27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਕੇਂਦਰ ਸਰਕਾਰ ਦੀ ਟੀਮ ਵਲੋਂ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਝੋਨੇ ਦੀ ਹਾਈਬ੍ਰਿਡ ਕਿਸਮ ਦੇ ਸੈਂਪਲ ਜਾਂਚ ਲਈ ਭਰੇ

ਰਾਜਪੁਰਾ, 26 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 27-10-2026
ਰਾਜਪੁਰਾ, 26 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਅਨਾਜ ਮੰਡੀ ’ਚ ਅੱਜ ਕੇਂਦਰ ਸਰਕਾਰ ਇਕ ਵਫ਼ਦ ਨੇ ਮੰਡੀ ਦਾ ਵਿਸ਼ੇਸ਼ ਦੌਰਾ ਕਰਕੇ ਅਨਾਜ ਮੰਡੀ ’ਚੋਂ ਹਾਈਬ੍ਰਿਡ ਕਿਸਮ ਦੇ ਝੋਨੇ ਦੀ ਫ਼ਸਲ ਦਾ ਨਮੂਨੇ ਭਰ ਕੇ ਜਾਂਚ ਦੇ ਲਈ ਸੀਲ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਟੀਮ ਵਲੋਂ ਹਾਈਬ੍ਰਿਡ ਝੋਨੇ ’ਚੋਂ ਨਿਕਲਣ ਵਾਲੇ ਚੌਲ ਨੂੰ ਵਧੀਆ ਚੌਲ (ਇੰਮਪਰੂਵ ਰਾਈਸ) ਦੇ ਤੌਰ ’ਤੇ ਸਟੈਂਡਰਡ ਕਰਕੇ ਉਸ ਵਿਚੋਂ 10 ਫ਼ੀਸਦੀ ਬਰੋਕਨ ਨੂੰ ਮਾਨਤਾ ਦਿੱਤੀ ਗਈ ਹੈ ਪਰ ਸ਼ੈਲਰ ਐਸੋਸੀਏਸ਼ਨ ਵਲੋਂ ਕੇਂਦਰ ਸਰਕਾਰ ਨੂੰ ਇਹ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਵਲੋਂ ਖ਼ਰੀਦ ਕੀਤੇ ਗਏ ਹਾਈਬ੍ਰਿਡ ਕਿਸਮ ਦੇ ਝੋਨੇ ਵਿਚੋਂ ਚੌਲਾਂ ਦੀ 40 ਤੋਂ 45 ਫ਼ੀਸਦੀ ਬਰੋਕਨ ਹੋ ਰਿਹਾ ਹੈ। ਜਿਸ ਦੇ ਚਲਦਿਆਂ ਸ਼ੈਲਰ ਮਾਲਕਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਕੇਂਦਰੀ ਟੀਮ ਵਲੋਂ ਮਨੋਜ ਕੁਮਾਰ ਦੀ ਅਗਵਾਈ ’ਚ ਪਹੁੰਚੇ ਵਫ਼ਦ ਵਲੋਂ ਆਪਣੇ ਨਾਲ ਆਲ ਇੰਡੀਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ, ਸੈਲਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਮਨੀਸ਼ ਜਿੰਦਲ, ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਚੇਅਰਮੈਨ ਮਿੰਟੂ ਗਰੋਵਰ, ਸਾਬਕਾ ਪ੍ਰਧਾਨ ਤਰਸੇਮ ਰਾਣਾ ਨਾਲ ਮੰਡੀ ਦਾ ਦੌਰਾ ਕੀਤਾ ਅਤੇ ਸੈਂਪਲ ਭਰੇ। ਜਿਸ ਤੋਂ ਬਾਅਦ ਕੇਂਦਰੀ ਟੀਮ ਵਲੋਂ ਸੈਂਪਲ ਭਰਨ ਉਪਰੰਤ ਸੈਲਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਕੇਂਦਰ ਦੇ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ ਤਾਂ ਜੋ ਸਮਾਂ ਰਹਿੰਦੇ ਹਾਈਬ੍ਰਿਡ ਕਿਸਮ ਦੇ ਝੋਨੇ ਵਿਚ ਚਾਵਲ ਬਰੋਕਨ ਦੀ ਛੋੜ ਦਿੱਤੀ ਜਾ ਸਕੇ। ਇਸ ਮੌਕੇ ਮਾਰਕੀਟ ਕਮੇਟੀ ਰਾਜਪੁਰਾ ਦੇ ਸੈਕਟਰੀ ਅਮਿਤ ਕੁਮਾਰ, ਲੇਖਾਕਾਰ ਜੁਝਾਰ ਸਿੰਘ, ਸੁਪਰਵਾਈਜ਼ਰ ਮਨਜੀਤ ਸਿੰਘ, ਕਲਰਕ ਵਿਕਰਮ ਕੁਮਾਰ, ਸਚਿਨ ਵਰਮਾ, ਮੰਗਾ ਰਾਮ ਸਮੇਤ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਦੀਆਂ ਧਮਕੀਆਂ ਨਾਲ ਉਦਯੋਗਪਤੀਆਂ ’ਚ ਅਸੁਰੱਖਿਆ, ਨਿਵੇਸ਼ ਬਚਾਉਣ ਲਈ ਮਾਨ ਸਰਕਾਰ ਠੋਸ ਕਦਮ ਚੁੱਕੇ : ਸੁਨੀਲ ਜੇ. ਸ... ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਤਿੰਨ ਦਿਨਾ ਯੋਗਾ ਕੈਂਪ
Ad Position 24