26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੀਟਿੰਗ

ਮੁਕੇਰੀਆਂ, 24 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਰਾਮ ਦਿੱਤਾ, ਜਨਰਲ ਸਕੱਤਰ ਦਲਜੀਤ ਸਿੰਘ ਤੇ ਵਰਕਿੰਗ ਪ੍ਰਧਾਨ ਐਕਸੀਅਨ ਜਗੀਰ ਸਿੰਘ ਦੀ ਅਗਵਾਈ ਵਿਚ ਮਾਰਗ ਦਰਸ਼ਨ ਕੀਤਾ। ਮੀਟਿੰਗ ’ਚ ਸਰਕਾਰ ਵਲੋਂ ਅਜੇ ਤੱਕ ਕੁੱਝ ਵੀ ਪੈਨਸ਼ਨਰਾਂ ਨੂੰ ਨਾ ਦੇਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 26-09-2026
ਮੁਕੇਰੀਆਂ, 24 ਸਤੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰ ਐਸੋਸੀਏਸ਼ਨ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਰਾਮ ਦਿੱਤਾ, ਜਨਰਲ ਸਕੱਤਰ ਦਲਜੀਤ ਸਿੰਘ ਤੇ ਵਰਕਿੰਗ ਪ੍ਰਧਾਨ ਐਕਸੀਅਨ ਜਗੀਰ ਸਿੰਘ ਦੀ ਅਗਵਾਈ ਵਿਚ ਮਾਰਗ ਦਰਸ਼ਨ ਕੀਤਾ। ਮੀਟਿੰਗ ’ਚ ਸਰਕਾਰ ਵਲੋਂ ਅਜੇ ਤੱਕ ਕੁੱਝ ਵੀ ਪੈਨਸ਼ਨਰਾਂ ਨੂੰ ਨਾ ਦੇਣ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਪੈਨਸ਼ਨਰਾਂ ਦਾ 2.59 ਪੈਨਸ਼ਨ ਕਰਨਾ, 1.1.2016 ਤੋਂ ਪੈਨਸ਼ਨਰਾਂ ਦਾ 19 ਫ਼ੀਸਦੀ ਨਾਲ ਪੈਨਸ਼ਨ ਸੋਧ ਕਰਨਾ, ਕੈਸ਼ ਲੈਸ ਮੈਡੀਕਲ ਸਹਾਇਤਾ ਸ਼ੁਰੂ ਕਰਨਾ, ਭੱਤੇ ਬਹਾਲ ਕਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ ਅਤੇ ਡੀ. ਏ. 60 ਫ਼ੀਸਦੀ ਕਰਨਾ ਦੀ ਹੱਕੀ ਮੰਗਾਂ ਪੂਰੀਆਂ ਕਰਨਾ ਹੈ । ਐਸੋਸੀਏਸ਼ਨ ਮੁਕੇਰੀਆਂ ਨੇ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਏਕਤਾ ਅਤੇ ਇੱਕਜੁੱਟਤਾ ਵਿਚ ਪੂਰਨ ਭਰੋਸਾ ਦਿੱਤਾ। ਮੀਟਿੰਗ ਨੂੰ ਤਿਲਕ ਰਾਜ ਭਾਟੀਆ, ਮੋਹਨ ਸਿੰਘ, ਬਲਵੰਤ ਸਿੰਘ, ਸੁਰਿੰਦਰ ਸਿੰਘ ਟੇਰਕਿਆਣਾ ਨੇ ਵੀ ਸੰਬੋਧਨ ਕੀਤਾ। ਮੀਟਿੰਗ ’ਚ ਵਚਿੱਤਰ ਸਿੰਘ, ਕਿਸ਼ਨ ਜੱਸਲ, ਮੇਹਰ ਸਿੰਘ, ਰਮੇਸ਼ ਚੰਦ, ਸੁਦੇਸ਼ ਕੁਮਾਰ, ਧਰਮ ਚੰਦ, ਪ੍ਰੀਤਮ ਸਿੰਘ, ਵਿਨੋਦ ਕੁਮਾਰ, ਬਲਵੀਰ ਸਿੰਘ ਕੈਸ਼ੀਅਰ, ਐਸ. ਡੀ. ਓ. ਵਿਜੇ ਸਿੰਘ, ਗੁਰਬਚਨ ਸਿੰਘ, ਵਿਜੇ ਕੁਮਾਰ, ਬਲਵੰਤ ਸਿੰਘ, ਦੇਵ ਰਾਜ, ਜੀਤ ਰਾਮ, ਪ੍ਰੀਤਮ ਸਿੰਘ, ਰਵਿੰਦਰ ਸਿੰਘ, ਸੀਤਾ ਰਾਮ, ਮੋਹਨ ਸਿੰਘ, ਸੁਰਿੰਦਰ ਸਿੰਘ, ਰਾਮ ਪ੍ਰਸਾਦ, ਜੋਗਿੰਦਰ ਲਾਲ, ਪ੍ਰਕਾਸ਼ ਚੰਦ, ਤਿਲਕ ਰਾਜ ਤੇ ਹੋਰ ਪੈਨਸ਼ਨਰਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਮੇਂ ਸਿਰ ਜਾਂਚ ਦੀ ਲੋੜ-ਡਾ. ਕਪਿਲ ਕੁਮਾਰ ਅਗਲੀ ਖ਼ਬਰ 28 ਨੂੰ ਨਾਭਾ ਪਹੁੰਚੇਗੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਥੂਹੀ ਵਿਖੇ ਸਵੇਰੇ 10 ਵਜੇ ਹੋਵੇਗਾ ਸਵਾਗਤ-ਪਰਮਜੀਤ ਸਿੰਘ ਕੈਂਥ
Ad Position 24