18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੀਵਰੇਜ ਦੀ ਨਿਕਾਸੀ ’ਚ ਰੁਕਾਵਟ ਦੀ ਸ਼ਿਕਾਇਤ ’ਤੇ ਸਨੌਰ ਨਗਰ ਕੌਂਸਲ ਪਹੁੰਚੀ ਵਿਜੀਲੈਂਸ ਟੀਮ

ਸਨੌਰ, 17 ਸਤੰਬਰ (ਗੀਤਵਿੰਦਰ ਸਿੰਘ ਸੋਖਲ, ਮੋਹਣ ਸਿੰਘ ਭੱਟੀ)- ਪਟਿਆਲਾ ਦੇ ਅਧੀਨ ਕਸਬਾ ਸਨੌਰ ’ਚ ਨਗਰ ਕੌਂਸਲ ਵਲੋਂ ਸੀਵਰੇਜ ਦੀ ਨਿਕਾਸੀ ਵਿਚ ਪੈਦਾ ਹੋ ਰਹੀ ਵੱਡੀ ਰੁਕਾਵਟ ਸੰਬੰਧੀ ਸਨੌਰ ਵਾਸੀਆਂ ਵਲੋਂ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਵਿਜੀਲੈਂਸ ਟੀਮ ਵਲੋਂ ਨਗਰ ਕੌਂਸਲ ਸਨੌਰ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਚੀਫ਼ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੌਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਾਲ 2026 ਦੌਰਾਨ ਦੱਬੇ ਗਏ ਨਵੇਂ ਸੀਮੈਂਟ ਪਾਈਪਾਂ ਨੂੰ ਬਾਹਰ ਕੱਢਣ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 18-09-2026
ਸਨੌਰ, 17 ਸਤੰਬਰ (ਗੀਤਵਿੰਦਰ ਸਿੰਘ ਸੋਖਲ, ਮੋਹਣ ਸਿੰਘ ਭੱਟੀ)- ਪਟਿਆਲਾ ਦੇ ਅਧੀਨ ਕਸਬਾ ਸਨੌਰ ’ਚ ਨਗਰ ਕੌਂਸਲ ਵਲੋਂ ਸੀਵਰੇਜ ਦੀ ਨਿਕਾਸੀ ਵਿਚ ਪੈਦਾ ਹੋ ਰਹੀ ਵੱਡੀ ਰੁਕਾਵਟ ਸੰਬੰਧੀ ਸਨੌਰ ਵਾਸੀਆਂ ਵਲੋਂ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਗਰੋਂ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਵਿਜੀਲੈਂਸ ਟੀਮ ਵਲੋਂ ਨਗਰ ਕੌਂਸਲ ਸਨੌਰ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਚੀਫ਼ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੌਰ ਸ਼ਹਿਰ ਵਿਚ ਸੀਵਰੇਜ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਾਲ 2026 ਦੌਰਾਨ ਦੱਬੇ ਗਏ ਨਵੇਂ ਸੀਮੈਂਟ ਪਾਈਪਾਂ ਨੂੰ ਬਾਹਰ ਕੱਢਣ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗ਼ਲਤ ਢੰਗ ਨਾਲ ਪਾਏ ਗਏ ਪਾਈਪਾਂ ਕਾਰਨ ਸੀਵਰੇਜ ਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਦਾ ਮੁੱਖ ਮਕਸਦ ਸੀਵਰੇਜ ਦੀ ਨਿਕਾਸੀ ਨੂੰ ਸੁਚਾਰੂ ਬਣਾਉਣਾ ਅਤੇ ਸਨੌਰ ਵਾਸੀਆਂ ਦੀ ਸਮੱਸਿਆ ਦਾ ਸਥਾਈ ਹੱਲ ਕਰਨਾ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਟੀਮ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨਗਰ ਕੌਂਸਲ ਸਨੌਰ ਵਿੱਚ ਰਹੀ। ਇਸ ਦੌਰਾਨ ਟੀਮ ਵਲੋਂ ਨਗਰ ਕੌਂਸਲ ਸਨੌਰ ਦਾ ਦੌਰਾ ਕਰਨ ਦੇ ਨਾਲ-ਨਾਲ ਸ਼ਿਕਾਇਤ ਵਿੱਚ ਦਰਸਾਏ ਗਏ ਸਥਾਨਾਂ ’ਤੇ ਜਾ ਕੇ ਸਥਾਨਕ ਲੋਕਾਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਅਤੇ ਸਮੱਸਿਆ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ।ਸਥਾਨਕ ਲੋਕਾਂ ਨੇ ਵਿਜੀਲੈਂਸ ਟੀਮ ਨੂੰ ਦੱਸਿਆ ਕਿ ਸਨੌਰ ਦੀ ਫਿਰਨੀ ਵਿਚ ਨਵੇਂ ਪਾਏ ਗਏ ਸੀਮੈਂਟ ਪਾਈਪਾਂ ਤੇ ਹੌਦੀਆਂ ਕਾਰਨ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਪੈਦਾ ਹੋ ਰਹੀ ਹੈ। ਇਸ ਕਾਰਨ ਈਸਰ ਸਿੰਘ ਕਲੋਨੀ, ਫਤਿਹਪੁਰ ਚੱਕ, ਵਾਲਮੀਕਿ ਚੌਂਕ ਤੇ ਗੁੱਗਾ ਮਾੜੀ ਕਲੋਨੀ ਵਿਚ ਥੋੜ੍ਹੀ ਜਿਹੀ ਬਰਸਾਤ ਹੋਣ ’ਤੇ ਹੀ ਸੀਵਰੇਜ ਦਾ ਗੰਦਾ ਪਾਣੀ ਵੱਡੇ ਪੱਧਰ ’ਤੇ ਓਵਰਫਲੋਅ ਹੋ ਕੇ ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਫੈਲ ਜਾਂਦਾ ਹੈ। ਲੋਕਾਂ ਮੁਤਾਬਕ ਇਹ ਪਾਣੀ ਕਈ ਘੰਟਿਆਂ ਬਾਅਦ ਜਾ ਕੇ ਹੇਠਾਂ ਉਤਰਦਾ ਹੈ। ਪ੍ਰਧਾਨ ਦੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਵਿਜੀਲੈਂਸ ਦੀ ਸਨੌਰ ਫੇਰੀ ਚਰਚਾ ’ਚ- ਨਗਰ ਕੌਂਸਲ ਸਨੌਰ ਦੇ ਪ੍ਰਧਾਨ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਬਾਅਦ ਵਿਜੀਲੈਂਸ ਟੀਮ ਦੇ ਨਗਰ ਕੌਂਸਲ ਸਨੌਰ ਪਹੁੰਚਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਹਾਲਾਂਕਿ ਟੀਮ ਨੇ ਆਪਣੀ ਕਾਰਵਾਈ ਨੂੰ ਸੀਵਰੇਜ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਦੱਸਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਵਿਖੇ ਦੋ ਦਿਨਾ ਰਾਸ਼ਟਰੀ ਪੁਸਤਕ ਮੇਲਾ ਆਰੰਭ
Ad Position 24