15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖ਼ਮੀ

ਸਮਾਣਾ, 14 ਸਤੰਬਰ (ਸਾਹਿਬ ਸਿੰਘ)- ਸਮਾਣਾ-ਭਵਾਨੀਗੜ੍ਹ ਸੜਕ ’ਤੇ ਥਾਣਾ ਸਦਰ ਸਮਾਣਾ ਦੇ ਪਿੰਡ ਫ਼ਤਹਿਗੜ੍ਹ ਛੰਨਾਂ ਨੇੜੇ ਭੁੰਗ ਵਾਲੀ ਟਰਾਲੀ ਨਾਲ ਕਾਰ ਵੱਜਣ ਨਾਲ ਹੋਏ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਤੀਜਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗਾਜੇਵਾਸ ਪੁਲਿਸ ਚੌਂਕੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਫ਼ਤਹਿਗੜ੍ਹ ਛੰਨਾਂ ਦੇ ਚਮਕੌਰ ਸਿੰਘ ਪੁੱਤਰ ਨਛੱਤਰ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਅਵਰਿੰਦਰ ਸਿੰਘ ਉਰਫ਼ ਅਭੀ ਪੁੱਤਰ ਭੀਮ ਸਿੰਘ ਕਾਰ ਵਿਚ ਸਵਾਰ ਹੋ ਕੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਗਏ ਸਨ।

Ad Position 21
repet_subhas-goyals [Copy P29]
ਮ੍ਰਿਤਕ ਚਮਕੌਰ ਸਿੰਘ ਤੇ ਦਿਲਪ੍ਰੀਤ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ। ਤਸਵੀਰ : ਸਾਹਿਬ ਸਿੰਘ 15-09-2026
ਸਮਾਣਾ, 14 ਸਤੰਬਰ (ਸਾਹਿਬ ਸਿੰਘ)- ਸਮਾਣਾ-ਭਵਾਨੀਗੜ੍ਹ ਸੜਕ ’ਤੇ ਥਾਣਾ ਸਦਰ ਸਮਾਣਾ ਦੇ ਪਿੰਡ ਫ਼ਤਹਿਗੜ੍ਹ ਛੰਨਾਂ ਨੇੜੇ ਭੁੰਗ ਵਾਲੀ ਟਰਾਲੀ ਨਾਲ ਕਾਰ ਵੱਜਣ ਨਾਲ ਹੋਏ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਤੀਜਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗਾਜੇਵਾਸ ਪੁਲਿਸ ਚੌਂਕੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਫ਼ਤਹਿਗੜ੍ਹ ਛੰਨਾਂ ਦੇ ਚਮਕੌਰ ਸਿੰਘ ਪੁੱਤਰ ਨਛੱਤਰ ਸਿੰਘ, ਦਿਲਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਅਵਰਿੰਦਰ ਸਿੰਘ ਉਰਫ਼ ਅਭੀ ਪੁੱਤਰ ਭੀਮ ਸਿੰਘ ਕਾਰ ਵਿਚ ਸਵਾਰ ਹੋ ਕੇ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਗਏ ਸਨ। ਵਾਪਸੀ ’ਤੇ ਰਾਤ ਕਰੀਬ 12 ਵਜੇ ਜਦੋਂ ਉਹ ਪਿੰਡ ਤੋਂ ਥੋੜ੍ਹੀ ਦੂਰ ਹੀ ਸਨ ਤਾਂ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੀ ਭੁੰਗ ਵਾਲੀ ਟਰਾਲੀ ਨਾਲ ਸਿੱਧੀ ਟਕਰਾ ਗਈ। ਸਿੱਟੇ ਵਜੋਂ ਕਾਰ ਵਿਚ ਸਵਾਰ ਤਿੰਨੇ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਚਮਕੌਰ ਸਿੰਘ (24) ਅਤੇ ਦਿਲਪ੍ਰੀਤ ਸਿੰਘ (23) ਦੀ ਰਸਤੇ ਵਿਚ ਮੌਤ ਹੋ ਗਈ ਜਦੋਂ ਕਿ ਅਵਰਿੰਦਰ ਸਿੰਘ ਉਰਫ਼ ਅਭੀ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਦਿਲਪ੍ਰੀਤ ਸਿੰਘ ਤਿੰਨ ਸਾਲ ਪਹਿਲਾਂ ਵਿਆਹਿਆ ਸੀ ਅਤੇ ਉਸ ਦੀ ਪਤਨੀ ਕੈਨੇਡਾ ਵਿਚ ਹੈ। ਪੁਲਿਸ ਨੇ ਟਰੈਕਰਟਰ-ਟਰਾਲੀ ਦੇ ਡਰਾਈਵਰ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪੁਲਿਸ ਉਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਭੱਟੀਆਂ ਵਲੋਂ ਕਾਂਗਰਸ ਵਰਕਰਾਂ ਨਾਲ ਬੈਠਕ ਅਗਲੀ ਖ਼ਬਰ ਸਫ਼ਾਈ ਮੁਹਿੰਮ ਦੇ ਮੋਢੀ ਨਿਗਮ ਦਫ਼ਤਰ ’ਚ ਕਬਾੜ ਦੇ ਢੇਰ ਤੇ ਸੜਿਆਂਧ ਵਾਲਾ ਮਾਹੌਲ
Ad Position 24