ਕਾਂਗਰਸ ਦੀ ਸੰਗਰੂਰ ਵਿਖੇ ਅੱਜ ਹੋਣ ਵਾਲੀ ਰੈਲੀ ਹਲਕਾ ਨਾਭਾ ਦੇ ਵਰਕਰ ਵੱਡੀ ਗਿਣਤੀ ’ਚ ਪੁੱਜਣਗੇ-ਨਾਰੀਕੇ
ਭਾਦਸੋਂ, 3 ਨਵੰਬਰ (ਪ੍ਰਦੀਪ ਦੰਦਰਾਲਾ)-ਕਾਂਗਰਸ ਦੀ ਅੱਜ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਜਿਸ ਨੂੰ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹੁੰਚ ਰਹੇ ਹਨ, ਵਿਚ ਸ਼ਾਮਲ ਹੋਣ ਲਈ ਹਲਕਾ ਨਾਭਾ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਪੁੱਜਣਗੇ। ਇਹ ਰੈਲੀ ਪੰਜਾਬ ਦੀ ਸਿਆਸੀ ਫ਼ਿਜ਼ਾ ਬਦਲ ਕੇ ਰੱਖ ਦੇਵੇਗੀ ਅਤੇ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਕਾਇਮ ਹੋਣ ਦਾ ਰਾਹ ਪੱਧਰਾ ਕਰੇਗੀ।
ਕੁਲਵੰਤ ਸਿੰਘ ਨਾਰੀਕੇ
04-11-2026