05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਐਫ.ਡੀ.ਡੀ.ਆਈ. ਦੀ ਟੀਮ ਨੇ ਆਲ ਇੰਡੀਆ ਮੁਕਾਬਲਿਆ ’ਚ ਕੀਤਾ ਤੀਜਾ ਸਥਾਨ ਹਾਸਿਲ

ਬਨੂੜ, 4 ਨਵੰਬਰ (ਭੁਪਿੰਦਰ ਸਿੰਘ)-ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਬਨੂੜ ਦੀ ਗਰੁੱਪ ਡਾਂਸ ਟੀਮ ਨੇ ਆਲ ਇੰਡੀਆਂ ਸਭਿਆਚਾਰਕ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾਂ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਪ੍ਰਾਪਤੀ ਬਦਲੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਹੈ।

Ad Position 21
No active advertisement
ਅਜੀਤ ਡੈਸਕ 05-11-2026
ਬਨੂੜ, 4 ਨਵੰਬਰ (ਭੁਪਿੰਦਰ ਸਿੰਘ)-ਫੁੱਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐਫਡੀਡੀਆਈ) ਬਨੂੜ ਦੀ ਗਰੁੱਪ ਡਾਂਸ ਟੀਮ ਨੇ ਆਲ ਇੰਡੀਆਂ ਸਭਿਆਚਾਰਕ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕਰਕੇ ਸੰਸਥਾਂ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਪ੍ਰਾਪਤੀ ਬਦਲੇ ਕੈਂਪਸ ਵਿਚ ਖੁਸ਼ੀ ਦਾ ਮਾਹੌਲ ਹੈ। ਐਫਡੀਡੀਆਈਜ਼ ਗਰੁੱਪ ਨੇ ਫੁਰਸਤਗੰਜ (ਯੂਪੀ) ਵਿਖੇ ਸਲਾਨਾਂ ਆਲ ਇੰਡੀਆਂ ਐਫਡੀਡੀਆਈ ਸਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਐਫਡੀਡੀਆਈ ਦੇਸ਼ ਦੀ ਸਮੁੱਚੀ ਸੰਸਥਾਵਾਂ ਤੋਂ ਟੀਮਾਂ ਨੇ ਭਾਗ ਲਿਆ। ਇਸ ਮੇਲੇ ਵਿਚ ਗੀਤ, ਗਰੁੱਪ ਗਾਇਨ, ਗਰੁੱਪ ਡਾਂਸ, ਨਾਟਕ, ਸੰਗੀਤ ਤੇ ਡਾਂਸ ਮੁਕਾਬਲੇ ਕਰਵਾਏ ਗਏ। ਚਾਰ ਦਿਨ ਚੱਲੇ ਇਸ ਮੇਲੇ ਵਿਚ ਦੇਸ਼ ਭਰ ਤੋਂ ਆਈ ਟੀਮਾਂ ਵਿਚ ਗਹਿਗੱਚ ਮੁਕਾਬਲੇ ਹੋਏ। ਗਰੁੱਪ ਡਾਂਸ ਵਿਚ ਐਫਡੀਡੀਆਈ ਦੀ ਟੀਮ ਵਿਚ ਸ਼ਾਮਲ ਪ੍ਰਿਅੰਕਾ, ਰਿਸ਼ਿਤਾ, ਪਾਇਲ, ਸੁਜਾਤਾ, ਅਰਪਿਤ ਅਤੇ ਕਨਿਸ਼ਕਾ ਨੇ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਵਿਚ ਐਫਡੀਡੀਆਈ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮ ਦੇ ਕੈਂਪਸ ਵਿਚ ਪੁੱਜਣ ਤੇ ਪ੍ਰਬੰਧਕਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਅਤੇ ਉਨ੍ਹਾਂ ਜੋਰਦਾਰ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੱਡੇ ਕਾਫ਼ਲੇ ਨਾਲ ਹਲਕੇ ਸਨੌਰ ਤੋਂ ਫੱਗੂਵਾਲਾ ਵਿਖੇ ਇਨਸਾਫ਼ ਰੈਲੀ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਵਿਸ਼ਾਲ ਸ਼ਰਮਾ ਨੂੰ ਭਾਜਪਾ ਯੁਵਾ ਮੋਰਚਾ ਪੰਜਾਬ ਦਾ ਉਪ ਪ੍ਰਧਾਨ ਨਿਯੁਕਤ ਹੋਣ ’ਤੇ ਮਿਲ ਰਹੀਆਂ ਨੇ ਵਧਾਈਆਂ
Ad Position 24