18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਕਰੁਣ ਕੌੜਾ ਵਲੋਂ ਹਵਨ

ਪਟਿਆਲਾ, 17 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 18-09-2026
ਪਟਿਆਲਾ, 17 ਸਤੰਬਰ (ਅ. ਸ. ਆਹਲੂਵਾਲੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ’ਤੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਭਾਜਪਾ ਆਗੂ ਕਰੁਣ ਕੌੜਾ ਵਲੋਂ ਹਵਨ ਅਤੇ ਪੂਜਾ-ਅਰਚਨਾ ਕਰਵਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਗਈ। ਕਰੁਣ ਕੌੜਾ ਨੇ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਸੜਕ ਅਤੇ ਰੇਲ ਕਨੈਕਟੀਵਿਟੀ ਸਮੇਤ ਕਈ ਬੁਨਿਆਦੀ ਢਾਂਚਾ ਪ੍ਰੋਜੈਕਟ ਅੱਗੇ ਵਧਾਏ ਗਏ ਹਨ। ਕੌੜਾ ਨੇ ਕਿਹਾ ਪੰਜਾਬ ਨੂੰ ਬਿਹਤਰ ਸੜਕਾਂ, ਆਧੁਨਿਕ ਰੇਲਵੇ, ਉਦਯੋਗਿਕ ਮੌਕਿਆਂ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਦੀ ਲੋੜ ਹੈ ਅਤੇ ਇਨ੍ਹਾਂ ਮੁੱਦਿਆਂ ’ਤੇ ਕੇਂਦਰ ਅਤੇ ਸੂਬੇ ਵਿਚਕਾਰ ਸਹਿਯੋਗ ਪੰਜਾਬ ਦੇ ਵਿਕਾਸ ਲਈ ਮਹੱਤਵਪੂਰਨ ਹੈ। ਇਸ ਧਾਰਮਿਕ ਸਮਾਗਮ ਵਿਚ ਵਰਿੰਦਰ ਬੱਤਰਾ, ਅਨਿਲ ਅੱਤਰੀ, ਪਿਆਰਾ ਸਿੰਘ, ਕੁੱਕੂ ਬਤੀਸ਼, ਅਨਿਲ ਸਿੰਗਲਾ, ਰਾਜੇਸ਼ ਪਾਠਕ, ਹਰਮਨ ਮਿੱਠੀ, ਭਗਵੰਤ ਸਿੰਘ, ਰੋਹਿਤ ਜਲੋਟਾ ਅਤੇ ਅਨੂਪ ਸ਼ਰਮਾ ਸ਼ਰਧਾਲੂਆਂ ਨੇ ਵੀ ਹਵਨ ਵਿਚ ਆਹੂਤੀਆਂ ਪਾਈਆਂ।
Ad Position 22
No active advertisement
ਪਿਛਲੀ ਖ਼ਬਰ ਡ੍ਰੋਨ ਰਾਹੀਂ ਨਸ਼ਾ ਤਸਕਰਾਂ ’ਤੇ ਰੱਖੀ ਜਾ ਰਹੀ ਹੈ ‘ਬਾਜ਼ ਅੱਖ’- ਡਾ. ਬਲਬੀਰ ਸਿੰਘ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24