17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮ੍ਰਿਤਕ ਦੇ ਪਰਿਵਾਰ ਤੇ ਨਿਹੰਗ ਸਿੰਘਾਂ ਵਲੋਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਰੋਸ ਧਰਨਾ

ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਬੀਤੇ ਦਿਨ ਨਾਭਾ ਦੀ ਮਝੈਲ ਕਲੋਨੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੀ ਆਪਸੀ ਲੜਾਈ ਨਾਲ ਦੇ ਮੁਹੱਲਾ ਵਾਸੀਆਂ ਨਾਲ ਹੋ ਗਈ ਸੀ, ਪੀੜਤ ਪਰਿਵਾਰ ਦਾ ਆਰੋਪ ਹੈ ਕੀ ਗੁਰਵਿੰਦਰ ਸਿੰਘ ਦਾ ਘਰੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ ਅਤੇ ਉਸ ਵਕਤ ਘਰ ਕੋਈ ਵੀ ਨਹੀਂ ਸੀ, ਜਿਸ ਤੋਂ ਬਾਅਦ ਇਲਾਜ ਅਧੀਨ ਉਸ ਦੀ ਮੌਤ ਹੋ ਗਈ, ਮੌਤ ਤੋਂ ਪਹਿਲਾਂ ਗੁਰਵਿੰਦਰ ਸਿੰਘ ਨੇ ਹੱਡ ਬੀਤੀ ਸਾਰੀ ਆਪਣੀ ਜਵਾਨੀ ਸੁਣਾਈ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਾਰੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਪਰਿਵਾਰ ਵਲੋਂ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜਦੋਂ ਤੱਕ ਕਤਲ ਦੀ ਧਾਰਾ ਦੋਸ਼ੀਆਂ ਦੇ ਖਿਲਾਫ਼ ਦਰਜ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰ ਅਤੇ ਨਿਹੰਗਾ ਸਿੰਘਾ ਵਲੋਂ ਆਪਣੀ ਮੰਗ ਨੂੰ ਲੈ ਕੇ ਬੋੜਾ ਗੇਟ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਧਰਨਾ ਲਗਾਇਆ ਗਿਆ, ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ। ਇਸ ਮੌਕੇ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-10-2026
ਨਾਭਾ, 16 ਅਕਤੂਬਰ (ਵਰਿੰਦਰ ਵਰਮਾ)- ਬੀਤੇ ਦਿਨ ਨਾਭਾ ਦੀ ਮਝੈਲ ਕਲੋਨੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੀ ਆਪਸੀ ਲੜਾਈ ਨਾਲ ਦੇ ਮੁਹੱਲਾ ਵਾਸੀਆਂ ਨਾਲ ਹੋ ਗਈ ਸੀ, ਪੀੜਤ ਪਰਿਵਾਰ ਦਾ ਆਰੋਪ ਹੈ ਕੀ ਗੁਰਵਿੰਦਰ ਸਿੰਘ ਦਾ ਘਰੇ ਬੇਰਹਿਮੀ ਦੇ ਨਾਲ ਕੁੱਟਮਾਰ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਸਨ ਅਤੇ ਉਸ ਵਕਤ ਘਰ ਕੋਈ ਵੀ ਨਹੀਂ ਸੀ, ਜਿਸ ਤੋਂ ਬਾਅਦ ਇਲਾਜ ਅਧੀਨ ਉਸ ਦੀ ਮੌਤ ਹੋ ਗਈ, ਮੌਤ ਤੋਂ ਪਹਿਲਾਂ ਗੁਰਵਿੰਦਰ ਸਿੰਘ ਨੇ ਹੱਡ ਬੀਤੀ ਸਾਰੀ ਆਪਣੀ ਜਵਾਨੀ ਸੁਣਾਈ, ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸਾਰੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਪਰਿਵਾਰ ਵਲੋਂ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜਦੋਂ ਤੱਕ ਕਤਲ ਦੀ ਧਾਰਾ ਦੋਸ਼ੀਆਂ ਦੇ ਖਿਲਾਫ਼ ਦਰਜ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰ ਅਤੇ ਨਿਹੰਗਾ ਸਿੰਘਾ ਵਲੋਂ ਆਪਣੀ ਮੰਗ ਨੂੰ ਲੈ ਕੇ ਬੋੜਾ ਗੇਟ ਚੌਂਕ ਵਿਖੇ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ਼ ਧਰਨਾ ਲਗਾਇਆ ਗਿਆ, ਅਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ। ਇਸ ਮੌਕੇ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕੀ ਪੰਜ ਸੱਤ ਲੜਕਿਆਂ ਵਲੋਂ ਪਹਿਲਾਂ ਮੇਰੀ ਲੜਕੀ ਨਾਲ ਛੇੜਖਾਨੀ ਕੀਤੀ ਤੇ ਫਿਰ ਉਹਨਾਂ ਨੇ ਮੇਰੇ ਪਤੀ ਨੂੰ ਘਰ ਆ ਕੇ ਕੁੱਟਿਆ ਅਤੇ ਮੇਰੇ ਪਤੀ ਦੀਆਂ ਦੋਨੇ ਲੱਤਾਂ ਟੁੱਟ ਗਈਆਂ, ਪਰ ਪੁਲਿਸ ਵਲੋਂ ਹਲਕੀਆਂ ਧਾਰਾਂ ਲਗਾਈਆਂ ਗਈਆਂ ਸਨ। ਅਸੀਂ ਪੁਲਿਸ ਤੋਂ ਮੰਗ ਕਰ ਰਹੀ ਸੀ ਕਿ ਤੁਸੀਂ ਕਤਲ ਦੀ ਧਾਰਾ ਉਨ੍ਹਾਂ ਆਰੋਪੀਆਂ ’ਤੇ ਲਗਾਈ ਜਾਵੇ, ਜਿਸ ਕਰਕੇ ਅਸੀਂ ਚੱਕਾ ਜਾਮ ਕਰਨ ਲਈ ਮਜਬੂਰ ਹੋਏ ਹਾਂ। ਇਸ ਮਾਮਲੇ ਸੰਬੰਧੀ ਡੀ. ਐਸ. ਪੀ. ਪੁਨੀਤ ਸਿੰਘ ਚਹਿਲ ਅਤੇ ਥਾਣਾ ਕੋਤਵਾਲੀ ਮੁਖੀ ਗੁਰਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਦੀ ਲੜਾਈ ਹੋਈ ਸੀ ਤੇ ਦੋਨਾਂ ਤੇ ਕਰਾਸ ਪਰਚੇ ਦਰਜ ਹਨ ਅਤੇ ਲੜਾਈ ਦੇ ਦੌਰਾਨ ਮੌਤ ਵੀ ਹੋ ਗਈ ਸੀ, ਅਸੀਂ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਅਸੀਂ ਉਨਾਂ ਧਰਾਵਾਂ ਵਿੱਚ ਵਾਧਾ ਕਰਕੇ ਕਤਲ ਦਾ ਮਾਮਲਾ ਦਰਜ ਕਰ ਰਹੇ ਹਾਂ, ਜਿਸ ਕਰਕੇ ਪੀੜਿਤ ਪਰਿਵਾਰ ਵੱਲੋਂ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਨੂੰ ਤਾਲਾ ਮਾਰਿਆ, ਮਰਨ ਵਰਤ ਕੀਤਾ ਸ਼ੁਰੂ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਇਤਿਹਾਸਕ ਪੈੜਾ ਸ਼ੰਘਰਸ਼ਮਈ- ਪ੍ਰੋ. ਬੰਡੂਗਰ
Ad Position 24