20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪਟਿਆਲਾ ਜ਼ਿਲ੍ਹਾ ਅੰਡਰ-14 ਕ੍ਰਿਕਟ ਟੀਮ ਲੜਕਿਆਂ ਦੀ ਚੋਣ ਲਈ ਟਰਾਇਲ 22 ਨੂੰ

ਪਟਿਆਲਾ, 19 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ ਕਮੇਟੀ ਦੇ ਚੇਅਰਮੈਨ ਅਮਰਿੰਦਰ ਵੀਰ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪਟਿਆਲਾ ਜ਼ਿਲ੍ਹੇ ਦੀ ਅੰਡਰ-14 ਲੜਕਿਆਂ ਦੀ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ 22 ਸਤੰਬਰ ਨੂੰ ਸਵੇਰੇ 9.

Ad Position 21
No active advertisement
ਅਜੀਤ ਡੈਸਕ 20-09-2026
ਪਟਿਆਲਾ, 19 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਪਟਿਆਲਾ ਸਬ ਕਮੇਟੀ ਦੇ ਚੇਅਰਮੈਨ ਅਮਰਿੰਦਰ ਵੀਰ ਸਿੰਘ ਬਰਸਟ ਨੇ ਦੱਸਿਆ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪਟਿਆਲਾ ਜ਼ਿਲ੍ਹੇ ਦੀ ਅੰਡਰ-14 ਲੜਕਿਆਂ ਦੀ ਕ੍ਰਿਕਟ ਟੀਮ ਦੀ ਚੋਣ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ 22 ਸਤੰਬਰ ਨੂੰ ਸਵੇਰੇ 9.30 ਵਜੇ ਤੋਂ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ, ਬਾਰਾਂਦਰੀ ਗਾਰਡਨ ਵਿਖੇ ਹੋਣਗੇ। ਚੁਣੀ ਗਈ ਟੀਮ ਆਗਾਮੀ ਸੀਜ਼ਨ 2026-27 ਦੇ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਅੰਡਰ-14 ਵਨ ਡੇ ਲਿਮਟਿਡ ਓਵਰਜ਼ ਟੂਰਨਾਮੈਂਟ ਵਿਚ ਹਿੱਸਾ ਲਵੇਗੀ। ਉਨ੍ਹਾਂ ਦੱਸਿਆ ਕਿ ਉਹ ਸਾਰੇ ਖਿਡਾਰੀ ਜੋ ਪਟਿਆਲਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿਚ ਰਹਿੰਦੇ ਹਨ, ਜਨਮੇ (1-9-2012 ਤੋਂ 31-8-20214 ਦੇ ਵਿਚਕਾਰ) ਹੋਣ ਜਾਂ ਟੂਰਨਾਮੈਂਟ ਦੇ ਸਾਲ ਤੋਂ ਪਹਿਲਾਂ ਪਿਛਲੇ ਇਕ ਸਾਲ ਤੋਂ ਇੱਥੇ ਪੜ੍ਹਾਈ ਕਰ ਰਹੇ ਹਨ, ਟਰਾਇਲ ਦੇਣ ਦੇ ਯੋਗ ਹਨ। ਉਨ੍ਹਾਂ ਕਿਹਾ ਿਕ ਖਿਡਾਰੀ ਆਪਣੀ ਯੋਗਤਾ ਸੰਬੰਧੀ ਅਸਲ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਡਿਜ਼ੀਟਲ ਜਨਮ ਸਰਟੀਫਿਕੇਟ, ਸਾਲ 2025-26 ਦੀ ਮਾਰਕਸ਼ੀਟ ਓਪਨ ਸਕੂਲ ਯੋਗ ਨਹੀਂ, ਮੌਜੂਦਾ ਸੀਜ਼ਨ (2026-27) ਦਾ ਸਕੂਲ ਬੋਨਾਫਾਈਡ ਸਰਟੀਫਿਕੇਟ, ਇਕ ਫੋਟੋਗ੍ਰਾਫ ਅਤੇ ਉਪਰੋਕਤ ਦਸਤਾਵੇਜ਼ਾਂ ਦੀ ਫੋਟੋਕਾਪੀ ਦਾ ਇਕ ਸੈੱਟ ਨਾਲ ਲੈ ਕੇ ਆਉਣ।
Ad Position 22
No active advertisement
ਪਿਛਲੀ ਖ਼ਬਰ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਸੰਭਾਲਿਆ ਮਵੀ ਪੁਲਿਸ ਚੌਕੀ ਦਾ ਚਾਰਜ ਅਗਲੀ ਖ਼ਬਰ ਸਚਿਨ ਪਾਇਲਟ ਦੀ ਐਂਟਰੀ ਨਾਲ ਪੰਜਾਬ ਦੇ ਕਾਂਗਰਸੀਆਂ ’ਚ ਵਧ ਗਿਆ ਉਤਸਾਹ : ਨਿਰਮਲ ਸਿੰਘ ਭੱਟੀਆਂ
Ad Position 24