23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਜਪਾ ਦੀ 29 ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਸਨੌਰ, 22 ਸਤੰਬਰ (ਮੋਹਣ ਸਿੰਘ ਭੱਟੀ)- ਭਾਰਤੀ ਜਨਤਾ ਪਾਰਟੀ ਵਲੋਂ 29 ਸਤੰਬਰ ਨੂੰ ਕੱਢੀ ਜਾ ਰਹੀ ਸੂਬਾ ਪੱਧਰੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸੰਬੰਧ ਵਿਚ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਾਹਲ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦੀ ਸਾਂਝੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਨੌਰ ਦੀ ਵਿਸ਼ੇਸ਼ ਤੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ 29 ਸਤੰਬਰ ਦੀ ਯਾਤਰਾ ਦੀਆਂ ਤਿਆਰੀਆਂ, ਵਰਕਰਾਂ ਦੀ ਲਾਮਬੰਦੀ, ਰੂਟ ਪਲਾਨ ਤੇ ਪ੍ਰਬੰਧਾਂ ਸੰਬੰਧੀ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਹਲਕਾ ਸਨੌਰ ਵਿਖੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਦੌਰਾਨ ਬਿਕਰਮਜੀਤ ਇੰਦਰ ਸਿੰਘ ਚਾਹਲ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ, ਜ਼ਿਲ੍ਹਾ ਟੀਮ ਅਤੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨ। ਅਜੀਤ ਤਸਵੀਰ 23-09-2026

ਸਨੌਰ, 22 ਸਤੰਬਰ (ਮੋਹਣ ਸਿੰਘ ਭੱਟੀ)- ਭਾਰਤੀ ਜਨਤਾ ਪਾਰਟੀ ਵਲੋਂ 29 ਸਤੰਬਰ ਨੂੰ ਕੱਢੀ ਜਾ ਰਹੀ ਸੂਬਾ ਪੱਧਰੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸੰਬੰਧ ਵਿਚ ਹਲਕਾ ਇੰਚਾਰਜ ਬਿਕਰਮਜੀਤ ਇੰਦਰ ਸਿੰਘ ਚਾਹਲ ਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਦੀ ਸਾਂਝੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸਨੌਰ ਦੀ ਵਿਸ਼ੇਸ਼ ਤੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ 29 ਸਤੰਬਰ ਦੀ ਯਾਤਰਾ ਦੀਆਂ ਤਿਆਰੀਆਂ, ਵਰਕਰਾਂ ਦੀ ਲਾਮਬੰਦੀ, ਰੂਟ ਪਲਾਨ ਤੇ ਪ੍ਰਬੰਧਾਂ ਸੰਬੰਧੀ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਕਰਮਜੀਤ ਇੰਦਰ ਸਿੰਘ ਚਾਹਲ ਅਤੇ ਜਸਪਾਲ ਸਿੰਘ ਗਗਰੌਲੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਭਾਜਪਾ ਵਲੋਂ ਵਿੱਢੀ ਗਈ ਇਹ ਮੁਹਿੰਮ ਨੌਜਵਾਨ ਪੀੜ੍ਹੀ ਨੂੰ ਬਚਾਉਣ ਅਤੇ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਅਤੇ ਆਮ ਲੋਕ ਇਸ ਯਾਤਰਾ ਵਿਚ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਇਸ ਮੌਕੇ ਹਲਕੇ ਅਧੀਨ ਆਉਂਦੇ ਸਮੂਹ ਮੰਡਲਾਂ ਦੇ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਜਿਨ੍ਹਾਂ ਵਿਚ ਸਨੌਰ ਮੰਡਲ ਦੇ ਪ੍ਰਧਾਨ ਤੀਰਥ ਸਿੰਘ, ਦੇਵੀਗੜ੍ਹ ਮੰਡਲ ਦੇ ਪ੍ਰਧਾਨ ਨਿਰਮਲ ਜ਼ੁਲਕਾਂ, ਬਹਾਦਰਗੜ੍ਹ ਮੰਡਲ ਦੇ ਪ੍ਰਧਾਨ ਰਾਜਿੰਦਰ ਸ਼ਰਮਾ, ਭਾਂਖਰ ਮੰਡਲ ਦੇ ਪ੍ਰਧਾਨ ਜੱਸੀ ਗੁੱਜਰ, ਬਲਬੇੜਾ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ, ਘੜਾਮ ਮੰਡਲ ਦੇ ਪ੍ਰਧਾਨ ਜਸਵਿੰਦਰ ਕੁਮਾਰ ਸ਼ਰਮਾ ਅਤੇ ਦੌਣਕਲਾਂ ਮੰਡਲ ਦੇ ਪ੍ਰਧਾਨ ਐਡਵੋਕੇਟ ਅਨਮੋਲ ਬੈਂਸ ਸਮੇਤ ਉਨ੍ਹਾਂ ਦੀਆਂ ਟੀਮਾਂ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਟੀਮ ਵਲੋਂ ਉਪ ਪ੍ਰਧਾਨ ਹਰਮੀਤ ਸਿੰਘ ਠੁਕਰਾਲ, ਜ਼ਿਲ੍ਹਾ ਸਕੱਤਰ ਸੰਦੀਪ ਸ਼ਰਮਾ ਅਤੇ ਦਫ਼ਤਰ ਇੰਚਾਰਜ ਵਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਮੌਜੂਦ ਰਹੇ। ਮੀਟਿੰਗ ਦੌਰਾਨ ਸਮੂਹ ਮੰਡਲ ਪ੍ਰਧਾਨਾਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਭਰੋਸਾ ਦਿੱਤਾ ਕਿ ਮੰਡਲ ਪੱਧਰ ’ਤੇ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ 29 ਸਤੰਬਰ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਹਲਕਾ ਸਨੌਰ ਵਿਚੋਂ ਇਤਿਹਾਸਕ ਤੇ ਬੇਮਿਸਾਲ ਕਾਮਯਾਬ ਬਣਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋਣ ਕਾਰਨ ਹਲਕੇ ’ਚ ਦਹਿਸ਼ਤ ਅਗਲੀ ਖ਼ਬਰ ਪਾਕਿਸਤਾਨ ਨੂੰ ਸਰਹੱਦ ਪਾਰ ਅੱਤਵਾਦ ਵਿਰੁੱਧ ਠੋਸ ਕਾਰਵਾਈ ਕਰਨੀ ਪਵੇਗੀ-ਵਿਦੇਸ਼ ਮੰਤਰਾਲਾ
Ad Position 24