ਰਾਮ ਲੀਲਾ ਦੇ ਨੌਵੇਂ ਦਿਨ ਸੰਦੀਪ ਸਿੰਗਲਾ ਨੇ ਕੀਤਾ ਉਦਘਾਟਨ
ਸਮਾਣਾ, 19 ਅਕਤੂਬਰ (ਸਾਹਿਬ ਸਿੰਘ)- ਸ੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਨੌਵੇਂ ਦਿਨ ਦਾ ਦ੍ਰਿਸ਼ ਮੰਚਨ ਕੀਤਾ ਗਿਆ। ਨੌਵੇਂ ਦਿਨ ਦੀ ਰਾਮ ਲੀਲਾ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਉਦਘਾਟਨ ਕੀਤਾ।
ਸਮਾਣਾ, 19 ਅਕਤੂਬਰ (ਸਾਹਿਬ ਸਿੰਘ)- ਸ੍ਰੀ ਦੁਰਗਾ ਰਾਮਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਨੌਵੇਂ ਦਿਨ ਦਾ ਦ੍ਰਿਸ਼ ਮੰਚਨ ਕੀਤਾ ਗਿਆ। ਨੌਵੇਂ ਦਿਨ ਦੀ ਰਾਮ ਲੀਲਾ ਦਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੰਦੀਪ ਸਿੰਗਲਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਉਦਘਾਟਨ ਕੀਤਾ। ਉਨ੍ਹਾਂ ਨਾਲ ਨਗਰ ਕੌਂਸਲ ਮੈਂਬਰ ਬੇਅੰਤ ਸਿੰਘ ਪੱਪੀ ਵੀ ਮੌਜੂਦ ਸਨ। ਸਮਾਗਮ ਦੌਰਾਨ ਕਲਾਕਾਰਾਂ ਨੇ ਰਾਮਾਇਣ ਦੇ ਪ੍ਰਸੰਗਾਂ ਨੂੰ ਆਪਣੀ ਅਦਾਕਾਰੀ ਰਾਹੀਂ ਪ੍ਰਤੱਖ ਰੂਪ ਵਿਚ ਪੇਸ਼ ਕੀਤਾ। ਅੱਜ ਡੂੰਘੀ ਨੀਂਦ ਵਿਚ ਸੁੱਤੇ ਕੁੰਭਕਰਨ ਦੇ ਦ੍ਰਿਸ਼ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਰਾਮ ਲੀਲਾ ਦੇ ਮੰਚਨ ਰਾਹੀਂ ਧਾਰਮਿਕ ਪਰੰਪਰਾਵਾਂ ਤੇ ਭਾਰਤੀ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਗਿਆ। ਰਿਸ਼ੀਕੇਸ ਤੋਂ ਮਹਾਤਮਾ ਤੇ ਸੰਤਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਪਵਨ ਸ਼ਾਸਤਰੀ, ਰਵਿੰਦਰ ਬਾਂਸਲ, ਜੁਗਰਾਜ ਸਿੰਘ, ਅਮਨਦੀਪ ਸਿੰਘ, ਪ੍ਰਵੀਨ ਸਿੰਗਲਾ, ਸੁਸ਼ੀਲ ਧੀਮਾਨ, ਸੁਣੈਨਾ ਮਿੱਤਲ ਅਤੇ ਪੁਸ਼ਪਿੰਦਰ ਨਾਗੀ ਨੇ ਸ਼ਮੂਲੀਅਤ ਕੀਤੀ। ਕਲੱਬ ਦੇ ਪ੍ਰਧਾਨ ਰਵੀ ਗਰਗ ਟਿੰਮਾ, ਸਕੱਤਰ ਰਮਨ ਮਹਿੰਦਰਾ, ਚੇਅਰਮੈਨ ਰਿੰਕੂ ਚੋਪੜਾ, ਉਪ ਪ੍ਰਧਾਨ ਪ੍ਰਦੀਪ ਸ਼ਰਮਾ ਤੇ ਰੂਬੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ।