ਰਾਜਪੁਰਾ ਇੰਡੀਪੈਂਡੈਂਟ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ
547 ਮਰੀਜ਼ਾਂ ਨੇ ਇਸ ਕੈਂਪ ਦਾ ਚੁੱਕਿਆ ਲਾਭ
ਰਾਜਪੁਰਾ, 10 ਅਕਤੂਬਰ (ਜੀ. ਪੀ.
ਰਾਜਪੁਰਾ, 10 ਅਕਤੂਬਰ (ਜੀ.ਪੀ. ਸਿੰਘ)-ਰਾਜਪੁਰਾ ਇੰਡੀਪੈਂਡੈਂਟ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਰੋਟਰੀ ਕਲੱਬ ਵਿਖੇ ਚੇਅਰਮੈਨ ਤਰਸੇਮ ਜੋਸ਼ੀ, ਪ੍ਰਧਾਨ ਐਡ. ਓ.ਪੀ. ਅਰੋੜਾ ਅਤੇ ਜਨਰਲ ਸਕੱਤਰ ਸੰਦੀਪ ਮਹਿਤਾ ਦੀ ਸਾਂਝੀ ਅਗਵਾਈ ’ਚ ਵਰਲਡ ਕੈਂਸਰ ਕੇਅਰ ਸੰਸਥਾ ਜਲੰਧਰ ਦੀ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ’ਚ ਡਾ. ਮਨਦੀਪ, ਡਾ. ਅਮਨਪ੍ਰੀਤ ਪੂਜਾ ਮਨੀ, ਡਾ. ਪ੍ਰਭਜੋਤ ਕੌਰ, ਡਾ. ਸੁਖਦੇਵ ਸਿੰਘ ਵਲੋਂ 547 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੱਛਣਾਂ ਦੇ ਅਧਾਰ ’ਤੇ ਮਰੀਜ਼ਾਂ ਦੇ ਟੈੱਸਟ ਵੀ ਕੀਤੇ ਗਏ। ਇਸ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ 5 ਬੱਸਾਂ ਜਲੰਧਰ ਤੋਂ ਰਾਜਪੁਰਾ ਭੇਜੀਆਂ ਗਈਆਂ ਅਤੇ ਜਿਨ੍ਹਾਂ ਵਿਚ ਕੈਂਸਰ ਅਤੇ ਹੋਰ ਖ਼ੂਨ ਦੀਆਂ ਬਿਮਾਰੀਆਂ ਲਈ ਖ਼ੂਨ ਟੈੱਸਟ, ਹੱਡੀਆਂ ਦੀ ਤਾਕਤ, ਅੱਖਾਂ, ਨੱਕ, ਕੰਨ, ਗਲੇ ਦੀ ਜਾਂਚ ਤੋਂ ਇਲਾਵਾ ਹੋਰ ਟੈੱਸਟ ਕਰਕੇ ਮਰੀਜ਼ਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡ. ਓ.ਪੀ . ਅਰੋੜਾ, ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸਦ ਸੀ ਕਿ ਰਾਜਪੁਰਾ ਦੇ ਲੋਕ ਕੈਂਸਰ ਅਤੇ ਹੋਰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇਂ। ਜੇਕਰ ਕਿਸੇ ਵੱਡੀ ਬਿਮਾਰੀ ਦੇ ਸ਼ੁਰੂ ਹੋਣ ’ਤੇ ਪਤਾ ਲੱਗ ਜਾਵੇ ਤਾਂ ਉਸ ਬਿਮਾਰੀ ਦਾ ਇਲਾਜ ਜਲਦੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਬਿਮਾਰੀਆਂ ਦਾ ਪਹਿਲਾਂ ਪਤਾ ਨਹੀਂ ਲੱਗਦਾ ਤੇ ਜਦੋਂ ਬਿਮਾਰੀ ਵੱਧ ਜਾਂਦੀ ਹੈ ਤਾਂ ਫੇਰ ਉਸ ਦਾ ਬਹੁਤ ਲੰਮਾ ਅਤੇ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ। ਇਸ ਲਈ ਪਹਿਲਾਂ ਹੀ ਆਪਣੇ ਟੈੱਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ।