ਸੰਜੀਵ ਸ਼ਰਮਾ ਕਾਲੂ ਵਰਗੇ ਨੌਜਵਾਨ ਆਗੂਆਂ ਦੀ ਸਰਗਰਮੀ ਨਾਲ ਕਾਂਗਰਸ ਨੂੰ ਮਿਲ ਰਹੀ ਹੈ ਮਜ਼ਬੂਤੀ - ਧੀਮਾਨ
ਪਟਿਆਲਾ, 2 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ-25 ਦੇ ਗੁਰੂ ਨਾਨਕ ਨਗਰ ਵਿਖੇ ਸੰਜੀਵ ਸ਼ਰਮਾ ਕਾਲੂ ਵਲੋਂ ਆਪਣੇ ਸਾਥੀਆਂ ਸਮੇਤ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੇਵਾਮੁਕਤ ਧੀਮਾਨ ਅਤੇ ਸਾਹਿਲ ਧੀਮਾਨ ਵਲੋਂ ਕਰਵਾਈ ਗਈ, ਜਿਸ ’ਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਸੰਜੀਵ ਸ਼ਰਮਾ ਕਾਲੂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਪਟਿਆਲਾ, 2 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ-25 ਦੇ ਗੁਰੂ ਨਾਨਕ ਨਗਰ ਵਿਖੇ ਸੰਜੀਵ ਸ਼ਰਮਾ ਕਾਲੂ ਵਲੋਂ ਆਪਣੇ ਸਾਥੀਆਂ ਸਮੇਤ ਇਲਾਕਾ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੇਵਾਮੁਕਤ ਧੀਮਾਨ ਅਤੇ ਸਾਹਿਲ ਧੀਮਾਨ ਵਲੋਂ ਕਰਵਾਈ ਗਈ, ਜਿਸ ’ਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਸੰਜੀਵ ਸ਼ਰਮਾ ਕਾਲੂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਇਲਾਕਾ ਵਾਸੀਆਂ ਨੇ ਇਲਾਕੇ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਵਿਕਾਸ ਕਾਰਜਾਂ ਸੰਬੰਧੀ ਆਪਣੀਆਂ ਗੱਲਾਂ ਰੱਖੀਆਂ। ਸੰਜੀਵ ਸ਼ਰਮਾ ਕਾਲੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਲਾਕਾ ਵਾਸੀਆਂ ਦੀਆਂ ਜਾਇਜ਼ ਮੰਗਾਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ ਅਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਾਵੇਗਾ। ਸੇਵਾਮੁਕਤ ਧੀਮਾਨ ਨੇ ਕਿਹਾ ਕਿ ਸੰਜੀਵ ਸ਼ਰਮਾ ਕਾਲੂ ਵਲੋਂ ਲਗਾਤਾਰ ਲੋਕਾਂ ਵਿਚ ਰਹਿ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਅਤੇ ਜਨਤਕ ਸਰਗਰਮੀਆਂ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂਆਂ ਦੀ ਸਰਗਰਮ ਭੂਮਿਕਾ ਨਾਲ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਅਤੇ ਆਗੂਆਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਹੋਵੇਗਾ। ਇਸ ਮੌਕੇ ਐਡ. ਸੇਵਕ ਸਿੰਘ ਝਿੱਲ, ਅਮਰਪ੍ਰੀਤ ਸਿੰਘ ਬੌਬੀ ਸਾਬਕਾ ਕੌਂਸਲਰ, ਸੁਰਜੀਤ ਸਿੰਘ ਜੀਤੂ, ਸਾਹਿਲ ਧੀਮਾਨ, ਮਨਿੰਦਰ ਸਿੰਘ ਮਾਨ, ਜਸਪਾਲ ਸਿੰਘ, ਪ੍ਰਿੰਸ, ਅਰਵਿੰਦ, ਪ੍ਰਭਜੋਤ ਸਿੰਘ, ਹਰਵੀਰ ਸਿੰਘ, ਜਸਵੰਤ ਸਿੰਘ ਬੰਤ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਹੇਮੰਤ ਪਾਠਕ ਬਲਾਕ ਪ੍ਰਧਾਨ ਯੂਥ ਕਾਂਗਰਸ ਬਿਸ਼ਨ ਨਗਰ, ਮੰਨੂ ਧਾਲੀਵਾਲ ਅਤੇ ਹੋਰ ਹਾਜ਼ਰ ਰਹੇ ।