14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ੍ਰੀ ਮਹਾਲਕਸ਼ਮੀ ਰਾਮਲੀਲ੍ਹਾ ਕਲੱਬ ’ਚ ਸੁਭਾਸ਼ ਬਾਂਸਲ ਨੇ ਕੀਤੀ ਜੋਤੀ ਪ੍ਰਚੰਡ

ਨਾਭਾ, 14 ਅਕਤੂਬਰ (ਵਰਿੰਦਰ ਵਰਮਾ)-ਪਿਛਲੇ ਕਈ ਸਾਲਾਂ ਤੋਂ ਕਲੱਬ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੀ ਅਗਵਾਈ ਹੇਠ ਨਾਭਾ ਦੇ ਪੁਰਾਣੀ ਹਾਈਕੋਰਟ ਸਥਿਤ ਸ੍ਰੀ ਮਹਾਲਕਸ਼ਮੀ ਰਾਮਲੀਲਾ ਕਲੱਬ ਵਲੋਂ ਹਰ ਸਾਲ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਵਾਰ ਵੀ ਭਗਵਾਨ ਸ਼੍ਰੀ ਰਾਮ ਦੀ ਲੀਲਾ ਦੇ ਮੁੱਖ ਮਹਿਮਾਨ ਸਮਾਜ ਸੇਵੀ ਸੇਵਾਮੁਕਤ ਬੈਂਕ ਮੈਨੇਜਰ ਸੁਭਾਸ਼ ਬਾਂਸਲ ਵਲੋਂ ਜੋਤੀ ਪ੍ਰਚੰਡ ਕੀਤੀ ਗਈ ਅਤੇ ਰਾਮ ਲੀਲਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਲੱਬ ਵੱਲੋਂ ਸੁਭਾਸ਼ ਬਾਂਸਲ ਦਾ ਪੁੱਜਣ ’ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 15-10-2026
ਨਾਭਾ, 14 ਅਕਤੂਬਰ (ਵਰਿੰਦਰ ਵਰਮਾ)-ਪਿਛਲੇ ਕਈ ਸਾਲਾਂ ਤੋਂ ਕਲੱਬ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਦੀ ਅਗਵਾਈ ਹੇਠ ਨਾਭਾ ਦੇ ਪੁਰਾਣੀ ਹਾਈਕੋਰਟ ਸਥਿਤ ਸ੍ਰੀ ਮਹਾਲਕਸ਼ਮੀ ਰਾਮਲੀਲਾ ਕਲੱਬ ਵਲੋਂ ਹਰ ਸਾਲ ਰਾਮਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਕਾਰਨ ਇਸ ਵਾਰ ਵੀ ਭਗਵਾਨ ਸ਼੍ਰੀ ਰਾਮ ਦੀ ਲੀਲਾ ਦੇ ਮੁੱਖ ਮਹਿਮਾਨ ਸਮਾਜ ਸੇਵੀ ਸੇਵਾਮੁਕਤ ਬੈਂਕ ਮੈਨੇਜਰ ਸੁਭਾਸ਼ ਬਾਂਸਲ ਵਲੋਂ ਜੋਤੀ ਪ੍ਰਚੰਡ ਕੀਤੀ ਗਈ ਅਤੇ ਰਾਮ ਲੀਲਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਲੱਬ ਵੱਲੋਂ ਸੁਭਾਸ਼ ਬਾਂਸਲ ਦਾ ਪੁੱਜਣ ’ਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੁਭਾਸ਼ ਬਾਂਸਲ ਨੇ ਵੱਡੀ ਗਿਣਤੀ ‘ਚ ਹਾਜ਼ਰ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਸ਼੍ਰੀ ਮਹਾਲਕਸ਼ਮੀ ਰਾਮਲੀਲਾ ਕਲੱਬ ਜੋ ਕਿ ਨਾਭਾ ਦਾ ਸਭ ਤੋਂ ਪੁਰਾਣਾ ਕਲੱਬ ਹੈ, ਇਸ ਦੇ ਕਲਾਕਾਰ ਭਗਵਾਨ ਸ਼੍ਰੀ ਰਾਮ ਦੀਆਂ ਲੀਲਾਂ ‘ਤੇ ਸੁੰਦਰ ਲੈਕਚਰ ਦਿੰਦੇ ਹਨ। ਇਸ ਮੌਕੇ ਸਟੇਜ ਦਾ ਸੰਚਾਲਨ ਸੰਜੀਵ ਸ਼ਰਮਾ ਨੇ ਬਾਖੂਬੀ ਨਿਭਾਇਆ। ਇਸ ਮੌਕੇ ਮਹੰਤ ਕਾਲਾ ਦਾਸ ਪ੍ਰਧਾਨ, ਹਿਮਾਸ਼ੂ ਜ਼ਖਮੀ, ਲਵਲੀ ਅਰੋੜਾ, ਰਾਜੇਸ਼ ਕੁਮਾਰ ਅਰੋੜਾ, ਨਰੇਸ਼ ਕੁਮਾਰ ਡਾਕਟਰ, ਰਮਨਦੀਪ ਪਟਵਾਰੀ, ਤਜਿੰਦਰ ਕੁਮਾਰ ਗੁਪਤਾ ਤੇ ਜੋਲੀ ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵੇਚਣ ਵਾਲਿਆਂ ਦੇ ਖ਼ਾਤਮੇ ਦੀ ਬਜਾਏ ਨਸ਼ਾ ਵਿਰੋਧੀਆਂ ਨੂੰ ਕੀਤਾ ਜਾ ਰਿਹੇ ਖ਼ਤਮ- ਐਡਵੋਕੇਟ ਕਰਮਜੀਤ ਸਿੰਘ ਅਗਲੀ ਖ਼ਬਰ ਪਿੰਡ ਸਫੇੜਾ ਦੇ ਨੌਜਵਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਹੋਏ ਸ਼ਾਮਿਲ
Ad Position 24