23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੀਮਿੰਟ ਦੇ 159 ਥੈਲੇ ਰਸਤੇ ’ਚ ਵੇਚਣ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ, 22 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 23-09-2026
ਰਾਜਪੁਰਾ, 22 ਸਤੰਬਰ (ਜੀ.ਪੀ. ਸਿੰਘ)- ਰਾਜਪੁਰਾ ਨੇੜਲੀ ਅਲਟ੍ਰਾਟੇਕ ਸੀਮਿੰਟ ਕੰਪਨੀ ਵਲੋਂ ਆਪਣੇ ਅੰਮ੍ਰਿਤਸਰ ਡੰਪ ਲਈ 1200 ਸੀਮਿੰਟ ਦੇ ਥੈਲੇ ਵਿਚੋਂ 159 ਥੈਲੇ ਤੇ 100 ਲੀਟਰ ਡੀਜ਼ਲ ਰਸਤੇ ’ਚ ਵੇਚਨ ’ਤੇ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਨਿਖਿਲ ਬਹਿਲ ਵਾਸੀ ਪਿੰਡ ਅਵਾਣ ਲੱਖਾ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਨੇ ਬਿਆਨ ਦਰਜ ਕਰਵਾਏ ਹਨ ਕਿ 8 ਸਤੰਬਰ ਨੂੰ ਰਾਜਪੁਰਾ ਦੇ ਪਿੰਡ ਸਦਰੌਰ ਵਿਖੇ ਦੀ ਅਲਟ੍ਰਾਟੇਕ ਸੀਮਿੰਟ ਫੈਕਟਰੀ ਤੋਂ 1200 ਸੀਮਿੰਟ ਦੇ ਥੈਲੇ ਟਰੱਕ ’ਚ ਲੋਡ ਕਰਵਾ ਕੇ ਟਰੱਕ ਚਾਲਕ ਮਨੋਜ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਸਾਹਾ ਜ਼ਿਲ੍ਹਾ ਅੰਬਾਲਾ ਹਾਲ ਕਿਰਾਏਦਾਰ ਪਿੰਡ ਮਾਣਕਪੁਰ ਰਾਹੀਂ ਅੰਮ੍ਰਿਤਸਰ ਦੇ ਕੰਪਨੀ ਦੇ ਡੰਪ ’ਚ ਉਤਾਰਨ ਲਈ ਭੇਜੇ ਸਨ। 15 ਸਤੰਬਰ ਨੂੰ ਡੰਪ ਦੇ ਮੁਨਸ਼ੀ ਦਾ ਉੁਸ ਨੂੰ ਫ਼ੋਨ ਆਇਆ ਕਿ ਟਰੱਕ ਚਾਲਕ ਟਰੱਕ ਖੜ੍ਹਾ ਕਰਕੇ ਬਿਨਾ ਦੱਸੇ ਚਲਾ ਗਿਆ ਹੈ, ਜਿਸ ’ਤੇ ਉਹ ਖੁਦ ਡੰਪ ਦੇ ਪੁੱਜੇ ਅਤੇ ਉਨ੍ਹਾਂ ਨੇ ਗੱਡੀ ਅਣਲੋਡ ਕਰਵਾਈ। ਗੱਡੀ ਅਣਲੋਡ ਕਰਨ ’ਤੇ ਪਤਾ ਲੱਗਾ ਕਿ ਟਰੱਕ ਵਿੱਚੋਂ 159 ਸੀਮਿੰਟ ਦੇ ਥੈਲੇ ਘੱਟ ਹਨ ਅਤੇ ਡੀਜ਼ਲ ਟੈਂਕ ਵਿਚੋਂ ਤੇਲ ਵੀ 100 ਲੀਟਰ ਘੱਟ ਹੈ। ਬਾਅਦ ’ਚ ਤਫ਼ਤੀਸ਼ ਦੋਰਾਨ ਪਤਾ ਲੱਗਾ ਕਿ ਮੁਲਜ਼ਮ ਚਾਲਕ ਮਨੋਜ ਕੁਮਾਰ ਨੇ ਥੈਲੇ ਅਤੇ ਡੀਜ਼ਲ ਪਿੰਡ ਜਨਸੂਆ ਨੇੜੇ ਕਿਸੇ ਨੂੰ ਰਸਤੇ ਵਿਚ ਹੀ ਵੇਚ ਦਿੱਤੇ ਸਨ । ਥਾਣਾ ਸਦਰ ਦੀ ਪੁਲਿਸ ਨੇ ਟਰੱਕ ਚਾਲਕ ਮਨੋਜ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਖੇਤਾਂ ’ਚ ਬੀਜੇ ਝੋਨੇ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ, ਬਾਹਰੋਂ ਝੋਨਾ ਲਿਆਉਣ ਵਿਰੁੱਧ ਹੋਵੇਗੀ ਸਖ਼ਤੀ- ਡੀ. ਸ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ, ਮਾਮਲਾ ਦਰਜ
Ad Position 24