02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ

ਨਾਭਾ, 2 ਅਕਤੂਬਰ (ਵਰਿੰਦਰ ਵਰਮਾ)- ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਿਖੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ। ਇਸ ਸੰਸਥਾ ਦੇ ਸੀਨੀਅਰ ਮੈਂਬਰ ਤੇ ਫਾਉਂਡਰ ਮੈਂਬਰ ਮੇਜਰ ਆਰ.

Ad Position 21
No active advertisement
ਅੰਤਰਰਾਸ਼ਟਰੀ ਬਜੁਰਗ ਦਿਵਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ, ਨਾਲ ਮੈਂਬਰ। ਤਸਵੀਰ : ਵਰਿੰਦਰ ਵਰਮਾ 03-10-2026
ਨਾਭਾ, 2 ਅਕਤੂਬਰ (ਵਰਿੰਦਰ ਵਰਮਾ)- ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਵਿਖੇ ਪ੍ਰਧਾਨ ਚਰਨਜੀਤ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਗਿਆ। ਇਸ ਸੰਸਥਾ ਦੇ ਸੀਨੀਅਰ ਮੈਂਬਰ ਤੇ ਫਾਉਂਡਰ ਮੈਂਬਰ ਮੇਜਰ ਆਰ. ਐਸ ਸੰਧੂ, ਪ੍ਰਿੰਸੀਪਲ ਅਮਰਜੀਤ ਵਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਾਜ ਰਾਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਝੰਡਾ ਲਹਿਰਾਉਂਦੀ ਰਸਮ ਅਦਾ ਕੀਤੀ ਗਈ। ਇਸ ਮੀਟਿੰਗ ਵਿਚ 80 ਸਾਲ ਪਾਰ ਕਰ ਚੁੱਕੇ ਪੁਰਸ਼ ਅਤੇ 75 ਸਾਲ ਪਾਰ ਕਰ ਚੁਕਿਆ ਮਹਿਲਾਵਾਂ ਮੈਬਰਾਂ ਜਿਸ ਵਿਚ ਅਮ੍ਰਿਤਾ ਲਾਲ ਸਿੰਗਲਾ, ਛੋਟਾ ਸਿੰਘ, ਦਵਿੰਦਰ ਸਿੰਘ ਸ਼ਰਮਾ, ਓਮ ਪ੍ਰਕਾਸ਼ ਬਾਸਲ, ਰਾਜ ਰਾਣੀ, ਬਿਮਲਾ ਪੂਰੀ ਅਤੇ ਨੀਨਾ ਵਾਲੀਆਂ ਆਦਿ ਤੋਂ ਇਲਾਵਾ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ ਤੇ ਬਜ਼ੁਰਗਾਂ ਨਾਲ ਸੰਬਧਿਤ ਲੈਕਚਰ ਦਿੱਤੇ ਗਏ, ਇਸ ਮੌਕੇ ਰਾਜ ਰਾਣੀ ਵਲੋਂ 5100/- ਦੀ ਰਾਸ਼ੀ ਸੰਸਥਾ ਨੂੰ ਦਿੱਤੀ ਗਈ ਤੇ ਮੇਜਰ ਆਰ ਐਸ ਸੰਧੂ ਵੱਲੋਂ ਪ੍ਰੋਗਰਾਮ ਦਾ ਸਾਰਾ ਖਰਚ ਦੇਣ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਕਈ ਹੋਰ ਵੀ ਮੈਂਬਰ ਵੱਲੋਂ ਆਰਥਿਕ ਸਹਾਇਤਾ ਦੇ ਰੂਪ ਵਿਚ ਮਾਇਆ ਦਿੱਤੀ ਗਈ। ਇਸ ਮੌਕੇ ਪ੍ਰੋਗਰਾਮ ਵਿਚ ਚਰਨਜੀਤ ਸਿੰਘ ਵਿਰਕ ਪ੍ਰਧਾਨ ਤੋਂ ਇਲਾਵਾ ਮੇਜਰ ਆਰ ਐਸ ਸੰਧੂ, ਪ੍ਰਿੰਸੀਪਲ ਅਮਰਜੀਤ ਵਰਮਾ, ਵਾਇਸ ਪ੍ਰਧਾਨ ਅਮਲ ਸੋਸਾਇਟੀ, ਦਰਸਨ ਸਿੰਘ, ਨਰੇਸ ਕੁਮਾਰ ਸਾਲ ਦੀ ਐਡਵਾਇਜਰ, ਗੁਰਜਿੰਦਰ ਸਿੰਘ ਆਡਿਟਰ, ਅਜੈ ਗਰਗ ਫਾਇਨੈਸ ਸੈਕਟਰੀ, ਬਲਵਿੰਦਰ ਸਿੰਘ ਅਡੀਟਰ ਸਮੇਤ ਸੰਸਥਾ ਦੇ 100 ਦੇ ਕਰੀਬ ਮੈਂਬਰ ਹਾਜਰ ਹੋਏ ਤੇ ਇਸ ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਵੀ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਮਹਾਤਮਾ ਗਾਂਧੀ ਦੀ 157 ਵੀਂ ਜਨਮ ਵਰ੍ਹੇਗੰਢ ’ ਤੇ ਕਾਂਗਰਸ ਦਫ਼ਤਰ ’ ਚ ਕੀਤਾ ਯਾਦ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ -4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ’ ਚ ਵੱਖ - ਵੱਖ ਵਰਗਾਂ ਦੇ ਖਿਡਾਰੀਆਂ ਨੇ ਦਿਖਾਏ ਜੌਹਰ
Ad Position 24