15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪ੍ਰਧਾਨ ਕ੍ਰਿਸ਼ਨ ਮੰਗਲਾ ਦੀ ਅਗਵਾਈ ’ਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੀਟਿੰਗ ਵਿਚ ਕੀਤੀ ਸ਼ਿਰਕਤ

ਨਾਭਾ 14 ਸਤੰਬਰ (ਵਰਿੰਦਰ ਵਰਮਾ)- ਨਾਭਾ ਉਤਸਵ ਸੰਮਤੀ ਨਾਭਾ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਤੇ ਜਨਰਲ ਸਕੱਤਰ ਐਡਵੋਕੇਟ ਭਾਰਤ ਭੂਸ਼ਨ ਜੈਨ ਨਿਤਿਨ ਦੀ ਅਗਵਾਈ ਹੇਠ ਅਠਾਹਰਾ ਭੁਜੀ ਦੁਰਗਾ ਮੰਦਿਰ ਪਟਿਆਲਾ ਗੇਟ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਹੋਣ ਵਾਲੇ ਪ੍ਰੋਗਰਾਮ ਸੰਬੰਧੀ ਵਿਚਾਰ ਚਰਚਾ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਨਾਭਾ 14 ਸਤੰਬਰ (ਵਰਿੰਦਰ ਵਰਮਾ)- ਨਾਭਾ ਉਤਸਵ ਸੰਮਤੀ ਨਾਭਾ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਤੇ ਜਨਰਲ ਸਕੱਤਰ ਐਡਵੋਕੇਟ ਭਾਰਤ ਭੂਸ਼ਨ ਜੈਨ ਨਿਤਿਨ ਦੀ ਅਗਵਾਈ ਹੇਠ ਅਠਾਹਰਾ ਭੁਜੀ ਦੁਰਗਾ ਮੰਦਿਰ ਪਟਿਆਲਾ ਗੇਟ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਹੋਣ ਵਾਲੇ ਪ੍ਰੋਗਰਾਮ ਸੰਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਤੇ ਜਨਰਲ ਸਕੱਤਰ ਨਿਤਿਨ ਜੈਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਮਨ ਦਵਾਦਸ਼ੀ ਤਿਉਹਾਰ ਦੇ ਸ਼ੁਭ ਮੌਕੇ ’ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਦਿਨ ਬੁੱਧਵਾਰ, 23 ਸਤੰਬਰ 2026, ਪਟਿਆਲਾ ਗੇਟ, ਨਾਭਾ ਤੋਂ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਦੇਵੀ ਮੰਦਿਰ ਚੌਂਕ ਵਿਖੇ ਰਾਤ ਨੂੰ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਭਾ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਅਮਰਨਾਥ ਜਿੰਦਲ, ਗਿਆਨ ਚੰਦ ਜਿੰਦਲ ਅਤੇ ਜਵਾਹਰ ਲਾਲ ਜਿੰਦਲ ਵਲੋਂ ਠਾਕੁਰ ਦੀ ਪੂਜਾ ਕੀਤੀ ਜਾਵੇਗੀ। ਇਸ ਮੌਕੇ ਵਿਨੋਦ ਕਾਲੜਾ, ਕੈਸ਼ੀਅਰ ਰੋਹਿਤ ਜਿੰਦਲ, ਮੋਹਿਤ ਅਰੋੜਾ, ਚਰਨਜੀਤ ਬਾਤਿਸ਼, ਸ਼ੰਭੂ ਨਾਥ ਬਿਰਦੀ, ਕੇਵਲ ਕ੍ਰਿਸ਼ਨ ਕੌਮੀ, ਚਮਨ ਲਾਲ ਮਿੱਤਲ, ਭੁਵੇਸ਼ ਬਾਂਸਲ, ਮੋਹਨ ਲਾਲ ਮਿੱਤਲ, ਪ੍ਰਮੋਦ ਜਿੰਦਲ, ਅਸ਼ੋਕ ਕਾਲਾ, ਸੰਜੇ ਮੱਗੋ, ਅਸ਼ਵਨੀ ਚੋਪੜਾ, ਸ਼ਿਵ ਕੌਸ਼ਲ, ਜਗਦੀਸ਼ ਸਿੰਗਲਾ, ਸੰਜੀਵ ਜਿੰਦਲ, ਲੱਕੀ ਖੁੱਲਰ, ਜਤਿੰਦਰ ਗੁਪਤਾ, ਰਵਿੰਦਰ ਸਿੰਘ, ਰਾਕੇਸ਼ ਕੁਮਾਰ, ਅਸ਼ਵਨੀ ਸਚਦੇਵਾ ਆਦਿ ਤੋਂ ਇਲਾਵਾ ਵੱਖ-ਵੱਖ ਮੰਦਰ ਕਮੇਟੀਆਂ ਦੇ ਪ੍ਰਧਾਨ ਤੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਟਾਈਪ/ਸ਼ਾਰਟਹੈਂਡ ਦੀਆਂ 10 ਖ਼ਾਲੀ ਸੀਟਾਂ ਲਈ 23 ਤੱਕ ਭਰੇ ਜਾਣਗੇ ਫਾਰਮ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਮੀਰਾਂਪੁਰ ਤੋਂ ਵਿਦਿਆਰਥੀਆਂ ਦਾ ਮੋਹ ਭੰਗ ਖਸਤਾ ਇਮਾਰਤ, ਬੁਨਿਆਦੀ ਸਹੂਲਤਾਂ ਦੀ ਘਾਟ ਤੇ ਸੀਮਤ ਕੋਰਸਾ...
Ad Position 24