12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ ਬਨੂੜ ਦਾ ਦਿਹਾਂਤ

ਬਨੂੜ, 12 ਨਵੰਬਰ (ਭੁਪਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ 83 ਸਾਲ ਬਨੂੜ ਦਾ ਦੇਹਾਂਤ ਹੋ ਗਿਆ। ਮਹਿੰਦਰ ਕੁਮਾਰ ਜੈਨ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਸਨ ਅਤੇ ਉਹ ਕਾਂਗਰਸ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 13-11-2026
ਬਨੂੜ, 12 ਨਵੰਬਰ (ਭੁਪਿੰਦਰ ਸਿੰਘ)-ਸੀਨੀਅਰ ਕਾਂਗਰਸੀ ਆਗੂ ਮਹਿੰਦਰ ਕੁਮਾਰ ਜੈਨ 83 ਸਾਲ ਬਨੂੜ ਦਾ ਦੇਹਾਂਤ ਹੋ ਗਿਆ। ਮਹਿੰਦਰ ਕੁਮਾਰ ਜੈਨ ਟਕਸਾਲੀ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਰੱਖਦੇ ਸਨ ਅਤੇ ਉਹ ਕਾਂਗਰਸ ਪਾਰਟੀ ਵਿਚ ਕਈ ਉੱਚ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਂਨ੍ਹਾਂ ਦਾ ਸਮਾਜਿਕ ਅਤੇ ਸਿਆਸੀ ਖੇਤਰ ਵਿਚ ਵੱਡਾ ਨਾਂਅ ਸੀ। ਉਹ ਕਾਫੀ ਸਮੇਂ ਤੋਂ ਬੈੱਡ ਰੈਸਟ ’ਤੇ ਸਨ, ਪਰ ਸਰੀਰ ਪੱਖੋਂ ਤੰਦਰੁਸਤ ਸਨ। ਅੱਜ ਸਵੇਰੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਅਕਾਲ ਚਲਾਣਾ ਕਰ ਗਏ। ਉਹ ਆਪਣੀ ਪਤਨੀ ਸਮੇਤ ਦੋ ਪੁੱਤਰ ਪੁਨੀਤ ਜੈਨ ਟਿੰਕਾ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਅਤੇ ਅੇਡਵੋਕੇਟ ਸੁਨੀਲ ਕੁਮਾਰ ਜੈਨ ਨੂੰ ਛੱਡ ਗਏ ਹਨ। ਉਨ੍ਹਾਂ ਦੇ ਨਮਿਤ ਪਾਠ ਦਾ ਭੋਗ13 ਨਵੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 11 ਤੋਂ 12 ਵਜੇ ਤੱਕ ਆਤਮ ਐਡਟੋਰੀਅਮ ਜੈਨੇਦਰ ਗੁਰੂਕੁਲ ਜੈਨ ਸਕੂਲ ਸੈਕਟਰ ਇਕ ਪੁਰਾਣਾ ਪੰਚਕੂਲਾ ਵਿਖੇ ਪਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਨੂੰ ਸਦਮਾ, ਪਤਨੀ ਪਰਮਿੰਦਰ ਕੌਰ ਦਾ ਦਿਹਾਂਤ ਅਗਲੀ ਖ਼ਬਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਮਾਨ ਸਰਕਾਰ-ਸੁਰਜੀਤ ਸਿੰਘ ਰੱਖੜਾ
Ad Position 24