03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਗਲੀ ਅਕਾਲੀ ਸਰਕਾਰ ਸਾਰੇ ਸਰਕਾਰੀ ਟੈਂਡਰਾਂ ਵਿਚ ‘ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ-ਸੁਖਬੀਰ ਸਿੰਘ ਬਾਦਲ

ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਨਾਭਾ ਪਹੁੰਚੇ ਜਿਥੇ ਉਨ੍ਹਾਂ ਨੇ ਹਲਕੇ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ। ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਗਲੀ ਅਕਾਲੀ ਸਰਕਾਰ ਸੂਬੇ ਦੇ ਉਦਯੋਗ ਨੂੰ ਹੁਲਾਰਾ ਦੇਣ ਲਈ ਸਾਰੀਆਂ ਸਰਕਾਰੀ ਖਰੀਦਾਂ ਲਈ ‘ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ।

Ad Position 21
No active advertisement
ਅਜੀਤ ਡੈਸਕ 03-11-2026
ਨਾਭਾ, 2 ਨਵੰਬਰ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਨਾਭਾ ਪਹੁੰਚੇ ਜਿਥੇ ਉਨ੍ਹਾਂ ਨੇ ਹਲਕੇ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ। ਵਪਾਰੀਆਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਗਲੀ ਅਕਾਲੀ ਸਰਕਾਰ ਸੂਬੇ ਦੇ ਉਦਯੋਗ ਨੂੰ ਹੁਲਾਰਾ ਦੇਣ ਲਈ ਸਾਰੀਆਂ ਸਰਕਾਰੀ ਖਰੀਦਾਂ ਲਈ ‘ਮੇਡ ਇਨ ਪੰਜਾਬ’ ਉਤਪਾਦਾਂ ਲਈ ਵਿਸ਼ੇਸ਼ ਕੋਟਾ ਰੱਖੇਗੀ। ਵਪਾਰ ਤੇ ਉਦਯੋਗ ਦੇ ਮੈਂਬਰਾਂ ਨਾਲ ਬਹੁਤ ਸਫਲ ਗੱਲਬਾਤ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਸਰਕਾਰ ਛੋਟੇ ਅਤੇ ਦਰਮਿਆਨੇ ਉਦਯੋਗ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰੇਗੀ। ਉਨ੍ਹਾਂ ਕਿਹਾ ਕਿ “ਅਸੀਂ ਇਨ੍ਹਾਂ ਸ਼੍ਰੇਣੀਆਂ ਦੀਆਂ ਸਾਰੀਆਂ ਨਵੀਆਂ ਇਕਾਈਆਂ ਨੂੰ ਸਟੇਟ ਜੀ. ਐਸ. ਟੀ. ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਦੇਵਾਂਗੇ ਅਤੇ ਅਸੀਂ ਇੰਸਪੈਕਟਰ ਰਾਜ ਦਾ ਵੀ ਅੰਤ ਕਰਾਂਗੇ।’ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਮੁੱਚੇ ਉਦਯੋਗਿਕ ਸੈਕਟਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਕੀਤੀ ਜਾਵੇਗੀ ਅਤੇ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਕਿਉਂ ਜੋ ਇਸ ਸਕੀਮ ਨਾਲ ਵਪਾਰੀਆਂ ਨੂੰ ਖਾਤੇ ਰੱਖਣ ਦੀ ਲੋੜ ਖਤਮ ਹੋ ਜਾਵੇਗੀ ਤੇ ਉਹ ਇਕਮੁਸ਼ਤ ਟੈਕਸ ਅਦਾ ਕਰਕੇ ਆਪਣੀਆਂ ਟੈਕਸ ਦੇਣਦਾਰੀਆਂ ਪੂਰੀਆਂ ਕਰ ਸਕਣਗੇ। ਨਾਭਾ ਦੇ ਹਲਕਾ ਇੰਚਾਰਜ਼ ਮੱਖਣ ਸਿੰਘ ਲਾਲਕਾ ਨੇ ਵੀ ਭਾਰੀਆਂ ਦੇ ਹੱਕ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਅਕਾਲੀ ਦਲ ਆਪਣੇ ਨਾਗਰਿਕਾਂ ‘ਤੇ ਭਰੋਸਾ ਕਰਨ ਵਿਚ ਵਿਸ਼ਵਾਸ ਰੱਖਦਾ ਹੈ, ਬਾਦਲ ਨੇ ਕਿਹਾ, “ਅਸੀਂ ਇੰਸਪੈਕਟਰ ਰਾਜ ਨੂੰ ਹਮੇਸ਼ਾ ਲਈ ਖਤਮ ਕਰ ਦੇਵਾਂਗੇ, ਕੋਈ ਵੀ ਸਰਕਾਰੀ ਅਧਿਕਾਰੀ ਵਪਾਰੀਆਂ ਦੇ ਅਹਾਤੇ ਵਿੱਚ ਆ ਕੇ ਪ੍ਰੇਸ਼ਾਨ ਨਹੀਂ ਕਰੇਗਾ।” ਇਸ ਮੌਕੇ ਨਾਭਾ ਗੋਲਡਸਮਿਥ ਯੂਨੀਅਨ ਦੇ ਜੌਨੀ ਬੱਗਾ, ਨਾਭਾ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਮੋਦ ਗੁਪਤਾ, ਨਾਭਾ ਬਾਰਟਨ ਐਸੋਸੀਏਸ਼ਨ ਦੇ ਵਿਪਨ ਸ਼ਰਮਾ ਅਤੇ ਨਾਭਾ ਟਾਇਰ ਐਸੋਸੀਏਸ਼ਨ ਦੇ ਧਰਮਿੰਦਰ ਗੁਪਤਾ ਸ਼ਾਮਲ, ਟਰੱਕਨ ਯੂਨੀਅਨ ਵਲੋਂ ਸਾਬਕਾ ਪ੍ਰਧਾਨ ਰਵਿੰਦਰ ਸ਼ਰਮਾ ਸ਼ਾਮਿਲ ਸਨ। ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਐਡਵੋਕੇਟ ਖੁਸ਼ਹਾਲ ਬਬਲੂ ਖੋਰਾ,ਜਿਲਾ ਪ੍ਰਧਾਨ ਜਗਮੀਤ ਸਿੰਘ ਹਰਿਆਊ, ਜਥੇਦਾਰ ਕੁਲਦੀਪ ਸਿੰਘ ਨੱਸੂਪੁਰ,ਜਥੇਦਾਰ ਬਲਦੇਵ ਸਿੰਘ ਖੋਖ, ਯੂਥ ਆਗੂ ਜੱਸਾ ਖੋਖ, ਉਦਯੋਗਪਤੀ ਅਸ਼ੋਕ ਬਾਂਸਲ,ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਸਮਸ਼ੇਰ ਸਿੰਘ ਟਿਵਾਣਾ, ਉਦਯੋਗਪਤੀ ਹਰਦੀਪ ਸਿੰਘ ਬੁੱਟਰ, ਰਣਬੀਰ ਸਿੰਘ ਮਠਾੜੂ, ਨਰੇਸ਼ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਨਗਰ ਨਿਗਮ ਚੋਣਾਂ ਦੀ ਹਲਚਲ ਹੋਈ ਤੇਜ਼ ਅਗਲੀ ਖ਼ਬਰ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ ਦੇ ਸੀਨੀਅਰ ਆਗੂਆਂ ਦੀ ਸਾਂਝੀ ਮੀਟਿੰਗ
Ad Position 24