26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

28 ਨੂੰ ਨਾਭਾ ਪਹੁੰਚੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਥੂਹੀ ਵਿਖੇ ਸਵੇਰੇ 10 ਵਜੇ ਹੋਵੇਗਾ ਸਵਾਗਤ-ਪਰਮਜੀਤ ਸਿੰਘ ਕੈਂਥ

ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਪੰਜਾਬ ਵਿਚ ਨਸ਼ਿਆਂ ਵਿਰੁੱਧ ਭਾਰਤੀ ਜਨਤਾ ਪਾਰਟੀ ਵਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ 28 ਸਤੰਬਰ ਨੂੰ ਨਾਭਾ ਵਿਧਾਨ ਸਭਾ ਹਲਕੇ ਵਿਚ ਪਹੁੰਚੇਗੀ। ਪਿੰਡ ਥੂਹੀ ਵਿਖੇ ਸਵੇਰੇ 10 ਵਜੇ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 26-09-2026
ਨਾਭਾ, 25 ਸਤੰਬਰ (ਵਰਿੰਦਰ ਵਰਮਾ)-ਪੰਜਾਬ ਵਿਚ ਨਸ਼ਿਆਂ ਵਿਰੁੱਧ ਭਾਰਤੀ ਜਨਤਾ ਪਾਰਟੀ ਵਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ 28 ਸਤੰਬਰ ਨੂੰ ਨਾਭਾ ਵਿਧਾਨ ਸਭਾ ਹਲਕੇ ਵਿਚ ਪਹੁੰਚੇਗੀ। ਪਿੰਡ ਥੂਹੀ ਵਿਖੇ ਸਵੇਰੇ 10 ਵਜੇ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ। ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਪਰਮਜੀਤ ਸਿੰਘ ਕੈਂਥ, ਮੀਤ ਪ੍ਰਧਾਨ, ਭਾਜਪਾ ਐੱਸ.ਸੀ. ਮੋਰਚਾ ਪੰਜਾਬ ਨੇ ਮੌਕੇ ’ਤੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਪੋਸਟਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ-ਅੰਦੋਲਨ ਬਣਾਉਣ ਦੀ ਲੋੜ ਹੈ। ਪਰਮਜੀਤ ਸਿੰਘ ਕੈਂਥ ਨੇ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਵੱਡੇ-ਵੱਡੇ ਐਲਾਨ ਕਰਨਾ ਆਸਾਨ ਹੈ ਪਰ ਪਿੰਡਾਂ ਅਤੇ ਸ਼ਹਿਰਾਂ ਵਿਚ ਜ਼ਮੀਨੀ ਨਤੀਜੇ ਦਿਖਾਉਣਾ ਸਰਕਾਰ ਦੀ ਅਸਲ ਜ਼ਿੰਮੇਵਾਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ ਦੇ ਦਾਅਵੇ ਸਹੀ ਹਨ ਤਾਂ ਨਸ਼ਿਆਂ ਦੀ ਉਪਲਬਧਤਾ, ਨਸ਼ਾ-ਨਿਰਭਰਤਾ, ਇਲਾਜ ਅਤੇ ਪੁਨਰਵਾਸ ਸੰਬੰਧੀ ਵਿਸਥਾਰਪੂਰਵਕ ਅੰਕੜੇ ਜਨਤਕ ਕਿਉਂ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਰਕਾਰ ਨੂੰ ਇਸ਼ਤਿਹਾਰਾਂ ਅਤੇ ਸਿਆਸੀ ਦਾਅਵਿਆਂ ਦੀ ਬਜਾਏ ਅੰਕੜਿਆਂ ਨਾਲ ਜਵਾਬ ਦੇਣਾ ਚਾਹੀਦਾ ਹੈ। ਜਨਤਾ ਜਾਣਨਾ ਚਾਹੁੰਦੀ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਤੋਂ ਬਾਅਦ ਅਸਲ ਵਿਚ ਕਿੰਨੀ ਕਮੀ ਆਈ ਅਤੇ ਕਿੰਨੇ ਨੌਜਵਾਨਾਂ ਨੂੰ ਇਲਾਜ ਮਿਲਿਆ। ਕੈਂਥ ਨੇ ਪੰਜਾਬ ਸਰਕਾਰ ਤੋਂ ਤੱਥ-ਅਧਾਰਿਤ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਇਸ ਵਿਚ ਨਸ਼ਿਆਂ ਦੀ ਸਪਲਾਈ ਅਤੇ ਤਸਕਰੀ ਵਿਰੁੱਧ ਕਾਰਵਾਈ, ਦਰਜ ਮਾਮਲੇ, ਗ੍ਰਿਫ਼ਤਾਰੀਆਂ, ਇਲਾਜ ਕੇਂਦਰਾਂ ਦੀ ਸਮਰੱਥਾ, ਪੁਨਰਵਾਸ ਅਤੇ ਨੌਜਵਾਨਾਂ ਦੀ ਸਮਾਜਿਕ-ਆਰਥਿਕ ਮੁੜ-ਵਾਪਸੀ ਸੰਬੰਧੀ ਅੰਕੜੇ ਸ਼ਾਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿਰਫ਼ ਗ੍ਰਿਫ਼ਤਾਰੀਆਂ ਦੀ ਗਿਣਤੀ ਨਸ਼ਾ ਮੁਕਤੀ ਦੀ ਪੂਰੀ ਤਸਵੀਰ ਨਹੀਂ ਹੈ। ਰੋਜ਼ਗਾਰ, ਖੇਡਾਂ, ਹੁਨਰ ਵਿਕਾਸ, ਇਲਾਜ, ਪੁਨਰਵਾਸ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਸਹਾਇਤਾ ਨੂੰ ਵੀ ਨੀਤੀ ਦਾ ਹਿੱਸਾ ਬਣਾਉਣਾ ਪਵੇਗਾ। “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਦੇ ਸੱਦੇ ਨਾਲ ਕੈਂਥ ਨੇ ਨਾਭਾ ਹਲਕੇ ਦੇ ਲੋਕਾਂ ਨੂੰ 28 ਸਤੰਬਰ ਨੂੰ ਥੂਹੀ ਪਹੁੰਚ ਕੇ ਮੁਹਿੰਮ ਵਿਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਚਮਕੌਰ ਸਿੰਘ ਅਗੌਲ ਪ੍ਰਧਾਨ ਦੰਦਰਾਲਾ ਢੀਂਡਸਾ, ਅਸ਼ਵਨੀ ਚੋਪੜਾ ਸੀਨੀਅਰ ਆਗੂ ਭਾਜਪਾ, ਭਗਵੰਤ ਸਿੰਘ ਰਾਮਗੜ੍ਹੀਆ, ਮਾਣਕ ਅਲੀ, ਸਰਬਜੀਤ ਸਿੰਘ ਰਾਮਗੜ੍ਹੀਆ, ਰਣਜੀਤ ਰਾਣਾ ਅਤੇ ਬਲਵਿੰਦਰ ਸਿੰਘ ਸਮੇਤ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 17 ਲੜਕਿਆਂ ਦੇ ਫਾਈਨਲ ’ਚ ਮੈਚ ਪਟਿਆਲਾ ਵਿੰਗ ਨੇ ਜਿੱਤਿਆ ਸੋਨ ਤਗਮਾ
Ad Position 24