15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਯੂਨੀਵਰਸਿਟੀ ਕਾਲਜ ਮੀਰਾਂਪੁਰ ਤੋਂ ਵਿਦਿਆਰਥੀਆਂ ਦਾ ਮੋਹ ਭੰਗ ਖਸਤਾ ਇਮਾਰਤ, ਬੁਨਿਆਦੀ ਸਹੂਲਤਾਂ ਦੀ ਘਾਟ ਤੇ ਸੀਮਤ ਕੋਰਸਾਂ, ਕਾਰਨ ਇਸ ਸੈਸ਼ਨ ਦਾਖਲੇ ਦਰ ਘੱਟ

ਭੁੱਨਰਹੇੜੀ, 14 ਸਤੰਬਰ (ਧਨਵੰਤ ਸਿੰਘ)- ਪਿਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਲ 2012 ਵਿਚ ਸਥਾਪਤ ਕੀਤਾ ਗਿਆ ਯੂਨੀਵਰਸਿਟੀ ਕਾਲਜ ਮੀਰਾਂਪੁਰ ਅੱਜ ਬੁਨਿਆਦੀ ਸਹੂਲਤਾਂ ਦੀ ਘਾਟ ਤੇ ਸੀਮਤ ਕੋਰਸਾਂ ਕਾਰਨ ਆਪਣੀ ਹੋਂਦ ਲਈ ਅਥਰੂ ਵਹਾਉਣ ਲਈ ਮਜਬੂਰ ਹੋ ਗਿਆ, ਪਰ ਬਾਤ ਪੁਛਣ ਵਾਲਾ ਨਜ਼ਰ ਨਹੀਂ ਆ ਰਿਹਾ। ਇਸ ਸੈਸ਼ਨ ਦਾਖ਼ਲਿਆਂ ਵਿਚ ਵੱਡੀ ਗਿਰਾਵਟ ਨੇ ਕਾਲਜ ਦੀ ਕਾਰਗੁਜ਼ਾਰੀ ਤੇ ਪੰਜਾਬੀ ਯੂਨੀਵਰਸਿਟੀ ਦੀ ਕਥਿਤ ਬੇਰੁਖ਼ੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Ad Position 21
repet_subhas-goyals [Copy P29]
ਯੂਨੀਵਰਸਿਟੀ ਕਾਲਜ ਮੀਰਾਂਪੁਰ ਦੀ ਇਮਾਰਤ ਦਾ ਦ੍ਰਿਸ਼। ਤਸਵੀਰ : ਧਨਵੰਤ ਸਿੰਘ 15-09-2026
ਭੁੱਨਰਹੇੜੀ, 14 ਸਤੰਬਰ (ਧਨਵੰਤ ਸਿੰਘ)- ਪਿਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਲ 2012 ਵਿਚ ਸਥਾਪਤ ਕੀਤਾ ਗਿਆ ਯੂਨੀਵਰਸਿਟੀ ਕਾਲਜ ਮੀਰਾਂਪੁਰ ਅੱਜ ਬੁਨਿਆਦੀ ਸਹੂਲਤਾਂ ਦੀ ਘਾਟ ਤੇ ਸੀਮਤ ਕੋਰਸਾਂ ਕਾਰਨ ਆਪਣੀ ਹੋਂਦ ਲਈ ਅਥਰੂ ਵਹਾਉਣ ਲਈ ਮਜਬੂਰ ਹੋ ਗਿਆ, ਪਰ ਬਾਤ ਪੁਛਣ ਵਾਲਾ ਨਜ਼ਰ ਨਹੀਂ ਆ ਰਿਹਾ। ਇਸ ਸੈਸ਼ਨ ਦਾਖ਼ਲਿਆਂ ਵਿਚ ਵੱਡੀ ਗਿਰਾਵਟ ਨੇ ਕਾਲਜ ਦੀ ਕਾਰਗੁਜ਼ਾਰੀ ਤੇ ਪੰਜਾਬੀ ਯੂਨੀਵਰਸਿਟੀ ਦੀ ਕਥਿਤ ਬੇਰੁਖ਼ੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਿਆ ਜਾਂਦਾ ਹੈ ਕਿ ਕਾਲਜ ਵਿਚ ਇਸ ਵੇਲੇ ਮੁੱਖ ਤੌਰ ’ਤੇ ਆਰਟਸ, ਕਾਮਰਸ ਅਤੇ ਕੰਪਿਊਟਰ ਨਾਲ ਸਬੰਧਤ ਕੋਰਸ ਹੀ ਚੱਲ ਰਹੇ ਹਨ, ਜਦਕਿ ਵਿਦਿਆਰਥੀਆਂ ਦੀ ਮੰਗ ਅਨੁਸਾਰ ਮੈਡੀਕਲ, ਨਾਨ-ਮੈਡੀਕਲ ਤੇ ਰੁਜ਼ਗਾਰਮੁਖੀ ਨਵੇਂ ਕੋਰਸ ਸ਼ੁਰੂ ਨਹੀਂ ਕੀਤੇ ਗਏ। ਇਸ ਕਾਰਨ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਹੋਰਨਾਂ ਸ਼ਹਿਰਾਂ ਤੇ ਕਸਬਿਆਂ ਵੱਲ ਰੁਖ ਕਰਨਾ ਪੈ ਰਿਹਾ ਹੈ। ਕਾਲਜ ਦੀ ਇਮਾਰਤ ਤੇ ਅੰਦਰੂਨੀ ਸੜਕਾਂ ਦੀ ਹਾਲਤ ਵੀ ਵਿਦਿਆਰਥੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪੀਣ ਵਾਲੇ ਪਾਣੀ ਲਈ ਲਗਾਏ ਗਏ ਆਰ. ਓ. ਸਿਸਟਮਾਂ ਦੇ ਠੱਪ ਰਹਿਣ, ਪਖਾਨਿਆਂ ਦੀ ਮਾੜੀ ਹਾਲਤ, ਬੈਠਣ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਅਤੇ ਪਾਰਕਿੰਗ ਸਮੇਤ ਹੋਰ ਬੁਨਿਆਦੀ ਪ੍ਰਬੰਧਾਂ ਦੀ ਕਮੀ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜ ਵਿੱਚ ਕਲਾਸਰੂਮਾਂ ਦੀ ਘਾਟ ਵੀ ਸਿੱਖਿਆ ਪ੍ਰਬੰਧ ਨੂੰ ਪ੍ਰਭਾਵਿਤ ਕਰ ਰਹੀ ਹੈ। ਅਫ਼ਸੋਸ਼ ਨਾਲ ਲਿਖਣਾ ਪੈ ਰਿਹਾ, ਕਿ ਸਮਾਜ ਸੇਵੀਆਂ ਵਲੋਂ ਬਣਾਏ ਗਏ ਕੈਂਟੀਨ ਦੇ ਇਕ ਹਿੱਸੇ ਨੂੰ ਵੀ ਹੋਰ ਮੰਤਵ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਕਾਲਜ ਸਬੰਧੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕਾਲਜ ਵਿਚ ਨਵੇਂ ਅਤੇ ਰੁਜ਼ਗਾਰਮੁਖੀ ਕੋਰਸ ਸ਼ੁਰੂ ਕਰਨ ਦੇ ਨਾਲ-ਨਾਲ ਇਮਾਰਤ, ਪੀਣ ਵਾਲੇ ਪਾਣੀ, ਪਖਾਨਿਆਂ, ਕਲਾਸਰੂਮਾਂ, ਸੜਕਾਂ ਤੇ ਹੋਰ ਸਹੂਲਤਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਇਲਾਕਾ ਵਾਸੀਆਂ ਨੇ ਪੰਜਾਬੀ ਯੂਨੀਵਰਸਿਟੀ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਾਲਜ ਦੇ ਮੁਲਾਜਮਾ ਦੇ ਸੰਘਰਸ਼ ਨੂੰ ਖਤਮ ਕਰਵਾਇਆ ਜਾਵੇ। ਮੀਰਾਂਪੁਰ ਕਾਲਜ ਦੀ ਮੌਜੂਦਾ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲੈ ਕੇ, ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣ ਅਤੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣ ਤਾਂ ਜੋ ਪੱਛੜੇ ਇਲਾਕੇ ਦੇ ਇਸ ਸਿੱਖਿਆ ਸੰਸਥਾਨ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕੇ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਪੱਖ ਲੈਣ ਲਈ ਫ਼ੋਨ ਕੀਤਾ ਗਿਆ ਪਰ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਕ੍ਰਿਸ਼ਨ ਮੰਗਲਾ ਦੀ ਅਗਵਾਈ ’ਚ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਵੱਖ-ਵੱਖ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ... ਅਗਲੀ ਖ਼ਬਰ ਨਿਰਮਲ ਭੱਟੀਆਂ ਵਲੋਂ ਕਾਂਗਰਸ ਵਰਕਰਾਂ ਨਾਲ ਬੈਠਕ
Ad Position 24