27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ਆਪ’ ਸਰਕਾਰ ਨੇ ਮਾਵਾਂ-ਧੀਆਂ ਦੀ ਇੱਜ਼ਤ ਤੇ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕੀਤੀ- ਹਰਸਿਮਰਤ ਕੌਰ ਬਾਦਲ

ਪਟਿਆਲਾ, 27 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਮਾਵਾਂ-ਧੀਆਂ, ਭੈਣਾਂ ਦੇ ਹੱਕਾਂ, ਸਨਮਾਨ ਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਇਕ ਵਿਸ਼ਾਲ ਔਰਤਾਂ ਦਾ ਇਕੱਠ ਕਰਵਾਇਆ ਗਿਆ। ਸਿਲਵਰ ਪਾਮਜ਼ ਵਿਖੇ ਹੋਏ ਇਸ ਪ੍ਰੋਗਰਾਮ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਹਿਲਾਵਾਂ ਨਾਲ ਸੰਵਾਦ ਕੀਤਾ ਤੇ ਉਨ੍ਹਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 28-09-2026
ਪਟਿਆਲਾ, 27 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਮਾਵਾਂ-ਧੀਆਂ, ਭੈਣਾਂ ਦੇ ਹੱਕਾਂ, ਸਨਮਾਨ ਤੇ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਟਿਆਲਾ ਵਿਖੇ ਇਕ ਵਿਸ਼ਾਲ ਔਰਤਾਂ ਦਾ ਇਕੱਠ ਕਰਵਾਇਆ ਗਿਆ। ਸਿਲਵਰ ਪਾਮਜ਼ ਵਿਖੇ ਹੋਏ ਇਸ ਪ੍ਰੋਗਰਾਮ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮਹਿਲਾਵਾਂ ਨਾਲ ਸੰਵਾਦ ਕੀਤਾ ਤੇ ਉਨ੍ਹਾਂ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਇਕੱਠ ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਦੀ ਪ੍ਰਧਾਨਗੀ ਹੇਠ ਹੋਇਆ। ਉਨ੍ਹਾਂ ਦੀ ਪਤਨੀ ਬੀਬੀ ਬਲਜਿੰਦਰ ਕੌਰ ਚੱਠਾ ਨੇ ਵੀ ਪ੍ਰੋਗਰਾਮ ਦੀਆਂ ਤਿਆਰੀਆਂ ਤੇ ਸਮੁੱਚੇ ਪ੍ਰਬੰਧਾਂ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਮਾਵਾਂ-ਧੀਆਂ ਦੀ ਇੱਜ਼ਤ ਤੇ ਸੁਰੱਖਿਆ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਕਾਰਨ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਘੇਰਦਿਆਂ ਕਿਹਾ ਕਿ ਉਹ ਦੱਸਣ ਕਿ ਪੰਜਾਬ ਦੇ ਕਿਸੇ ਬਿਮਾਰ ਵਿਅਕਤੀ ਲਈ ਉਨ੍ਹਾਂ ਆਪਣਾ ਮੰਤਰੀ ਵਾਲਾ ਬੰਗਲਾ ਖੋਲ੍ਹਿਆ ਹੈ ਜਾਂ ਨਹੀਂ ਤੇ ਗਾਇਤਰੀ ਬਿਸ਼ਨੋਈ ਨੂੰ ਬੰਗਲਾ ਦੇਣ ਸੰਬੰਧੀ ਉਨ੍ਹਾਂ ਇੰਨੀ ‘ਦਰਿਆਦਿਲੀ’ ਕਿਉਂ ਦਿਖਾਈ। ਉਨ੍ਹਾਂ ਕਿਹਾ ਕਿ ਮੰਤਰੀ ਇਹ ਵੀ ਸਪਸ਼ਟ ਕਰਨ ਕਿ 16 ਮੈਡੀਕਲ ਕਾਲਜ ਖੋਲ੍ਹਣ ਦਾ ਕੀਤਾ ਵਾਅਦਾ ਕਿੱਥੇ ਪੂਰਾ ਹੋਇਆ ਹੈ। ਉਨ੍ਹਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ ਸਮਾਣਾ ਦੇ ਸਰਕਾਰੀ ਹਸਪਤਾਲ ਦੀਆਂ ਸਹੂਲਤਾਂ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਈ ਜਾਵੇਗੀ। ਐਨ. ਕੇ. ਸ਼ਰਮਾ ਤੇ ਜਗਮੀਤ ਸਿੰਘ ਹਰਿਆਊ ਨੇ ਔਰਤਾਂ ਨੂੰ ਸਰਕਾਰ ਵਲੋਂ ਕੀਤੇ ਵਾਅਦਿਆਂ ਮੁਤਾਬਕ ਬਕਾਇਆ ਰਾਸ਼ੀ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮਾਵਾਂ-ਧੀਆਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪ੍ਰੋਗਰਾਮ ਵਿਚ ਬੀਬੀ ਜਸਪਾਲ ਕੌਰ ਬਾਰਨ, ਪ੍ਰਧਾਨ ਇਸਤਰੀ ਵਿੰਗ, ਹਲਕਾ ਪਟਿਆਲਾ ਦਿਹਾਤੀ, ਪਰਮਜੀਤ ਕੌਰ, ਸ਼ਮਿੰਦਰ ਕੌਰ ਸੰਧੂ, ਸੀਮਾ ਵੈਦ, ਗੁਰਮੀਤ ਕੌਰ, ਨਰਿੰਦਰ ਕੌਰ, ਗੁਰਪ੍ਰੀਤ ਕੌਰ, ਕੁਲਵੰਤ ਕੌਰ, ਬੀਬੀ ਗੁਰਸ਼ਰਨ ਕੌਰ ਕੋਹਲੀ, ਕਾਂਤਾ ਰਾਣੀ ਪੰਚਾਇਤ ਸੰਮਤੀ, ਚਰਨਜੀਤ ਕੌਰ, ਸਵਰਨ ਲਤਾ, ਬੀਬੀ ਕੁਲਦੀਪ ਕੌਰ, ਜਸਪ੍ਰੀਤ ਕੌਰ, ਸੀਮਾ ਰਾਣੀ ਪੰਚਾਇਤ ਸੰਮਤੀ, ਮਨਜੀਤ ਕੌਰ ਆਲੋਵਾਲ ਪੰਚਾਇਤ ਸੰਮਤੀ, ਸ਼ਿੰਦਰਪਾਲ ਦੰਦਰਾਲਾ ਖਰੌੜ ਪੰਚਾਇਤ ਸੰਮਤੀ, ਰਵਿੰਦਰ ਕੌਰ ਚਲੈਲਾ ਪੰਚਾਇਤ ਸੰਮਤੀ, ਬਾਲਮੀਕੀ ਸਮਾਜ ਤੋਂ ਕੁਲਦੀਪ ਕੌਰ ਪ੍ਰਧਾਨ ਆਸ਼ਾ ਵਰਕਰ, ਸੁਨੀਤਾ, ਪ੍ਰੇਮ ਲਤਾ ਤੋਂ ਇਲਾਵਾ ਸਰਬਜੀਤ ਕੌਰ, ਸਮੇਤ ਕਈ ਮਹਿਲਾ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਅਮਿਤ ਸਿੰਘ ਰਾਠੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਜਥੇਦਾਰ ਹਰਬੰਸ ਸਿੰਘ ਲੰਗ, ਪਰਮਜੀਤ ਸਿੰਘ ਪੰਮਾ, ਗੁਰਤੇਜ ਸਿੰਘ ਕੌਲ, ਅਵਤਾਰ ਸਿੰਘ ਲੌਟ, ਭੀਮ ਸਿੰਘ ਲੌਟ, ਡਾ. ਰਾਮ ਕਰਨ ਲੌਟ, ਭੁਪਿੰਦਰ ਸਿੰਘ ਸਰਪੰਚ, ਸਰਬਜੀਤ ਸਿੰਘ ਰੋਹਟਾ, ਤੇਜਪ੍ਰਤਾਪ ਸਿੰਘ ਕਾਕਾ ਵੋਹਰਾ, ਮਨਪ੍ਰੀਤ ਮਨੀ, ਅਰਵਿੰਦਰ ਸਿੰਘ ਬਿੱਟੂ ਐਮ.ਸੀ., ਮਾਲਵਿੰਦਰ ਸਿੰਘ ਮਾਲੀ, ਹਰਵਿੰਦਰ ਸਿੰਘ ਬੱਬੂ ਐਮ.ਸੀ., ਨਵਦੀਪ ਸਿੰਘ ਚੰਦੀ ਸਰਕਲ ਜਥੇਦਾਰ, ਮਨਜੀਤ ਸਿੰਘ ਸਹੀ ਸਰਕਲ ਜਥੇਦਾਰ, ਜੋਗਿੰਦਰ ਸਿੰਘ ਪੰਛੀ, ਸਾਗਰ ਸਿੰਘ, ਜਥੇਦਾਰ ਪਵਨ ਘਈ, ਛੱਜੂ ਸਰਪੰਚ, ਕੇਸਰ ਸਿੰਘ ਕੈਦੂਪੁਰ ਐਸ.ਸੀ. ਵਿੰਗ ਪ੍ਰਧਾਨ, ਹਲਕਾ ਪਟਿਆਲਾ ਦਿਹਾਤੀ, ਬੇਅੰਤ ਸਿੰਘ ਖੁਰਦ, ਅਮਰੀਕ ਸਿੰਘ ਪੇਧਨੀ, ਗੁਰਜਿੰਦਰ ਸਿੰਘ ਕਿਸ਼ਨਗੜ੍ਹ, ਸਤਪਾਲ ਸਿੰਘ ਮੰਡੌਰ, ਗੁਰਪ੍ਰੀਤ ਜੱਸੋਵਾਲ, ਜਸਵੀਰ ਸਿੰਘ ਜੱਸੀ ਫੱਗਣਮਾਜਰਾ, ਗੁਰਜੀਤ ਸਿੰਘ ਚਲੈਲਾ, ਰੂਪੀ ਨੰਦਪੁਰ ਕੇਸ਼ੋ, ਸੁਰਿੰਦਰ ਕਸਿਆਣਾ, ਹਰਿੰਦਰ ਸਿੰਘ ਸਰਪੰਚ ਹਰਦਾਸਪੁਰ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਡਾ. ਬਲਬੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਭਾਜਪਾ ਪੰਜਾਬ ਨੂੰ ਬਣਾਵੇਗੀ ਨਸ਼ਾਮੁਕਤ- ਉਪ ਮੁੱਖ ਮੰਤਰੀ ਬਰਜੇਸ਼ ਪਾਠਕ
Ad Position 24