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਕਿ ਹਵਾਲਾਤੀ ਅਹਿਮਦ ਜੇਲ੍ਹ ਵਿਚ ਅਚਾਨਕ ਬਿਮਾਰ ਹੋ ਗਿਆ ਸੀ।
ਪਟਿਆਲਾ, 14 ਨਵੰਬਰ (ਮਨਦੀਪ ਸਿੰਘ ਖਰੌੜ)-ਸੰਗਰੂਰ ਜੇਲ੍ਹ ਵਿਚੋਂ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਲਿਆਂਦਾ ਹਵਾਲਾਤੀ ਮੁਹੰਮਦ ਅਹਿਮਤ ਗਾਰਦ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਉਕਤ ਸ਼ਿਕਾਇਤ ਸੁਪਰਡੈਂਟ ਨੇ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਕਿ ਹਵਾਲਾਤੀ ਅਹਿਮਦ ਜੇਲ੍ਹ ਵਿਚ ਅਚਾਨਕ ਬਿਮਾਰ ਹੋ ਗਿਆ ਸੀ। ਜਿਸ ਨੂੰ ਇਲਾਜ ਲਈ ਪਹਿਲਾਂ ਸੰਗਰੂਰ ਹਸਪਤਾਲ ਭੇਜਿਆ ਗਿਆ ਸੀ ਜਿਸ ਨੂੰ ਬਾਅਦ ਵਿਚ ਰਾਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। 13 ਨਵੰਬਰ ਨੂੰ ਸਵੇਰੇ ਸਾਢੇ ਚਾਰ ਵਜੇ ਗਾਰਦ ਨੂੰ ਚਕਮਾ ਦੇ ਕੇ ਹਵਾਲਾਤੀ ਫਰਾਰ ਹੋ ਗਿਆ ਹੈ। ਇਸ ਆਧਾਰ ਉਤੇ ਪੁਲਿਸ ਨੇ ਹਵਾਲਾਤੀ ਉਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।