18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬੀ ‘ਵਰਸਿਟੀ ਵਿਖੇ ਪੇਂਡੂ ਸੈਰ-ਸਪਾਟਾ ਤੇ ਰਿਵਾਇਤੀ ਕਲਾਵਾਂ ਸਿਖਲਾਈ ਕੇਂਦਰ ਦਾ ਉਦਘਾਟਨ

ਪਟਿਆਲਾ, 17 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੇਂਡੂ ਸੈਰ-ਸਪਾਟਾ ਤੇ ਰਵਾਇਤੀ ਕਲਾਵਾਂ ਟਰੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-09-2026
ਪਟਿਆਲਾ, 17 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)- ਪੰਜਾਬੀ ਯੂਨੀਵਰਸਿਟੀ ਵਿਖੇ ਪੇਂਡੂ ਸੈਰ-ਸਪਾਟਾ ਤੇ ਰਵਾਇਤੀ ਕਲਾਵਾਂ ਟਰੇਨਿੰਗ ਸੈਂਟਰ ਸਥਾਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਜਗਦੀਪ ਸਿੰਘ ਦੇ ਹਮਸਫ਼ਰ ਡਾ. ਸੁਖਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਈ. ਆਈ. ਸੀ. ਐੱਚ. ਦੇ ਉਪ-ਸਮੂਹ ਵਜੋਂ ਸਥਾਪਿਤ ਇਸ ਕੇਂਦਰ ਰਾਹੀਂ ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਦਸਤਕਾਰੀ ਵਿਰਾਸਤ ਨੂੰ ਸਾਂਭਣ, ਪ੍ਰਫੁੱਲਤ ਕਰਨ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ਼ ਵਿਦਿਆਰਥੀਆਂ ਨੂੰ ਫੁਲਕਾਰੀ, ਰਵਾਇਤੀ ਕਢਾਈਆਂ, ਪੱਖੀ, ਰਵਾਇਤੀ ਸਿਲਾਈ ਅਤੇ ਪੰਜਾਬੀ ਦਸਤਕਾਰੀ ਆਦਿ ਦੇ ਹੋਰ ਰੂਪਾਂ ਸਮੇਤ ਰਵਾਇਤੀ ਹੁਨਰ ਅਤੇ ਕਲਾਵਾਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਅਜਿਹੇ ਯਤਨ ਸਾਡੀ ਲੋਕ-ਕਲਾ ਤੇ ਰਵਾਇਤੀ ਹੁਨਰ ਨੂੰ ਜਿਊਂਦਾ ਰੱਖਣ ਲਈ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਵਿਦਿਆਰਥੀਆਂ ’ਚ ਸਿਰਜਣਾਤਮਕਤਾ ਅਤੇ ਹੁਨਰ ਵਿਕਾਸ ਪੱਖੋਂ ਵੀ ਅਹਿਮੀਅਤ ਰਖਦੇ ਹਨ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵੱਲੋਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਭਵਿੱਖ ਵਿੱਚ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਈ. ਆਈ. ਸੀ. ਐੱਚ. ਅਤੇ ਪੇਂਡੂ ਸੈਰ-ਸਪਾਟਾ ਤੇ ਰਵਾਇਤੀ ਵਸਤਾਂ ਦੇ ਸੈਂਟਰ ਨਾਲ ਜੁੜੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸਮਰਪਣ ਅਤੇ ਮਿਹਨਤ ਦੀ ਸ਼ਲਾਘਾ ਕੀਤੀ। ਇਸ ਕੇਂਦਰ ਨੂੰ ਮਿੱਟੀ ਦੀ ਰਸੋਈ ਦੇ ਰੂਪ ਵਿੱਚ ਤਿਆਰ ਕੀਤੀ ਗਈ ਰਵਾਇਤੀ ਰਸੋਈ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ ਜੋ ਪੰਜਾਬ ਦੇ ਪੇਂਡੂ ਘਰ ਦੇ ਨਿੱਘ ਅਤੇ ਸਾਦਗੀ ਨੂੰ ਪੇਸ਼ ਕਰਦਾ ਹੈ। ਇਸ ਮੌਕੇ ਪੰਜਾਬ ਦੀਆਂ ਲੋਕ-ਪਰੰਪਰਾਵਾਂ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਵਲੋਂ ਬਿਰਧਨੋ ਵਿਖੇ ਨਵੀਂ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਅਗਲੀ ਖ਼ਬਰ ਸਲੇਮਪੁਰ ਬ੍ਰਾਹਮਣਾਂ ’ਚ ਰਣਜੋਧ ਸਿੰਘ ਹਡਾਣਾ ਨੇ ਵੱਖ-ਵੱਖ ਪਰਿਵਾਰ ਪਾਰਟੀ ’ਚ ਕੀਤੇ ਸ਼ਾਮਿਲ
Ad Position 24