13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਘੱਗਾ ਦੀ ਅਗਵਾਈ ’ ਚ ਸ਼ਾਮਿਲ ਹੋਏ ਆਗੂਆਂ ਦਾ ਡਾ . ਦਰਸ਼ਨ ਪਾਲ ਨੇ ਕੀਤਾ ਸਵਾਗਤ

ਪਾਤੜਾਂ, 13 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਕਿਸਾਨ ਯੂਨੀਅਨ ਏਕਤਾ ਉਗਾਰਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ’ਚ ਕਈ ਪਿੰਡਾਂ ਦੀਆਂ ਇਕਾਈਆਂ ਦੀ ਮੀਟਿੰਗ ਘੱਗਾ ਵਿਖੇ ਹੋਈ ਜਿਸ ਵਿਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਸ਼ਮੂਲੀਅਤ ਕੀਤੀ ਅਤੇ ਇਸ ਮੀਟਿੰਗ ਦੌਰਾਨ ਅਮਰੀਕ ਸਿੰਘ ਘੱਗਾ ਨੇ ਡਾ.

Ad Position 21
No active advertisement
ਅਜੀਤ ਡੈਸਕ 14-11-2026
ਪਾਤੜਾਂ, 13 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਕਿਸਾਨ ਯੂਨੀਅਨ ਏਕਤਾ ਉਗਾਰਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ’ਚ ਕਈ ਪਿੰਡਾਂ ਦੀਆਂ ਇਕਾਈਆਂ ਦੀ ਮੀਟਿੰਗ ਘੱਗਾ ਵਿਖੇ ਹੋਈ ਜਿਸ ਵਿਚ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਸ਼ਮੂਲੀਅਤ ਕੀਤੀ ਅਤੇ ਇਸ ਮੀਟਿੰਗ ਦੌਰਾਨ ਅਮਰੀਕ ਸਿੰਘ ਘੱਗਾ ਨੇ ਡਾ.ਦਰਸ਼ਨ ਪਾਲ ਦੀ ਅਗਵਾਈ ਵਾਲੀ ਕਰਾਂਤੀਕਾਰੀ ਕਿਸਾਨ ਯੂਨੀਅਨ ‘ਚ ਸਾਥੀਆਂ ਸਮੇਤ ਸਾਥੀਆਂ ਸਮੇਤ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।ਜਿਲਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਜਿਲਾ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਤੁੰਗ, ਜਿਲ੍ਹਾ ਸਕੱਤਰ ਅਵਤਾਰ ਸਿੰਘ ਕੋਰਜੀਵਾਲਾ ਸਮਾਣਾ, ਬਲਾਕ ਪ੍ਰਧਾਨ ਬਹਾਦਰ ਸਿੰਘ, ਬਲਾਕ ਆਗੂ ਕਰਮ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਘੱਗਾ ਸਮੇਤ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਮਰਦ ਅਤੇ ਕਿਸਾਨ ਬੀਬੀਆਂ ਜਿਨ੍ਹਾਂ ਵਿੱਚ ਪਾਤੜਾ ਬਲਾਕ ਦੇ 8 ਤੋ 10 ਪਿੰਡਾਂ ‘ਚ ਉਗਰਾਹਾਂ ਜੰਥੇਬੰਦੀ ਵਿਚ ਕੰਮ ਕਰ ਰਹੇ ਕਿਸਾਨਾਂ ਨੇ ਇਸ ਨੂੰ ਛੱਡ ਕੇ ਡਾ. ਦਰਸ਼ਨਪਾਲ ਦੀ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ ਹੈ ਅਤੇ ਜਿਸ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੂੰ ਹੋਰ ਵੱਡੀ ਸ਼ਕਤੀ ਮਿਲੀ ਹੈ। ਸ਼ਾਮਿਲ ਹੋਏ ਬਲਵਿੰਦਰ ਸਿੰਘ ਬਿੱਲੂ ਇਕਾਈ ਪ੍ਰਧਾਨ ਘੱਗਾ, ਨਛੱਤਰ ਸਿੰਘ ਇਕਾਈ ਪ੍ਰਧਾਨ ਹਾਮਝੇੜੀ, ਮਾਘ ਸਿੰਘ ਇਕਾਈ ਪ੍ਰਧਾਨ ਬੰਨਵਾਲਾ, ਗੁਰਜੰਟ ਸਿੰਘ ਇਕਾਈ ਪ੍ਰਧਾਨ ਨੰਨਹੇੜਾ, ਕਾਲਾ ਸਿੰਘ ਇਕਾਈ ਪ੍ਰਧਾਨ ਬੂਟਾ ਸਿੰਘ ਵਾਲਾ, ਅਮਰਜੀਤ ਸਿੰਘ ਇਕਾਈ ਪ੍ਰਧਾਨ ਜਲਾਲਪੁਰ, ਲਾਲ ਸਿੰਘ ਇਕਾਈ ਪ੍ਰਧਾਨ ਕਲਵਾਣੂ, ਪ੍ਰਗਟ ਸਿੰਘ ਇਕਾਈ ਪ੍ਰਧਾਨ ਅਤਾਲਾਂ ਅਤੇ ਅਮਰੀਕ ਸਿੰਘ ਘੱਗਾ ਨੇ ਡਾ. ਦਰਸ਼ਨਪਾਲ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੇ ਹੱਕ ਲਈ ਦਿਨ ਰਾਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਡੱਟ ਕੇ ਖੜਾਂਗੇ ਅਤੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿਸਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅੱਜ ਨਗਰ ਨਿਗਮ ਦੀਆਂ ਸਾਰੀਆਂ ਬਰਾਂਚਾਂ ਆਮ ਦਿਨਾਂ ਵਾਂਗ ਕਰਨਗੀਆਂ ਕੰਮ-ਪੂਜਾ ਸਿਆਲ ਗਰੇਵਾਲ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਇਲਾਜ ਕਰਵਾਉਣ ਆਉਣ ਵਾਲੇ ਲੋਕਾਂ ਲਈ ਮੁਸ਼ਕਿਲਾਂ ਕਿਉਂ ਖੜ੍ਹੀਆਂ ਕੀਤੀਆਂ-ਨਰੇਸ਼ ਸ਼ਰਮਾ
Ad Position 24