ਪੰਜਾਬੀ ਮਾਹ ਦੌਰਾਨ ਸੂਬੇ ਭਰ ’ਚ ਹੋਣਗੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ
ਪਟਿਆਲਾ, 30 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਮਾਹ 2026 ਦੌਰਾਨ 1 ਤੋਂ 30 ਨਵੰਬਰ ਤੱਕ ਸੂਬੇ ਭਰ ਵਿਚ ਵੱਡੇ ਪੱਧਰ ’ਤੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਦਾ ਉਦਘਾਟਨ 1 ਨਵੰਬਰ ਨੂੰ ਭਾਸ਼ਾ ਭਵਨ, ਪਟਿਆਲਾ ਦੇ ਖੁੱਲ੍ਹੇ ਰੰਗਮੰਚ ਵਿਖੇ ਹੋਣ ਵਾਲੇ ਸਾਹਿਤਕ ਤੇ ਸੰਗੀਤਕ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ।
ਚ
ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਜੋੜੀਆਂ ਸੜਕਾਂ ਵਿਖੇ ਹਲਕੇ ਦੀਆਂ ਔਰਤਾਂ ਨਾਲ ਵਿਸ਼ੇਸ਼ ਲੋਕ ਮਿਲਣੀ ਕਰਨ ਤੋਂ ਬਾਅਦ। ਅਜੀਤ ਤਸਵੀਰ
31-10-2026
ਪਟਿਆਲਾ, 30 ਅਕਤੂਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ, ਪੰਜਾਬ ਵਲੋਂ ਪੰਜਾਬੀ ਮਾਹ 2026 ਦੌਰਾਨ 1 ਤੋਂ 30 ਨਵੰਬਰ ਤੱਕ ਸੂਬੇ ਭਰ ਵਿਚ ਵੱਡੇ ਪੱਧਰ ’ਤੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਦਾ ਉਦਘਾਟਨ 1 ਨਵੰਬਰ ਨੂੰ ਭਾਸ਼ਾ ਭਵਨ, ਪਟਿਆਲਾ ਦੇ ਖੁੱਲ੍ਹੇ ਰੰਗਮੰਚ ਵਿਖੇ ਹੋਣ ਵਾਲੇ ਸਾਹਿਤਕ ਤੇ ਸੰਗੀਤਕ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਕਰਨਗੇ, ਜਦਕਿ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਡਾ. ਆਤਮ ਰੰਧਾਵਾ ਕੁੰਜੀਵਤ ਭਾਸ਼ਣ ਦੇਣਗੇ। ਇਸ ਮੌਕੇ ਸੂਫ਼ੀ ਗਾਇਕ ਯਾਕੂਬ ਸੰਗੀਤਕ ਪੇਸ਼ਕਾਰੀਆਂ ਦੇਣਗੇ। ਉਨ੍ਹਾਂ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ 3 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਾਟਕ ‘ਪੀੜ੍ਹੀ ਦਰ ਪੀੜ੍ਹੀ’, 4 ਨਵੰਬਰ ਨੂੰ ਪਟਿਆਲਾ ਵਿਖੇ ਕਵੀ ਦਰਬਾਰ, 6 ਨਵੰਬਰ ਨੂੰ ਮੁਹਾਲੀ ਵਿਖੇ ਸਾਹਿਤਕ ਸ਼ਖ਼ਸੀਅਤ ਨਾਲ ਰੂਬਰੂ ਅਤੇ 11 ਨਵੰਬਰ ਨੂੰ ਪੁਆਧੀ ਕਵੀ ਦਰਬਾਰ ਕਰਵਾਇਆ ਜਾਵੇਗਾ। 12 ਨਵੰਬਰ ਨੂੰ ਕਪੂਰਥਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਬਾਰੇ ਗੋਸ਼ਟੀ ਅਤੇ ਫ਼ਰੀਦਕੋਟ ਵਿਖੇ ਰੂਬਰੂ ਤੇ ਨਾਟਕ ਮੰਚਨ ਹੋਵੇਗਾ। 13 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਕਵੀ ਦਰਬਾਰ ਹੋਵੇਗਾ। 17 ਨਵੰਬਰ ਨੂੰ ਮਾਨਸਾ ਵਿਖੇ ਵਿਦਵਾਨ ਸ਼ਖ਼ਸੀਅਤ ਨਾਲ ਰੂਬਰੂ ਅਤੇ ਸਾਹਿਤ ਸਿਰਜਣ ਤੇ ਪੜ੍ਹਨ ਸਬੰਧੀ ਵਰਕਸ਼ਾਪ, 18 ਨਵੰਬਰ ਨੂੰ ਸੰਗਰੂਰ ਵਿਖੇ ਰੂਬਰੂ ਤੇ ਕਵੀ ਦਰਬਾਰ ਹੋਵੇਗਾ। 17, 18 ਅਤੇ 19 ਨਵੰਬਰ ਨੂੰ ਪਟਿਆਲਾ, ਸੰਗਰੂਰ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬੀ ਮਾਹ ਸਾਹਿਤ ਉਤਸਵ ਕਰਵਾਇਆ ਜਾਵੇਗਾ। 18 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਬਾਲ ਸਾਹਿਤ ਪ੍ਰਸ਼ਨੋਤਰੀ ਮੁਕਾਬਲੇ ਅਤੇ 18 ਤੇ 19 ਨਵੰਬਰ ਨੂੰ ਪਠਾਨਕੋਟ ਵਿਖੇ ਸਾਹਿਤਕ ਵਿਚਾਰ-ਚਰਚਾ ਤੇ ਕਵੀ ਦਰਬਾਰ ਹੋਵੇਗਾ। 19 ਨਵੰਬਰ ਨੂੰ ਫ਼ਰੀਦਕੋਟ ਵਿਖੇ ਕਵੀ ਦਰਬਾਰ ਕਰਵਾਇਆ ਜਾਵੇਗਾ। 20 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਬੱਬਰ ਅਕਾਲੀ ਲਹਿਰ ਤੇ ਆਦਿ ਧਰਮ ਲਹਿਰ ਸਬੰਧੀ ਸੈਮੀਨਾਰ ਅਤੇ ਫ਼ਿਰੋਜ਼ਪੁਰ ਵਿਖੇ ਨਾਟਕ ਮੰਚਨ ਹੋਵੇਗਾ। 23 ਨਵੰਬਰ ਨੂੰ ਬਠਿੰਡਾ ਵਿਖੇ ਪੰਜਾਬੀ ਨਾਟਕ ਮੁਕਾਬਲੇ, 25 ਨਵੰਬਰ ਨੂੰ ਮੋਗਾ ਵਿਖੇ ਪੰਜਾਬ ਰਾਜ ਭਾਸ਼ਾ ਸਮਾਗਮ ਤੇ ਨਾਟਕ ਕਰਵਾਇਆ ਜਾਵੇਗਾ। 26 ਨਵੰਬਰ ਨੂੰ ਮੁਕਤਸਰ ਸਾਹਿਬ ਵਿਖੇ ਕਵੀਸ਼ਰੀ ਕਲਾ ਬਾਰੇ ਚਰਚਾ ਤੇ ਕਵੀਸ਼ਰੀ ਗਾਇਨ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਪੰਜਾਬ ਦੀ ਭਾਸ਼ਾ ਨੀਤੀ ਬਾਰੇ ਗੋਸ਼ਟੀ ਹੋਵੇਗੀ। 27 ਨਵੰਬਰ ਨੂੰ ਤਰਨਤਾਰਨ ਵਿਖੇ ਕਵੀ ਦਰਬਾਰ, ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਤੇ ਜਨਜੀਵਨ ਬਾਰੇ ਵਿਚਾਰ-ਚਰਚਾ ਅਤੇ ਕਵੀਸ਼ਰੀ ਤੇ ਢਾਡੀ ਗਾਇਨ, ਦਿੱਲੀ ਵਿਖੇ ਅਜੀਤ ਕੌਰ ਦੀ ਕਹਾਣੀ ਕਲਾ ਬਾਰੇ ਸਮਾਗਮ, ਚੰਡੀਗੜ੍ਹ ਵਿਖੇ ਰੂਬਰੂ, ਮੋਗਾ ਵਿਖੇ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਅਤੇ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਕਾਵਿ ਸੰਸਾਰ ਬਾਰੇ ਚਰਚਾ ਤੇ ਕਵੀ ਦਰਬਾਰ ਹੋਵੇਗਾ। ਪੰਜਾਬੀ ਮਾਹ ਦਾ ਵਿਦਾਇਗੀ ਸਮਾਗਮ 30 ਨਵੰਬਰ ਨੂੰ ਮੁੱਖ ਦਫ਼ਤਰ, ਪਟਿਆਲਾ ਵਿਖੇ ਹੋਵੇਗਾ, ਜਿਸ ਦੌਰਾਨ ਸਰਵੋਤਮ ਹਿੰਦੀ, ਸੰਸਕ੍ਰਿਤ ਅਤੇ ਉਰਦੂ ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ।