27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਾਤੜਾਂ ਇਲਾਕੇ ’ਚ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ’ਤੇ ਪੁਲਿਸ ਵਲੋਂ ਵੱਡੀ ਕਾਰਵਾਈ

ਪਾਤੜਾਂ, 27 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਦੇਹ ਵਪਾਰ ਦੇ ਅੱਡੇ ਚਲਾ ਕੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲਿਆਂ ’ਤੇ ਸਾਹਿਬ ਸਿੰਘ ਵਿਰਕ ਥਾਣਾ ਮੁਖੀ ਪਾਤੜਾਂ ਦੀ ਅਗਵਾਈ ’ਚ ਪੁਲਿਸ ਨੇ ਇਕ ਵੱਡੀ ਕਾਰਵਾਈ ਕੀਤੀ ਹੈ। ਇਸ ਸੰਬੰਧੀ ਕੀਤੀ ਇਕ ਵਿਸ਼ੇਸ਼ ਛਾਪੇਮਾਰੀ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਰਹਿਣ ਵਾਲੇ 6 ਮਰਦ ਅਤੇ 5 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ad Position 21
No active advertisement
ਦੇਹ ਵਪਾਰ ਦੇ ਦੋਸ਼ਾਂ ਵਿਚ ਕਾਬੂ ਕੀਤੇ ਗਏ ਮਰਦ ਅਤੇ ਔਰਤਾਂ ਪਾਤੜਾਂ ਪੁਲਿਸ ਦੇ ਅਧਿਕਾਰੀਆਂ ਨਾਲ। ਤਸਵੀਰ : ਜਗਦੀਸ਼ ਸਿੰਘ ਕੰਬੋਜ 28-09-2026
ਪਾਤੜਾਂ, 27 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਦੇਹ ਵਪਾਰ ਦੇ ਅੱਡੇ ਚਲਾ ਕੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲਿਆਂ ’ਤੇ ਸਾਹਿਬ ਸਿੰਘ ਵਿਰਕ ਥਾਣਾ ਮੁਖੀ ਪਾਤੜਾਂ ਦੀ ਅਗਵਾਈ ’ਚ ਪੁਲਿਸ ਨੇ ਇਕ ਵੱਡੀ ਕਾਰਵਾਈ ਕੀਤੀ ਹੈ। ਇਸ ਸੰਬੰਧੀ ਕੀਤੀ ਇਕ ਵਿਸ਼ੇਸ਼ ਛਾਪੇਮਾਰੀ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਰਹਿਣ ਵਾਲੇ 6 ਮਰਦ ਅਤੇ 5 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਹਿਬ ਸਿੰਘ ਥਾਣਾ ਮੁਖੀ ਪਾਤੜਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਹੰਸ ਅਤੇ ਗੁਰਦੀਪ ਸਿੰਘ ਡੀ.ਐਸ.ਪੀ. ਪਾਤੜਾਂ ਦੇ ਆਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਪਾਤੜਾਂ ਪੁਲਿਸ ਵਲੋਂ ਕਾਰਵਾਈ ਜਾਰੀ ਹੈ ਅਤੇ ਇਸੇ ਕਰਵਾਈ ਨੂੰ ਜਾਰੀ ਰੱਖਦਿਆਂ ਪਾਤੜਾਂ ਇਲਾਕੇ ’ਚ ਦੇਹ ਵਪਾਰ ਦਾ ਧੰਦੇ ਵਿਚ ਲੱਗੇ ਹੋਏ ਕਈ ਲੋਕਾਂ ਦੇ ਖ਼ਿਲਾਫ਼ ਕਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਤਾਜਾ ਕਰਵਾਈ ਤਹਿਤ ਦੋਸ਼ੀਆਂ ਦੇ ਖ਼ਿਲਾਫ਼ ਉਸ ਸਮੇਂ ਅਮਲ ਵਿਚ ਲਿਆਂਦੀ ਗਈ ਜਦੋਂ ਇੰਸਪੈਕਟਰ ਸਰਬਜੀਤ ਕੌਰ ਸਮੇਤ ਪੁਲਿਸ ਪਾਰਟੀ ਜਦੋਂ ਗਸ਼ਤ ਦੌਰਾਨ ਪਿੰਡ ਦੁਤਾਲ ਮੌਜੂਦ ਸੀ ਤਾਂ ਉਨ੍ਹਾਂ ਇਤਲਾਹ ਮਿਲੀ ਕਿ ਕਈ ਮਰਦ ਅਤੇ ਔਰਤਾਂ ਇਸ ਇਲਾਕੇ ’ਚ ਇਸ ਇਲਾਕੇ ’ਚ ਜਿਸਮ ਫ਼ਰੋਸ਼ੀ ਦਾ ਧੰਦਾ ਕਰਵਾ ਰਹੇ ਹਨ ਇਸ ਮਿਲੀ ਇਤਲਾਹ ’ਤੇ ਛਾਪੇਮਾਰੀ ਕਰਕੇ ਨਰੇਸ਼ ਕੁਮਾਰ, ਦੇਵ ਸਿੰਘ, ਸੋਨੂੰ ਵਾਸੀ ਘਰੋਦਾ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ, ਪਰਮਜੀਤ ਕੌਰ ਵਾਸੀ ਪਿੰਡ ਪੜਤਾ, ਮਾਨਸ਼ੀ ਦੇਵੀ ਵਾਸੀ ਬਠਿੰਡਾ, ਬਲਵਿੰਦਰ ਕੌਰ ਪਤਨੀ ਦਲਵੀਰ ਵਾਸੀ ਧਮਧਾਨ ਸਾਹਿਬ, ਤਮੰਨਾ ਪਤਨੀ ਕਸ਼ਮੀਰ ਵਾਸੀ ਪਿੱਪਲਥੇਹ ਜ਼ਿਲ੍ਹਾ ਜੀਂਦ ਹਰਿਆਣਾ, ਅਮਨਦੀਪ ਕੌਰ ਵਾਸੀ ਡੱਬਵਾਲੀ ਹਰਿਆਣਾ, ਦੇਵ ਸਿੰਘ ਵਾਸੀ ਉੱਤਰਾਖੰਡ, ਕਰਨ ਵਾਸੀ ਪਿੱਪਲਥੇਹ ਜ਼ਿਲ੍ਹਾ ਜੀਂਦ ਹਰਿਆਣਾ, ਸਤਨਾਮ ਸਿੰਘ ਵਾਸੀ ਢੰਡੋਲੀ ਜ਼ਿਲ੍ਹਾ ਸੰਗਰੂਰ, ਰਮੇਸ਼ ਕੁਮਾਰ ਬੋਪਰ ਜ਼ਿਲ੍ਹਾ ਸੰਗਰੂਰ, ਬਲਜੀਤ ਸਿੰਘ ਵਾਸੀ ਸੰਧੀਲ ਜ਼ਿਲ੍ਹਾ ਜੀਂਦ ਹਰਿਆਣਾ, ਸੰਦੀਪ ਸਿੰਘ ਵਾਸੀ ਖਨੌਰੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿੱਥੋਂ ਜੱਜ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਮੌਕੇ ਇੰਸਪੈਕਟਰ ਸਰਬਜੀਤ ਕੌਰ, ਸਹਾਇਕ ਥਾਣੇਦਾਰ ਪ੍ਰਕਾਸ਼ ਚੰਦ, ਸਹਾਇਕ ਥਾਣੇਦਾਰ ਤੇਜਾ ਸਿੰਘ, ਸਹਾਇਕ ਥਾਣੇਦਾਰ ਜਗਦੀਸ਼ ਨੈਨ, ਸਹਾਇਕ ਥਾਣੇਦਾਰ ਪਾਲਾ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਚੋਰ ਤੇ ਦੋ ਦੁਕਾਨਦਾਰ ਕਾਬੂ ਕਿਸਾਨਾਂ ਨੇ ਕਾਬੂ ਕਰਕੇ ਤਿੰਨੋਂ ਜਣੇ ਸੁਭਾਨਪੁਰ ਪੁ... ਅਗਲੀ ਖ਼ਬਰ ਡਾ. ਬਲਬੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਕਰਵਾਈ ਸ਼ੁਰੂਆਤ
Ad Position 24