ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੀਆਂ ਇਤਿਹਾਸਕ ਪੈੜਾ ਸ਼ੰਘਰਸ਼ਮਈ- ਪ੍ਰੋ. ਬੰਡੂਗਰ
ਭੁੱਹਰਹੇੜੀ, 16 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਸ਼ੰਘਰਸੀਲ ਰਿਹਾ।
ਭੁੱਹਰਹੇੜੀ, 16 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਸ਼ੰਘਰਸੀਲ ਰਿਹਾ। ਮੁਗ਼ਲ ਹਕੂਮਤ ਵਿਰੁੱਧ ਸਿੱਖ ਸੰਘਰਸ਼ ਨਵੀ ਦਿਸਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿਖ ਰਾਜ ਲਈ ਇਤਿਹਾਸਕ ਭੂਮਿਕ ਨਿਭਾਈ।ਪ੍ਰੋ. ਬਡੂੰਗਰ ਨੇ ਕਿਹਾ ਕਿ ਬਾਬਾ ਬੰਦਬਹਾਦਰ ਨਾਲ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਤੋਂ ਬਾਅਦ ਉਹ ਸਿੱਖ ਪੰਥ ਦਾ ਹਿੱਸਾ ਬਣ ਗਏ ਸਨ।ਉਹਨਾਂ ਕਿਹਾ ਕਿ ਪੰਥ ਖਾਲਸਾ ਦੀ ਅਗਵਾਈ ਕਰਦਿਆਂ ਕੌਮ ਦਾ ਨਾਮ ਹੋਰ ਰੋਸਨ ਕੀਤਾ। ਮੁਗ਼ਲ ਹਕੂਮਤ ਵਿਰੁੱਧ ਸੰਘਰਸ਼ ਦੀ ਕੜੀ ਇਤਿਹਾਸ ਅੰਦਰ ਸੁਨਿਹਰੀ ਪੰਨਿਆਂ ਤੇ ਨਾਮ ਦਰਜ ਹੈ।।ਉਹਨਾਂ ਕਿਹਾ ਕਿ ਪੰਜਾਬ ਪਹੁੰਚਣ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਜਥਿਆਂ ਨੂੰ ਜਥੇਬੰਦ ਕੀਤਾ। ਵੱਖ ਵੱਖ ਇਲਾਕਿਆਂ ਵਿੱਚ ਪੁਹੰਚਕੇ ਜਿੱਤਾ ਪ੍ਰਾਪਤ ਕੀਤੀਆਂ। ਇਨ੍ਹਾਂ ਘਟਨਾਵਾਂ ਨੇ ਪੰਜਾਬ ਵਿੱਚ ਸਿੱਖ ਰਾਜਨੀਤਿਕ ਤਾਕਤ ਦੇ ਵਿਕਾਸ ਵਿੱਚ ਭੂਮਿਕਾ ਨਿਭਾਈ। ਉਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਾਸਨ ਨਾਲ ਜੁੜੇ ਜ਼ਮੀਨੀ ਪ੍ਰਬੰਧਾਂ ਅਤੇ ਕਿਸਾਨਾ ਨੂੰ ਮਲਕਾਨਾ ਹੱਕ ਦਿਵਾਉਣ ਦਾ ਇਤਿਹਾਸਕ ਹਵਾਲੇ ਗਵਾਹ ਹਨ।ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੁੜਨ ਅਤੇ ਸਮਾਜ ਵਿੱਚ ਆਪਸੀ ਸਾਂਝ ਤੇ ਭਾਈਚਾਰਕ ਸਦਭਾਵਨਾ ਬਣਾਈ ਰੱਖਣ ਦਾ ਸੱਦਾ ਦਿੱਤਾ।