ਪੀ. ਆਈ. ਐੱਮ. ਟੀ. ਵਿਖੇ ਧਿਆਨ ਦੀ ਵਰਕਸ਼ਾਪ ਲਗਾਈ
ਰਾਜਪੁਰਾ, 23 ਸਤੰਬਰ (ਜੀ. ਪੀ.
ਰਾਜਪੁਰਾ, 23 ਸਤੰਬਰ (ਜੀ.ਪੀ. ਸਿੰਘ)- ਸਥਾਨਕ ਪਟੇਲ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਵਿਖੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਬਹੀਆ ਦੀ ਅਗਵਾਈ ਹੇਠ ਐੱਮ. ਬੀ. ਏ. ਅਤੇ ਐੱਮ. ਸੀ. ਏ. ਦੇ ਵਿਦਿਆਰਥੀਆਂ ਲਈ ਇਕ-ਰੋਜ਼ਾ ਧਿਆਨ (ਮੈਡੀਟੇਸ਼ਨ) ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਸੁਚੇਤਤਾ, ਮਾਨਸਿਕ ਤੰਦਰੁਸਤੀ, ਇਕਾਗਰਤਾ ਅਤੇ ਵਿੱਦਿਅਕ ਤੇ ਨਿੱਜੀ ਜੀਵਨ ਵਿਚ ਸੰਤੁਲਿਤ ਪਹੁੰਚ ਨੂੰ ਉਤਸ਼ਾਹਿਤ ਕਰਨਾ ਸੀ। ਇਹ ਵਰਕਸ਼ਾਪ `ਹਾਰਟਫੁਲਨੈੱਸ ਆਰਗੇਨਾਈਜ਼ੇਸ਼ਨ` ਦੀ ਮੈਡਮ ਸੰਗੀਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਈ ਗਈ, ਜਿਨ੍ਹਾਂ ਨੇ ਹਿੱਸਾ ਲੈਣ ਵਾਲਿਆਂ ਨੂੰ ਧਿਆਨ ਅਤੇ ਮਾਨਸਿਕ ਸ਼ਾਂਤੀ ਨਾਲ ਸਬੰਧਤ ਵੱਖ-ਵੱਖ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਗਵਾਈ ਕੀਤੀ। ਇਹ ਪ੍ਰੋਗਰਾਮ ਪ੍ਰੋਫੈਸਰ ਜੋਤੀ ਅਤੇ ਪ੍ਰੋਫੈਸਰ ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਸੀ। ਵਰਕਸ਼ਾਪ ਵਿਚ ਵਿਦਿਆਰਥੀਆਂ ਦੇ ਨਾਲ-ਨਾਲ ਪੀ. ਆਈ. ਐੱਮ. ਟੀ. ਦੀ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਵੀ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਰਕਸ਼ਾਪ ਦੇ ਦੌਰਾਨ ਡਾ. ਗਗਨ ਤੇ ਡਾ. ਪ੍ਰਿਅੰਕਾ ਰਾਜਨ ਕੁਮਾਰ ਨੇ ਸ਼ਮੂਲੀਅਤ ਕੀਤੀ।