ਦੀਵਾਲੀ ਵਾਲੀ ਰਾਤ ਹੋਈ ਲੜਾਈ, ਕੱਟਿਆ ਗਿਆ ਹੱਥ, 4 ਖ਼ਿਲਾਫ਼ ਕੇਸ ਦਰਜ
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਫ਼ੇਜ਼-2 ’ਚ ਦੀਵਾਲੀ ਵਾਲੀ ਰਾਤ ਦੋ ਧਿਰਾਂ ’ਚ ਲੜਾਈ ਹੋ ਗਈ ਜਿਸ ਕਾਰਨ ਇਕ ਵਿਅਕਤੀ ਦਾ ਹੱਥ ਕੱਟਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਮਾਮਲੇ ’ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਟਿਆਲਾ, 11 ਨਵੰਬਰ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਫ਼ੇਜ਼-2 ’ਚ ਦੀਵਾਲੀ ਵਾਲੀ ਰਾਤ ਦੋ ਧਿਰਾਂ ’ਚ ਲੜਾਈ ਹੋ ਗਈ ਜਿਸ ਕਾਰਨ ਇਕ ਵਿਅਕਤੀ ਦਾ ਹੱਥ ਕੱਟਣ ਦੀ ਦੁਖਦਾਈ ਘਟਨਾ ਵਾਪਰੀ ਹੈ। ਇਸ ਮਾਮਲੇ ’ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਰਮਨਦੀਪ ਸਿੰਘ ਨੇ ਥਾਣਾ ਅਰਬਨ ਅਸਟੇਟ ’ਚ ਦਰਜ ਕਰਵਾਈ ਕਿ ਉਹ ਆਪਣੇ ਭਰਾ ਦੇ ਘਰ ਦੇ ਬਾਹਰ ਗਲੀ ’ਚ ਦੀਵਾਲੀ ਮਨਾ ਰਿਹਾ ਸੀ ਇਸ ਦੌਰਾਨ ਮੁਲਜ਼ਮ ਹਰਪਾਲ ਦੀਵਾਕਰ ਉਨ੍ਹਾਂ ਦੇ ਨੇੜਿਉਂ ਲੰਘਦਾ ਗਾਲ਼ੀ ਗਲੋਚ ਕਰਨ ਲੱਗ ਪਿਆ। ਜਦੋਂ ਉਨ੍ਹਾਂ ਮੁਲਜ਼ਮ ਨੂੰ ਪੁੱਛਿਆ ਤਾਂ ਉਹ ਉਨ੍ਹਾਂ ਦੇ ਗਲ ਪੈ ਕੇ ਧਮਕੀਆਂ ਦਿੰਦਾ ਚਲਾ ਗਿਆ। ਬਾਅਦ ’ਚ ਉਹ ਆਪਣੇ ਦੋਸਤ ਇਮਰਾਨ ਕੁਮਾਰ ਅਤੇ ਦੋ ਹੋਰ ਵਿਅਕਤੀਆਂ ਨਾਲ ਆਪਣੇ ਹੱਥ ’ਚ ਲੋਹੇ ਦੀ ਦਾਤਰ ਫੜ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਬਾਅਦ ’ਚ ਮੁਲਜ਼ਮ ਹਰਪਾਲ ਦੀਵਾਕਰ ਨੇ ਜਾਨੋਂ ਮਾਰਨ ਦੀ ਨਿਯਤ ਨਾਲ ਉਸ ਦੇ ਭਰਾ ਦੇ ਸਿਰ ’ਤੇ ਦਾਤਰ ਨਾਲ ਵਾਰ ਕੀਤਾ ਤੇ ਬਚਾਅ ਲਈ ਮੁਹੱਲੇ ’ਚ ਰਹਿੰਦੇ ਪੱਪੂ ਕੁਮਾਰ ਨੇ ਵਾਰ ਤੋਂ ਬਚਾਉਣ ਲਈ ਆਪਣਾ ਖੱਬਾ ਹੱਥ ਅੱਗੇ ਕੀਤਾ ਤੇ ਜਿਸ ਕਾਰਨ ਉਸ ਦਾ ਹੱਥ ਕੱਟਿਆ ਗਿਆ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਹਰਪਾਲ ਦੀਵਾਕਰ, ਇਮਰਾਨ ਕੁਮਾਰ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।