ਅਕਾਲੀ ਦਲ ਨਗਰ ਨਿਗਮ ਚੋਣਾਂ ਲਈ ਤਿਆਰ-ਬਰ-ਤਿਆਰ-ਪ੍ਰਧਾਨ ਅਮਿਤ ਰਾਠੀ
ਪਟਿਆਲਾ, 12 ਨਵੰਬਰ (ਗੁਰਵਿੰਦਰ ਸਿੰਘ ਔਲਖ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾ ਕਿਹਾ ਕਿ ਸ਼ਹਿਰ ਦੀਆਂ ਜਿਹੜੀਆਂ 30 ਵਾਰਡਾਂ `ਚ ਚੋਣ ਹੋਣੀ ਹੈ, ਉਨ੍ਹਾਂ ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਲਦ ਇਹ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਪਟਿਆਲਾ, 12 ਨਵੰਬਰ (ਗੁਰਵਿੰਦਰ ਸਿੰਘ ਔਲਖ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾ ਕਿਹਾ ਕਿ ਸ਼ਹਿਰ ਦੀਆਂ ਜਿਹੜੀਆਂ 30 ਵਾਰਡਾਂ `ਚ ਚੋਣ ਹੋਣੀ ਹੈ, ਉਨ੍ਹਾਂ ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਅਤੇ ਜਲਦ ਇਹ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਪ੍ਰਧਾਨ ਰਾਠੀ ਨੇ ਕਿਹਾ ਕਿ ਅਕਾਲੀ ਵਰਕਰਾਂ ਚ ਚੌਣਾਂ ਨੂੰ ਲੈ ਕਿ ਪੁਰਾ ਉਤਸ਼ਾਹ ਹੈ ਕਿਉਕਿ ਮਾਣਯੋਗ ਕੋਰਟ ਵਲੋ ਜੋ ਆਪ ਦੀ ਧੱਕੇਸ਼ਾਹੀ ਦੇ ਖਿਲਾਫ ਫੈਸਲਾ ਸੁਣਿਆਂ ਸੀ ਉਸ ਤੋ ਬਾਅਦ ਸ਼ਹਿਰ ਵਾਸੀ ਵੀ ਸਤਾ ਧਿਰ ਨੂੰ ਸਬਕ ਸਿਖਾਉਣਾ ਚਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਅਕਾਲੀ ਦਲ ਦਾ ਸਾਥ ਦਿੱਤਾ ਹੈ। ਇਸ ਵਾਰ ਵੀ ਨਗਰ ਨਿਗਮ ਦੀਆਂ ਚੋਣਾਂ `ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਵੱਡੀ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ `ਆਪ` ਸਰਕਾਰ ਨੇ ਲੰਘੇ ਸਾਢੇ 4 ਸਾਲਾਂ `ਚ ਪੰਜਾਬ ਦੇ ਲੋਕਾਂ ’ਤੇ ਤਸ਼ੱਦਦ ਕੀਤਾ, ਨਸ਼ੇ ਘਰ-ਘਰ ਤੱਕ ਪਹੁੰਚਾ ਦਿੱਤੇ ਹਨ, ਜਿਸ ਕਾਰਨ ਲੋਕ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਮੂਹ ਨਹੀ ਲਗਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋ ਸ਼ਹਿਰ ਦੇ ਵਿਕਾਸ ਵਲ ਧਿਆਨ ਨਾ ਦੇ ਕਿ ਸਿਰਫ ਪੋਸਟਰਬਾਜੀ ’ਤੇ ਹੀ ਜੋਰ ਦਿਤਾ ਹੈ ਜਿਸ ਦਾ ਖਮਿਆਜਾਂ ਉਸ ਨੂੰ ਇਨ੍ਹਾਂ ਨਿਗਮ ਚੋਣਾਂ ਚ ਭੁਗਤਣਾ ਪਏਗਾ। ਸ. ਰਾਠੀ ਨੇ ਕਿਹਾ ਕਿ ਜਿਥੇ ਆਪ ਆਗੂਆਂ ਦੀ ਸ਼ਹਿ ਤੇ ਸ਼ਹਿਰ ਚ ਨਾਜਾਇਜ਼ ਇਮਾਰਤਾਂ ਬਣੀਆਂ ਹਨ ਉਥੇ ਹੀ ਬਹੁਤ ਸਾਰੇ ਮਾਤੜ ਲੋਕ ਨਕਸ਼ੇ ਪਾਸ ਕਰਵਾਉਣ ਨੂੰ ਵੀ ਤਰਸਦੇ ਰਹਿ ਹਨ, ਇਸ ਲਈ ਲੋਕ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਅਤੇ ਸੂਬੇ ਵਿਚ ਵੀ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਹਨ ਅਤੇ ਪਟਿਆਲਾ ਨਗਰ ਨਿਗਮ ਵੀ ਅਕਾਲੀ ਦਲ ਨੂੰ ਸੌਂਪਣਾ ਚਾਹੁੰਦੇ ਹਨ। ਉਨ੍ਹਾਂ ਹੋਰ ਆਖਿਆ ਕਿ ਅਕਾਲੀ ਦਲ ਵਲੋ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।