ਐਚ. ਯੂ. ਐਲ. ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਉੱਚ ਪੈਨਸ਼ਨ ਯੋਜਨਾ ਦਾ ਲਾਭ ਲੈਣ ਸੰਬੰਧੀ ਬੈਠਕ
ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਸ਼ਹਿਰ ਨਾਭਾ ਵਿਖੇ ਸਥਿਤ ਹਾਰਲਿਕਸ, ਬੂਸਟ ਨਿਰਮਾਤਾ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਿਟਡ ਨਾਭਾ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਕਾਲਜ ਗਰਾਉਂਡ ਨਾਭਾ ਵਿਖੇ ਪਿਛਲੇ ਸਮੇਂ ਦੌਰਾਨ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉੱਚ ਪੈਨਸ਼ਨ ਯੋਜਨਾ ਦਾ ਲਾਭ ਲੈਣ ਸੰਬੰਧੀ ਇਕ ਵਿਸ਼ੇਸ਼ ਬੈਠਕ ਬੁਲਾਈ ਗਈ, ਜਿਸ ਸੰਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਰਿਟਾਇਰ ਕਰਮਚਾਰੀ ਮਹਿੰਦਰ ਸਿੰਘ ਰਾਣਾ ਸਾਬਕਾ ਜਨਰਲ ਸਕੱਤਰ ਮਿਲਕ ਫੂਡ ਫੈਕਟਰੀ ਵਰਕਰ ਯੂਨੀਅਨ ਨਾਭਾ, ਵਿਪਨ ਕੁਮਾਰ ਸ਼ਰਮਾ ਤੇ ਪ੍ਰਮੋਦ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਚ ਪੈਨਸ਼ਨ ਯੋਜਨਾ ਦੇ ਲਾਭ ਲੈਣ ਲਈ ਤਕਰੀਬਨ ਐਚ. ਯੂ.
ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਸ਼ਹਿਰ ਨਾਭਾ ਵਿਖੇ ਸਥਿਤ ਹਾਰਲਿਕਸ, ਬੂਸਟ ਨਿਰਮਾਤਾ ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਿਟਡ ਨਾਭਾ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਕਾਲਜ ਗਰਾਉਂਡ ਨਾਭਾ ਵਿਖੇ ਪਿਛਲੇ ਸਮੇਂ ਦੌਰਾਨ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਉੱਚ ਪੈਨਸ਼ਨ ਯੋਜਨਾ ਦਾ ਲਾਭ ਲੈਣ ਸੰਬੰਧੀ ਇਕ ਵਿਸ਼ੇਸ਼ ਬੈਠਕ ਬੁਲਾਈ ਗਈ, ਜਿਸ ਸੰਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਰਿਟਾਇਰ ਕਰਮਚਾਰੀ ਮਹਿੰਦਰ ਸਿੰਘ ਰਾਣਾ ਸਾਬਕਾ ਜਨਰਲ ਸਕੱਤਰ ਮਿਲਕ ਫੂਡ ਫੈਕਟਰੀ ਵਰਕਰ ਯੂਨੀਅਨ ਨਾਭਾ, ਵਿਪਨ ਕੁਮਾਰ ਸ਼ਰਮਾ ਤੇ ਪ੍ਰਮੋਦ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਚ ਪੈਨਸ਼ਨ ਯੋਜਨਾ ਦੇ ਲਾਭ ਲੈਣ ਲਈ ਤਕਰੀਬਨ ਐਚ. ਯੂ. ਐਲ. ਦੇ 250 ਦੇ ਕਰੀਬ ਮੁਲਾਜ਼ਮਾਂ ਵਲੋਂ ਈ.ਪੀ.ਐਫ. ਦੇ ਖੋਲੇ ਗਏ ਪੋਰਟਲ ਰਾਹੀਂ ਲਾਭ ਲੈਣ ਲਈ ਆਨਲਾਈਨ ਅਪਲਾਈ ਕੀਤਾ ਗਿਆ ਸੀ, ਜਿਸ ਵਿਚ ਅਦਾਲਤ ਤੇ ਫੈਸਲੇ ਅਨੁਸਾਰ ਜਿਸ ਕੰਪਨੀ ਵਿਚ ਕਰਮਚਾਰੀ ਨੇ ਸੇਵਾ ਨਿਭਾਈ ਹੋਵੇ ਉਸਦੀ ਪ੍ਰਵਾਨਗੀ ਲੈਣੀ ਜਰੂਰੀ ਕੀਤੀ ਗਈ ਸੀ, ਪਰ ਐਚ. ਯੂ. ਐਲ. ਦੀ ਮੈਨੇਜਮੈਂਟ ਵਲੋਂ ਇਸ ਸਕੀਮ ਦਾ ਲਾਭ ਲੈਣ ਵਾਲੇ ਕਰਮਚਾਰੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਮਾਮਲੇ ਦਾ ਹੱਲ ਲੱਭਣ ਲਈ ਇਹ ਫੈਸਲਾ ਲਿਆ ਗਿਆ ਕਿ ਐਚ. ਯੂ. ਐਲ. ਵਿਖੇ ਵਰਕਰਾਂ ਦੇ ਹਿੱਤਾਂ ਦੀ ਰਾਖੀ ਲਈ ਲੜਨ ਵਾਲੀ ਮਿਲਕ ਫੂਡ ਫੈਕਟਰੀ ਵਰਕਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਸੰਪਰਕ ਕਰਕੇ ਇਸ ਮਸਲੇ ਨੂੰ ਹੱਲ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਜਾਵੇ। ਇਸ ਲਈ ਜਲਦੀ ਹੀ ਮਿਲਕ ਫੂਡ ਫੈਕਟਰੀ ਵਰਕਰ ਯੂਨੀਅਨ ਨਾਭਾ ਦੇ ਪ੍ਰਧਾਨ ਅਤੇ ਸਮੁੱਚੀ ਕੈਬਨਿਟ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਲੈਣ ਲਈ ਜਲਦੀ ਮੀਟਿੰਗ ਰੱਖੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਰਿਟਾਇਰ ਐਚ. ਯੂ. ਐਲ. ਦੇ ਮੁਲਾਜ਼ਮ ਹਾਜ਼ਰ ਸਨ।