24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨੌਜਵਾਲ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਦਾ ਅਹਿਮ ਰੋਲ- ਐਡਵੋਕੇਟ ਖੱਟੜਾ

ਭਾਦਸੋਂ, 23 ਸਤੰਬਰ (ਪ੍ਰਦੀਪ ਦੰਦਰਾਲਾ)- ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦਾ ਧਿਆਨ ਖੇਡਾਂ ਵਿਚ ਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦਿਹਾਤੀ ਤੋਂ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਨਜਦੀਕੀ ਪਿੰਡ ਅਜਨੌਦਾ ਕਲਾਂ ਵਿਚ ਕਰਵਾਏ ਗਏ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਲ ਵਜੋਂ ਸ਼ਮੂਲੀਅਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸੰਸਥਾਵਾਂ ਕੁਸ਼ਤੀ ਦੰਗਲ, ਕਬੱਡੀ ਜਾਂ ਹੋਰ ਪ੍ਰਚੱਲਿਤ ਖੇਡਾਂ ਦੇ ਟੂਰਨਾਮੈਂਟ ਕਰਵਾਉਂਦੀਆਂ ਹਨ , ਉਹ ਵਧਾਈ ਦੀਆਂ ਪਾਤਰ ਹਨ।

Ad Position 21
No active advertisement
ਅਜੀਤ ਡੈਸਕ 24-09-2026
ਭਾਦਸੋਂ, 23 ਸਤੰਬਰ (ਪ੍ਰਦੀਪ ਦੰਦਰਾਲਾ)- ਖੇਡਾਂ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦਾ ਧਿਆਨ ਖੇਡਾਂ ਵਿਚ ਲਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਦਿਹਾਤੀ ਤੋਂ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਨਜਦੀਕੀ ਪਿੰਡ ਅਜਨੌਦਾ ਕਲਾਂ ਵਿਚ ਕਰਵਾਏ ਗਏ ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਲ ਵਜੋਂ ਸ਼ਮੂਲੀਅਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸੰਸਥਾਵਾਂ ਕੁਸ਼ਤੀ ਦੰਗਲ, ਕਬੱਡੀ ਜਾਂ ਹੋਰ ਪ੍ਰਚੱਲਿਤ ਖੇਡਾਂ ਦੇ ਟੂਰਨਾਮੈਂਟ ਕਰਵਾਉਂਦੀਆਂ ਹਨ , ਉਹ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਪੁਰਾਣੇ ਰੰਗਾਂ ਵਿਚ ਲੈ ਕੇ ਜਾਣ ਲਈ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾਏ ਜਾਣ। ਉਨ੍ਹਾ ਇਸ ਮੌਕੇ ਝੰਡੀ ਦੀ ਕੁਸ਼ਤੀ ਲਈ ਵੀ ਪਹਿਲਵਾਨਾਂ ਦੇ ਹੱਥ ਮਿਲਾਕੇ ਕੁਸ਼ਤੀ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਸਰਪੰਚ, ਗੁਰਨਾਮ ਸਿੰਘ ਬਲਾਕ ਸੰਮਤੀ ਮੈਂਬਰ, ਸੂਬੇਦਾਰ ਗੁਰਨਾਹਰ ਸਿੰਘ, ਪ੍ਰਦੀਪ ਸਿੰਘ ਤੇਜਾ ਨੰਬਰਦਾਰ, ਸਰਪ੍ਰੀਤ ਸਿੰਘ ਤੇਜਾ, ਗੁਰਜਿੰਦਰ ਸਿੰਘ, ਜਰਨੈਲ ਸਿੰਘ ਤੇਜਾ, ਗੁਰਮੀਤ ਸਿੰਘ ਗੋਰਾ, ਹਨੀ ਖਰੌੜ ਸੀਨੀਅਰ ਆਗੂ, ਖੱਟੜਾ ਦੇ ਮੀਂਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਰਿੰਕੂ ਸਰਾਓ ਝਿੱਲ, ਇੰਦਰਜੀਤ ਸਿੰਘ ਸਿਊਨਾ, ਗੁਰਦਾਸ ਸਿੰਘ ਸਿਊਨਾ, ਤਰਸੇਮ ਸਿੰਘ ਸਿਊਨਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਮਾਤਾ ਜਸਵੰਤ ਕੌਰ ਅਗਲੀ ਖ਼ਬਰ ਪੀ. ਆਈ. ਐੱਮ. ਟੀ. ਵਿਖੇ ਧਿਆਨ ਦੀ ਵਰਕਸ਼ਾਪ ਲਗਾਈ
Ad Position 24