30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਅੰਦਰ ਨਸ਼ੇ ਅਤੇ ਅਰਾਜਕਤਾ ਦਾ ਬੋਲਬਾਲਾ, ਸਰਕਾਰ ਤੇ ਪੁਲਿਸ ਨਾਕਾਮ- ਸੁਨੀਲ ਜਾਖੜ

ਰਾਜਪੁਰਾ, 30 ਅਕਤੂਬਰ (ਜੀ. ਪੀ.

Ad Position 21
No active advertisement
ਰਾਜਪੁਰਾ ਵਿਖੇ ਸੀਨੀਅਰ ਭਾਜਪਾ ਆਗੂ ਜਗਦੀਸ਼ ਜੱਗਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸੁਨੀਲ ਜਾਖੜ ਨਾਲ ਜਗਦੀਸ਼ ਜੱਗਾ, ਰੂਬੀ ਸੰਧੂ ਤੇ ਹੋਰ। ਤਸਵੀਰ : ਗੁਰਵਿੰਦਰ ਪਾਲ ਸਿੰਘ 31-10-2026
ਰਾਜਪੁਰਾ, 30 ਅਕਤੂਬਰ (ਜੀ.ਪੀ. ਸਿੰਘ)- ਪੰਜਾਬ ਅੰਦਰ ਨਸ਼ੇ, ਪੁਲਿਸ ਰਾਜ ਅਤੇ ਅਰਾਜਕਤਾ ਦਾ ਬੋਲਬਾਲਾ ਹੈ ਅਤੇ ਆਮ ਜਨਤਾ ਆਪਣੇ ਬੱਚਿਆਂ ਨੂੰ ਬਚਾਉਣਾ ਬਹੁਤ ਔਖਾ ਲੱਗ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਉਨ੍ਹਾਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹੋਰ ਵਿਰੋਧੀ ਧਿਰਾਂ `ਤੇ ਤਿੱਖੇ ਸਿਆਸੀ ਹਮਲੇ ਕੀਤੇ ਗਏ। ਜਾਖੜ ਨੇ ਕਿਹਾ ਕਿ ਪਟਿਆਲਾ ਵਿਖੇ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ `ਲੋਕਤੰਤਰ ਬਚਾਓ, ਅਰਾਜਕਤਾ ਹਟਾਓ` ਮੁਹਿੰਮ ਦੇ ਨਾਲ-ਨਾਲ ਹੁਣ `ਪੰਜਾਬ ਬਚਾਓ` ਦਾ ਸੱਦਾ ਦੇਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ। ਜਾਖੜ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਸ਼ਿਆਂ ਸੰਬੰਧੀ ਕਰਵਾਏ ਗਏ 250 ਕਰੋੜ ਰੁਪਏ ਦੇ ਸਰਵੇਖਣ ਰਾਹੀਂ ਦਿੱਲੀ ਤੋਂ ਆਏ ਆਗੂਆਂ ਨੇ ਨਸ਼ੀਲੀਆਂ ਗੋਲੀਆਂ ਅਤੇ ਸਿੰਥੈਟਿਕ ਨਸ਼ਿਆਂ ਦੀ ਸਪਲਾਈ ਚੇਨ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਐੱਸ.ਐੱਸ.ਪੀ. ਅਹੁਦਿਆਂ ਦੀ ਨਿਲਾਮੀ ਹੁੰਦੀ ਹੈ ਤੇ ਗੈਂਗਸਟਰ ਪ੍ਰਸ਼ਾਸਨ ਚਲਾ ਰਹੇ ਹਨ, ਜਿਸ ਲਈ ਭਾਜਪਾ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲ ਕੇ ਤੁਰੰਤ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਅਤੇ ਲੰਬੇ ਸਮੇਂ ਤੋਂ ਇੱਕੋ ਥਾਂ ਤਾਇਨਾਤ ਅਧਿਕਾਰੀਆਂ ਦੇ ਤਬਾਦਲੇ ਦੀ ਮੰਗ ਕਰੇਗਾ। ਜਾਖੜ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਸੁਨੀਲ ਜਾਖੜ ਨੇ 4 ਤਾਰੀਖ਼ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ `ਤੇ ਸਵਾਲ ਚੁੱਕੇ ਅਤੇ ਕਿਹਾ ਕਿ ਕਾਂਗਰਸ ਵੋਟ ਚੋਰੀ ਦਾ ਝੂਠਾ ਡਰਾਮਾ ਕਰ ਰਹੀ ਹੈ। ਅਕਾਲੀ ਦਲ ਨਾਲ ਗੱਠਜੋੜ ਦੇ ਸਵਾਲ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰੀ ਲੀਡਰਸ਼ਿਪ ਮੁਤਾਬਕ ਇਹ ਇੱਕ ਸਿਆਸੀ ਫ਼ੈਸਲਾ ਹੈ, ਜੋ ਢੁੱਕਵੇਂ ਸਮੇਂ `ਤੇ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਵਪਾਰੀ ਅਤੇ ਆਮ ਲੋਕ ਅਮਨ-ਸ਼ਾਂਤੀ ਚਾਹੁੰਦੇ ਹਨ ਅਤੇ ਮੌਜੂਦਾ ਅਰਾਜਕਤਾ ਤੋਂ ਨਿਜਾਤ ਪਾਉਣ ਲਈ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ। ਪ੍ਰੈਸ ਕਾਨਫਰੰਸ ਦੇ ਅੰਤ ਵਿਚ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਹੋਰ ਸਥਾਨਕ ਵਰਕਰਾਂ ਵੱਲੋਂ ਸੁਨੀਲ ਜਾਖੜ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਰਾਜਪੁਰਾ ਦੇ ਰੂਬੀ ਸੰਧੂ, ਦਿਨੇਸ਼ ਮਹਿਤਾ ਸਮੇਤ ਸਾਰੇ ਕੌਂਸਲਰ ਤੇ ਪਤਵੰਤੇ ਸੱਜਣ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਖੇਡਾਂ ਨੂੰ ਮਿਲ ਰਿਹਾ ਨਵਾਂ ਹੁਲਾਰਾ- ਡਾ. ਬਲਬੀਰ ਸਿੰਘ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24