05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਰਨ ਸਿੰਘ ਡੀ. ਟੀ. ਓ. ਨੇ ਪਿੰਡ ਮੌਲਵੀਵਾਲਾ ’ਚ ਦੱਸੇ ਲੋਕਾਂ ਨੂੰ ‘ਮਾਨ ਦੇ ਫ਼ਾਇਦੇ’

ਪਾਤੜਾਂ, 4 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ’ਚ ਜਿੱਥੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵਲੋਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਉੱਥੇ ਉਨ੍ਹਾਂ ਦੇ ਪਤੀ ਕਰਨ ਸਿੰਘ ਡੀ. ਟੀ.

Ad Position 21
No active advertisement
ਅਜੀਤ ਡੈਸਕ 05-10-2026
ਪਾਤੜਾਂ, 4 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਹਲਕਾ ਸ਼ੁਤਰਾਣਾ ’ਚ ਜਿੱਥੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਵਲੋਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਉੱਥੇ ਉਨ੍ਹਾਂ ਦੇ ਪਤੀ ਕਰਨ ਸਿੰਘ ਡੀ.ਟੀ.ਓ. ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਪਾਰਟੀ ਹਾਈ ਕਮਾਨ ਦੇ ਆਦੇਸ਼ਾਂ ਅਨੁਸਾਰ ਪਿੰਡਾਂ ਵਿਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੇ ਕੀਤੇ ਗਏ ਕੰਮਾਂ ਸੰਬੰਧੀ ਜਾਣਕਾਰੀ ਦੇਣ ਲਈ ਪਾਰਟੀ ਵਲੋਂ ਵਿੱਢੀ ਗਈ ਮੁਹਿੰਮ ‘ਮਾਨ ਦੇ ਫ਼ਾਇਦੇ’ ਤਹਿਤ ਹਲਕਾ ਸ਼ੁਤਰਾਣਾ ’ਚ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਪਿੰਡ ਮੌਲਵੀਵਾਲਾ ਦੇ ਘਰਾਂ ਵਿਚ ਜਾ ਕੇ ਪਿੰਡ ਵਾਸੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਰਨ ਸਿੰਘ ਡੀਟੀਓ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਹਰ ਵਰਗ ਦੇ ਲੋਕਾਂ ਨੂੰ ਘਰਾਂ ਦੀ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਜਿੱਥੇ ਪਹੁੰਚਾਇਆ ਗਿਆ ਹੈ। ਮੁਫ਼ਤ ਸਿਹਤ ਸਹੂਲਤਾਂ ਦਿੰਦਿਆਂ ਹਰ ਵਿਅਕਤੀ ਦਾ ਦਸ ਲੱਖ ਦਾ ਮੁਫ਼ਤ ਇਲਾਜ ਅਤੇ ਸਿੱਖਿਆ ਦੀ ਗਾਰੰਟੀ ਨੂੰ ਪੂਰਾ ਕਰਦਿਆਂ ਸਰਕਾਰੀ ਸਕੂਲਾਂ ’ਚ ‘ਸਕੂਲ ਆਫ ਐਮੀਨੈਸ’ ਤਹਿਤ ਸਿੱਖਿਆ ਵਿਚ ਵੱਡਾ ਸੁਧਾਰ ਕੀਤਾ ਗਿਆ ਹੈ। ਇਸ ਮੌਕੇ ਨਵਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਆਮ ਆਮ ਪਾਰਟੀ, ਮਹਿੰਗਾ ਬਰਾੜ ਚੇਅਰਮੈਨ ਮਾਰਕੀਟ ਕਮੇਟੀ, ਬਲਜੀਤ ਸਿੰਘ ਮੌਲਵੀਵਾਲਾ ਹਲਕਾ ਕੋਆਰਡੀਨੇਟਰ ਤੀਰਥ ਯੋਜਨਾ, ਬਲਵੰਤ ਸਿੰਘ, ਹਿਟਲਰ ਸਿੰਘ, ਵਰੁਣ ਕੁਮਾਰ ਕਾਂਸਲ, ਮਸਤਾਨ ਸਿੰਘ, ਫਤਿਹ ਸਿੰਘ, ਪਰਮਜੀਤ ਸਿੰਘ ਜਲਾਲਪੁਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁਹੰਮਦ ਕੈਫ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਵਿੰਗ ਦੇ ਸ਼ਹਿਰੀ ਪ੍ਰਧਾਨ ਬਣੇ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ 8 ਦੀ ਰੈਲੀ ਹੋਵੇਗੀ ਇਤਿਹਾਸਕ- ਡਰੌਲੀ, ਟੌਹੜਾ
Ad Position 24