15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸਿਵਲ ਹਸਪਤਾਲ ਨਾਭਾ ਵਿਖੇ ਗਰਭਵਤੀ ਔਰਤਾਂ ਲਈ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ- ਡਾ. ਵੀਨੂੰ ਗੋਇਲ

ਨਾਭਾ, 14 ਸਤੰਬਰ (ਵਰਿੰਦਰ ਵਰਮਾ)-ਪੰਜਾਬ ਸਰਕਾਰ ਸਮੇਂ-ਸਮੇਂ ਸਿਰ ਸਰਕਾਰੀ ਹਸਪਤਾਲਾ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸੰਬੰਧੀ ਮਰੀਜ਼ਾਂ ਨੂੰ ਆਧੁਨਿਕ ਇਕਯੂਪਮੈਂਟ ਰਾਂਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਸਿਵਲ ਹਸਪਤਾਲ ਨਾਭਾ ਦੇ ਗਾਇਨੀ ਵਿਭਾਗ ਵਿਖੇ ਗਰਭਵਤੀ ਔਰਤਾਂ ਦੀ ਸਹੂਲਤ ਲਈ ਆਧੁਨਿਕ ਇਕਯੂਪਮੈਂਟ ਉਪਲੱਬਧ ਹੋਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਨਾਭਾ, 14 ਸਤੰਬਰ (ਵਰਿੰਦਰ ਵਰਮਾ)-ਪੰਜਾਬ ਸਰਕਾਰ ਸਮੇਂ-ਸਮੇਂ ਸਿਰ ਸਰਕਾਰੀ ਹਸਪਤਾਲਾ ਨੂੰ ਹੋਰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸੰਬੰਧੀ ਮਰੀਜ਼ਾਂ ਨੂੰ ਆਧੁਨਿਕ ਇਕਯੂਪਮੈਂਟ ਰਾਂਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਸਿਵਲ ਹਸਪਤਾਲ ਨਾਭਾ ਦੇ ਗਾਇਨੀ ਵਿਭਾਗ ਵਿਖੇ ਗਰਭਵਤੀ ਔਰਤਾਂ ਦੀ ਸਹੂਲਤ ਲਈ ਆਧੁਨਿਕ ਇਕਯੂਪਮੈਂਟ ਉਪਲੱਬਧ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਵੀਨੂੰ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਨਾਭਾ ਦੁਆਰਾ ਦੱਸਿਆ ਗਿਆ ਕਿ ਸਿਵਲ ਹਸਪਤਾਲ ਨਾਭਾ ਦੇ ਗਾਇਨੀ ਵਿਭਾਗ ਵਿਚ ਨਵਜੰਮੇ ਬੱਚਿਆ ਨੂੰ ਬਿਨਾ ਸੂਈ ਲਗਾਏ ਪੀਲੀਏ ਦੀ ਜਾਂਚ ਕਰਨ ਲਈ ਟਰਾਂਸਕੁਟੇਨਿਅਸ ਬਿਲਿਰੂਬੀਨੋਮੀਟਰ ਉਪਲੱਬਧ ਹੈ। ਇਸ ਦੇ ਨਾਲ ਹੀ ਨਵਜੰਮੇ ਬੱਚਿਆ ਵਿਚ ਸੁਣਨ ਦੀ ਸਮਰਥਾ ਦੀ ਜਾਂਚ ਕਰਨ ਲਈ ਓਟੋਏਕੋਸਟਿਕ ਇਮੀਸ਼ਨ ਵੀ ਉਪਲੱਬਧ ਹੈ, ਜਿਸ ਨਾਲ ਨਵਜੰਮੇ ਬੱਚਿਆ ਦੀ ਹਿਅਰਿੰਗ ਅਸੈਸਟਮੇਂਟ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਬੱਚਿਆ ਦੇ ਮਾਹਿਰ ਡਾ. ਰੋਬੀਨ ਬਾਂਸਲ ਨੇ ਇਨ੍ਹਾਂ ਮਸ਼ੀਨਾਂ ਦੀ ਲਾਇਵ ਵਰਤੋਂ ਦਿਖਾਉਂਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਇਕਯੂਪਮੈਂਟਸ ਨਾਲ ਘੱਟ ਸਮੇ ਵਿਚ ਸਟੀਕ ਜਾਣਕਾਰੀ ਮਿਲ ਸਕਦੀ ਹੈ ਅਤੇ ਉਸ ਅਨੁਸਾਰ ਬਣਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਨ.ਐਸ.ਟੀ. ਮਸ਼ੀਨ ਹਸਪਤਾਲ ਦੇ ਗਾਇਨ ਵਿਭਾਗ ਵਿਚ ਉਪਲੱਬਧ ਹੈ, ਜਿਸ ਰਾਹੀਂ ਗਰਭ ਦੌਰਾਨ ਬੱਚੇ ਦੀ ਦਿਲ ਦੀ ਧੜਕਨ ਨੂੰ ਚੈਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਏਕਤਾ, ਡਾ. ਸੁਲੇਖਾ, ਰੁਪਿਦੰਰ ਕੌਰ, ਰਜਨੀ ਮਿੱਤਲ ਤੇ ਹੋਰ ਸਟਾਫ਼ ਮੋਜੂਦ ਸੀ।`
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਦੀ ਰਣਜੋਧ ਹਡਾਣਾ ਨੇ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਧਰਮਗੜ੍ਹ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24