23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰੋਟਰੀ ਕਲੱਬ ਪਟਿਆਲਾ ਗਰੇਟਰ ਦਾ ਪਿੰਡ ਮਹਿਸਮਪੁਰ ਵਿਖੇ ਸਨਮਾਨ ਸਮਾਰੋਹ ਕਰਵਾਇਆ

ਪਟਿਆਲਾ, 22 ਸਤੰਬਰ (ਭਗਵਾਨ ਦਾਸ)- ਰੋਟਰੀ ਕਲੱਬ ਪਟਿਆਲਾ ਗਰੇਟਰ ਵਲੋਂ ਚੇਅਰਮੈਨ ਐਚ. ਐਨ.

Ad Position 21
No active advertisement
ਅਜੀਤ ਡੈਸਕ 23-09-2026
ਪਟਿਆਲਾ, 22 ਸਤੰਬਰ (ਭਗਵਾਨ ਦਾਸ)- ਰੋਟਰੀ ਕਲੱਬ ਪਟਿਆਲਾ ਗਰੇਟਰ ਵਲੋਂ ਚੇਅਰਮੈਨ ਐਚ. ਐਨ. ਮਹਿਸਮਪੁਰੀ ਦੇ ਪੈਤਰਿਕ ਪਿੰਡ ਮਹਿਸਮਪੁਰ ਦੇ ਗੌਰਮਿੰਟ ਮਿਡਲ ਸਕੂਲ ਵਿਖੇ ਕੀਤੀ ਇਕ ਮੀਟਿੰਗ ਵਿਚ ਅਧਿਆਪਕਾਂ ਨੂੰ ਮੋਮੇਂਟੋ ਤੇ ਸਰਟੀਫਿਕੇਟ ਦਿੱਤੇ ਗਏ| ਇਸ ਪ੍ਰੋਗਰਾਮ ਵਿਚ ਕਲੱਬ ਦੇ ਸਾਬਕਾ ਪ੍ਰਧਾਨ ਰੋਹਿਤ ਮਹਿਸਮਪੁਰੀ ਤੇ ਸੁਖਰਾਮ ਗਰਗ ਐਡਵੋਕੇਟ ਧੂਰੀ ਤੋਂ ਇਲਾਵਾ ਰਾਜ ਕੁਮਾਰ ਤੇ ਰੇਖਾ ਦੱਤਾ ਪ੍ਰਾਇਮਰੀ ਸਕੂਲ ਬੂਰਜਗੋਰਾ, ਤੇਜਵਿੰਦਰ ਸਿੰਘ ਸੈਂਟਰ ਇੰਚਾਰਜ ਪ੍ਰਾਇਮਰੀ ਸਕੂਲ ਭੋਜ਼ੋਵਾਲ (ਸੰਗਰੂਰ) ਵੀ ਸ਼ਾਮਿਲ ਹੋਏ| ਇਸ ਮੌਕੇ ਵਿਕਾਸ ਮਹਿਸਮਪੁਰੀ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਨਮਾਨ ਸਮਾਰੋਹ ਦੀ ਪ੍ਰਸੰਸ਼ਾ ਕੀਤੀ| ਮਹਿਸਮਪੁਰ ਸਕੂਲ ਦੇ ਮੁੱਖ ਅਧਿਆਪਕ ਨੇ ਐਚ. ਐਨ. ਮਹਿਸਮਪੁਰੀ ਨੂੰ ਸਿਰੋਪਾਓ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ| ਐਡਵੋਕੇਟ ਮਹਿਸਮਪੁਰੀ ਨੇ ਆਪਣੀ ਮੁੱਢਲੀ ਵਿੱਦਿਆ ਇਸੇ ਸਕੂਲ ਵਿਚ ਪ੍ਰਾਪਤ ਕੀਤੀ ਸੀ|
Ad Position 22
No active advertisement
ਪਿਛਲੀ ਖ਼ਬਰ ਨਾਭਾ ਸ਼ਹਿਰ ਵਿਚ ਕਾਨੂੰਨ-ਵਿਵਸਥਾ ਰੱਬ ਆਸਰੇ ਚੱਲ ਰਹੀ ਹੈ- ਰਾਜੂ ਲੁੱਟ ਦੀ ਸ਼ਿਕਾਇਤ ਤੋਂ ਬਾਅਦ ਪਿਉ-ਧੀ ’ਤੇ ਹਮਲਾ, ਬੱ... ਅਗਲੀ ਖ਼ਬਰ ਮਨੀਸ਼ ਸਿਸੋਦੀਆ ਵਲੋਂ ਹਲਕਾ ਪਟਿਆਲਾ ਸ਼ਹਿਰੀ ਦੇ ਬੂਥ ਲੈਵਲ ਵਰਕਰਾਂ ਨਾਲ ਬੈਠਕ
Ad Position 24