18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਵਾਜਾਈ ਪੁਲਿਸ ਦੀ ਲਾਪਰਵਾਹੀ ਕਾਰਨ ਓਵਰ ਲੋਡ ਟਰੱਕ ਬਣੇ ਲੋਕਾਂ ਲਈ ਚਲਦੀ-ਫਿਰਦੀ ਮੌਤ

ਰਾਜਪੁਰਾ, 17 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਆਵਾਜਾਈ ਪੁਲਿਸ ਦੀ ਸਿਰੇ ਦੀ ਲਾਪਰਵਾਹੀ ਕਾਰਨ ਫੂਸ ਦੇ ਭਰੇ ਓਵਰ ਲੋਡ ਟਰੱਕ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹਿੰਦੇ ਹਨ। ਇਹ ਟਰੱਕ ਡਰਾਈਵਰ ਸ਼ਰੇਆਮ ਸੜਕਾਂ ’ਤੇ ਮੌਤ ਦੇ ਵਾਰੰਟ ਚੁੱਕੀ ਫਿਰਦੇ ਹਨ, ਓਵਰ ਲੋਡ ਹੋਣ ਕਾਰਨ ਕੋਈ ਪਤਾ ਨਹੀਂ ਕਿ ਇਹ ਕਿਥੇ ਅਤੇ ਕਿਸ ਵਾਹਨ ’ਤੇ ਉਲਟ ਜਾਣ।

Ad Position 21
No active advertisement
ਅਜੀਤ ਡੈਸਕ 18-09-2026
ਰਾਜਪੁਰਾ, 17 ਸਤੰਬਰ (ਰਣਜੀਤ ਸਿੰਘ)- ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰ ਵਿਚ ਆਵਾਜਾਈ ਪੁਲਿਸ ਦੀ ਸਿਰੇ ਦੀ ਲਾਪਰਵਾਹੀ ਕਾਰਨ ਫੂਸ ਦੇ ਭਰੇ ਓਵਰ ਲੋਡ ਟਰੱਕ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹਿੰਦੇ ਹਨ। ਇਹ ਟਰੱਕ ਡਰਾਈਵਰ ਸ਼ਰੇਆਮ ਸੜਕਾਂ ’ਤੇ ਮੌਤ ਦੇ ਵਾਰੰਟ ਚੁੱਕੀ ਫਿਰਦੇ ਹਨ, ਓਵਰ ਲੋਡ ਹੋਣ ਕਾਰਨ ਕੋਈ ਪਤਾ ਨਹੀਂ ਕਿ ਇਹ ਕਿਥੇ ਅਤੇ ਕਿਸ ਵਾਹਨ ’ਤੇ ਉਲਟ ਜਾਣ। ਇਨ੍ਹਾਂ ਮੌਤ ਦੇ ਤਾਬੂਤਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਸੜਕਾਂ ’ਤੇ ਜਾਣ ਵਾਲੇ ਭੋਲੇ ਭਾਲੇ ਲੋਕ ਆਪੋ ਆਪਣੇ ਘਰੀ ਸੁੱਖ ਸ਼ਾਂਤੀ ਨਾਲ ਵਾਪਸ ਜਾ ਸਕਣ। ਜਾਣਕਾਰੀ ਮੁਤਾਬਿਕ ਰਾਜਪੁਰਾ ਪਟਿਆਲਾ ਰੋਡ ’ਤੇ ਲਿਬਰਟੀ ਚੌਕ ਓਵਰ ਬ੍ਰਿਜ ਦੇ ਹੇਠਾਂ ਇਕ ਫੂਸ ਨਾਲ ਭਰਿਆ ਟਰੱਕ ਉਲਟ ਗਿਆ। ਅਕਸਰ ਹੀ ਟਰੱਕ ਫਾਲਸ ਬਾਡੀਆਂ ਲਵਾ ਕੇ ਆਪਣੀ ਸਮਰੱਥਾ ਤੋਂ ਜ਼ਿਆਦਾ ਸਮਾਨ ਲੱਦ ਲੈਂਦੇ ਹਨ ਤੇ ਫਿਰ ਪਤਾ ਨਹੀਂ ਕਿਸ ਦੇ ਹੱਸਦੇ ਵੱਸਦੇ ਘਰਾਂ ਵਿਚ ਸੱਥਰ ਵਿਛਾ ਦੇਣ। ਇਸ ਸੰਬੰਧੀ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਕਹਿਣਾ ਹੈ ਕਿ ਓਵਰ ਲੋਡ ਵਹੀਕਲ ਲਈ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਆਵਾਜਾਈ ਪੁਲਿਸ ਵੈਸੇ ਤਾਂ ਕਿਸੇ ਰੇਹੜੀ ਵਾਲੇ ਕੋਲ ਪਾਈਆਂ ਸਮਾਨ ਵੱਧ ਹੋਵੇ ਤਾਂ ਝੱਟ ਮੋਟਾ ਚਾਲਾਨ ਕੱਟ ਦਿੰਦੇ ਹਨ ਜਾਂ ਫਿਰ ਗਰੀਬ ਰੇਹੜੀ ਵਾਲੇ ਦੀ ਰੇਹੜੀ ਹੀ ਜ਼ਬਤ ਕਰ ਲੈਂਦੇ ਹਨ। ਜਦੋਂ ਇਹੋ ਜਿਹੇ ਆਪਣੀ ਸਮਰੱਥਾ ਤੋਂ ਦੁੱਗਣਾ ਸਮਾਨ ਭਰ ਕੇ ਟਰੱਕ ਸੜਕ ’ਤੇ ਚਲਦੇ ਹਨ ਤਾਂ ਆਵਾਜਾਈ ਪੁਲਿਸ ਪਤਾ ਨਹੀਂ ਕਿਸੇ ਮਜਬੂਰੀ ਵੱਸ ਅੱਖਾਂ ’ਤੇ ਪੱਟੀ ਬੰਨ੍ਹ ਲੈਂਦੀ ਹੈ, ਆਮ ਲੋਕਾਂ ਦਾ ਕਹਿਣਾ ਹੈ ਕਿ ਸਭ ਕੁਝ ਕਥਿਤ ਤੌਰ ’ਤੇ ਹਫ਼ਤਾ ਵਸੂਲੀ ਦੀ ਖੇਡ ਹੈ। ਇਸ ਖੇਡ ਕਾਰਨ ਹੀ ਟਰਾਂਸਪੋਰਟਰਾਂ ਦੇ ਹੌਸਲੇ ਬੁਲੰਦ ਹੋਏ ਪਏ ਹਨ। ਆਵਾਜਾਈ ਪੁਲਿਸ ਦੀ ਕਥਿਤ ਲਾਪਰਵਾਹੀ ਕਾਰਨ ਸੜਕਾਂ ਸ਼ਰੇਆਮ ਖ਼ੂਨੀ ਖੇਡ ਦਾ ਅੱਡਾ ਬਣੀਆਂ ਪਈਆਂ ਹਨ। ਆਖ਼ਰ ਕਦੋਂ ਤੱਕ ਭੋਲੇ ਭਾਲੇ ਲੋਕੀ ਇਨ੍ਹਾਂ ਦਾ ਸ਼ਿਕਾਰ ਹੁੰਦੇ ਰਹਿਣਗੇ। ਆਮ ਲੋਕਾਂ ਦਾ ਕਹਿਣਾ ਹੈ ਕੀ ਆਵਾਜਾਈ ਦੇ ਨਿਯਮ ਸਿਰਫ ਆਮ ਲੋਕਾਂ ਲਈ ਹੀ ਹਨ, ਫਾਲਸ ਬਾਡੀ ਲਾ ਕੇ ਘੁੰਮਦੇ ਟਰੱਕਾਂ ਮੂਹਰੇ ਆਵਾਜਾਈ ਪੁਲਿਸ ਕਿਉ ਬੇਵੱਸ ਹੋਈ ਪਈ ਹੈ। ਆਖ਼ਰਕਾਰ ਪ੍ਰਸ਼ਾਸਨ ਖ਼ੂਨੀ ਹਾਦਸਿਆਂ ਦਾ ਇੰਤਜ਼ਾਰ ਕਦੋਂ ਤੱਕ ਕਰਦੇ ਰਹੇਗਾ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਕਾਨੂੰਨ ਨੂੰ ਟੁੱਕ ’ਤੇ ਡੇਲਾ ਸਮਝਣ ਵਾਲੇ ਲੋਕਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਡਾ. ਬੀ. ਐੱਸ. ਸੰਧੂ ਸਕੂਲ ਦਾ ਕਬੱਡੀ ’ਚ ਪਹਿਲਾ ਸਥਾਨ ਅਗਲੀ ਖ਼ਬਰ ਚੰਡੀਗੜ੍ਹ ਵਿਖ਼ੇ 23 ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ- ਰੁਪਿੰਦਰ ਕੌਰ ਬਖਸ਼ੀਵਾਲਾ
Ad Position 24