15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਫ਼ਾਈ ਮੁਹਿੰਮ ਦੇ ਮੋਢੀ ਨਿਗਮ ਦਫ਼ਤਰ ’ਚ ਕਬਾੜ ਦੇ ਢੇਰ ਤੇ ਸੜਿਆਂਧ ਵਾਲਾ ਮਾਹੌਲ

ਪਟਿਆਲਾ, 14 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਦੇ ਮਨਸ਼ੇ ਮੁਤਾਬਿਕ ਕਈ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਆਰੰਭੀ ਗਈ ਹੈ। ਇਸ ਵਿਚ ਵਿਧਾਇਕ, ਮੰਤਰੀ, ਕੌਂਸਲਰ ਤੱਕ ਸਰਗਰਮ ਭੂਮਿਕਾ ਵਿਚ ਦਿਖੇ, ਪਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਪਹੁੰਚਣ ’ਤੇ ‘ਦੀਵੇ ਥੱਲੇ ਹਨੇਰਾ’ ਵਾਲੀ ਕਹਾਵਤ ਸੱਚ ਹੁੰਦੀ ਦਿਖੀ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਪਟਿਆਲਾ, 14 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਸੂਬਾ ਸਰਕਾਰ ਦੇ ਮਨਸ਼ੇ ਮੁਤਾਬਿਕ ਕਈ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਆਰੰਭੀ ਗਈ ਹੈ। ਇਸ ਵਿਚ ਵਿਧਾਇਕ, ਮੰਤਰੀ, ਕੌਂਸਲਰ ਤੱਕ ਸਰਗਰਮ ਭੂਮਿਕਾ ਵਿਚ ਦਿਖੇ, ਪਰ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਪਹੁੰਚਣ ’ਤੇ ‘ਦੀਵੇ ਥੱਲੇ ਹਨੇਰਾ’ ਵਾਲੀ ਕਹਾਵਤ ਸੱਚ ਹੁੰਦੀ ਦਿਖੀ। ਇੱਥੇ ਪੁਰਾਣਾ ਸਮਾਨ, ਟੁੱਟੇ ਪਖਾਨੇ, ਸੜਿਆਂਧ ਮਾਰਦਾ ਵਾਤਾਵਰਨ ਦਫ਼ਤਰ ਦਾ ਪਿਛਲਾ ਪਾਸਾ ਮੁਹਿੰਮ ਦੇ ਬਿਲਕੁਲ ਉਲਟ ਦ੍ਰਿਸ਼ ਪੇਸ਼ ਕਰ ਰਿਹਾ ਹੈ। ਇਹ ਕਬਾੜ ਅਤੇ ਸੜਿਆਂਧ ਮਾਰਦਾ ਵਾਤਾਵਰਨ ਪਿਛਲੇ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਹੈ। ਕਬਾੜ ਉਪਰ ਪੈਂਦਾ ਬਾਰਿਸ਼ ਦਾ ਪਾਣੀ ਵੀ ਭਰ ਜਾਂਦਾ ਹੈ। ਜਿਸ ਕਾਰਨ ਕਈ ਤਰਾਂ ਦੇ ਮੱਛਰ ਪੈਦਾ ਹੋ ਸਕਦੇ ਹਨ। ਜਿਨ੍ਹਾਂ ਦਾ ਲਾਰਵਾ ਸ਼ਹਿਰ ਦੇ ਘਰ-ਘਰ ਜਾ ਕੇ ਸਿਹਤ ਵਿਭਾਗ ਦੇ ਅਧਿਕਾਰੀ ਲੱਭਦੇ ਤੇ ਜੁਰਮਾਨਾ ਲਗਾਉਂਦੇ ਹਨ। ਜਿਸ ਪਿੱਛੇ ਨਾਗਰਿਕਾਂ ਨੂੰ ਬਿਮਾਰੀਆਂ ਰਹਿਤ ਵਾਤਾਵਰਨ ਦੇਣਾ ਦਸਿਆ ਗਿਆ। ਆਖਿਰ ਸ਼ਹਿਰ ਦੀ ਸਫ਼ਾਈ ਦਾ ਖ਼ਿਆਲ ਰੱਖਣ ਵਾਲੇ ਨਗਰ ਨਿਗਮ ਵਿਚ ਇਸ ਤਰ੍ਹਾਂ ਦਾ ਕਬਾੜ ਜਾਂ ਟੁੱਟੇ ਪਖਾਨੇ ਕਿਸੇ ਤਰ੍ਹਾਂ ਵੀ ਸਹੀ ਨਹੀਂ ਕਹੇ ਜਾ ਸਕਦੇ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਪਾਵਰਕਾਮ ਦੇ ਸਰਕਲ ਦਫ਼ਤਰ ਅੱਗੇ ਧਰਨਾ ਖੇਤਾਂ ਤੇ ਘਰਾਂ ਦੀ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ...
Ad Position 24