15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਧਰਮਗੜ੍ਹ ਵਿਖੇ ਖ਼ੂਨਦਾਨ ਕੈਂਪ ਲਗਾਇਆ

ਬਨੂੜ, 14 ਸਤੰਬਰ (ਭੁਪਿੰਦਰ ਸਿੰਘ)- ਪਿੰਡ ਧਰਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਵਿਛੜੇ ਹੋਏ ਨੌਜਵਾਨਾਂ ਦੀ ਯਾਦ ਨੂੰ ਸਮਰਪਿਤ ਛੇਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਅਤੇ ਇਲਾਕਾ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।

Ad Position 21
repet_subhas-goyals [Copy P29]
ਵਿਛੜੇ ਨੌਜਵਾਨਾਂ ਦੀ ਯਾਦ ’ਚ ਧਰਮਗੜ੍ਹ ਵਿਖੇ ਕਰਵਾਏ ਖ਼ੂਨਦਾਨ ਕੈਂਪ ਦਾ ਦ੍ਰਿਸ਼। ਤਸਵੀਰ : ਭੁਪਿੰਦਰ ਸਿੰਘ 15-09-2026
ਬਨੂੜ, 14 ਸਤੰਬਰ (ਭੁਪਿੰਦਰ ਸਿੰਘ)- ਪਿੰਡ ਧਰਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਵਿਛੜੇ ਹੋਏ ਨੌਜਵਾਨਾਂ ਦੀ ਯਾਦ ਨੂੰ ਸਮਰਪਿਤ ਛੇਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਿੰਡ ਅਤੇ ਇਲਾਕਾ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ 92 ਯੂਨਿਟ ਖੂਨ ਇਕੱਠਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਬੰਧਕ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ, ਚਰਨਜੀਤ ਸਿੰਘ, ਡਾ. ਜਗਦੀਸ਼ ਸਿੰਘ, ਨਰਿੰਦਰ ਸਿੰਘ ਤੇ ਉਜਗਾਰ ਸਿੰਘ ਨੇ ਦੱਸਿਆ ਕਿ ਪਿੰਡ ਧਰਮਗੜ੍ਹ ਵਿਚ ਕੋਵਿਡ ਦੌਰਾਨ ਅਤੇ ਉਸ ਤੋਂ ਬਾਅਦ ਵੱਖ-ਵੱਖ ਘਟਨਾਵਾਂ ਵਿਚ ਪਿੰਡ ਦੇ ਕੁਝ ਨੌਜਵਾਨ ਵਿਛੜ ਗਏ ਸਨ। ਇਨ੍ਹਾਂ ਵਿਛੜੇ ਨੌਜਵਾਨਾਂ ਚ ਸਵ. ਮਲਕੀਤ ਸਿੰਘ, ਸਵ. ਗੁਰਪਿਆਰ ਸਿੰਘ, ਸਵ. ਸਤਨਾਮ ਸਿੰਘ ਅਤੇ ਸਵ. ਹਰਪ੍ਰੀਤ ਸਿੰਘ ਦੀ ਯਾਦ ਨੂੰ ਸੇਵਾ ਕਾਰਜ ਨਾਲ ਜੋੜਦਿਆਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿਚ ਹਸਪਤਾਲ, ਸੈਕਟਰ-32 ਚੰਡੀਗੜ੍ਹ ਦੇ ਡਾਕਟਰ ਅਨੀਸ਼ ਦੀ ਅਗਵਾਈ ਵਿਚ ਬਲੱਡ ਬੈਂਕ ਦੀ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ। ਇਸ ਟੀਮ ਵਲੋਂ ਖ਼ੂਨਦਾਨੀਆਂ ਦੀ ਮੈਡੀਕਲ ਜਾਂਚ ਕਰਨ ਉਪਰੰਤ ਖੂਨ ਇਕੱਠਾ ਕਰਨ ਦੀ ਸੇਵਾ ਨਿਭਾਈ ਗਈ। ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਟੀਮ ਵਲੋਂ ਖ਼ੂਨਦਾਨੀਆਂ ਤੇ ਆਉਣ ਵਾਲੇ ਸੱਜਣਾਂ ਲਈ ਚਾਹ-ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਖ਼ੂਨਦਾਨ ਕਰਨ ਵਾਲੇ ਸਾਰੇ ਸੱਜਣਾਂ ਦਾ ਖ਼ੂਨਦਾਨ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪੰਚ ਹਰਬੰਸ ਸਿੰਘ ਧਰਮਗੜ੍ਹ, ਅਮਰੀਕ ਸਿੰਘ, ਮੇਹਰ ਸਿੰਘ, ਨਿਰਮਲ ਸਿੰਘ, ਅਰਜਨ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸ਼ੰਭੂ, ਸਾਬਕਾ ਸਰਪੰਚ ਹਰਦਿੱਤ ਸਿੰਘ, ਅਵਤਾਰ ਸਿੰਘ, ਪੰਚ ਪਰਮਜੀਤ ਸਿੰਘ, ਅਮਨਦੀਪ ਸਿੰਘ, ਨੂਰਪ੍ਰੀਤ ਸਿੰਘ, ਬਲਦੇਵ ਸਿੰਘ, ਮਾਸਟਰ ਦਿਆਲ ਸਿੰਘ, ਮਾਸਟਰ ਕਰਮ ਸਿੰਘ ਮਠਿਆੜਾਂ, ਗੁਲਸ਼ਨ ਕੌਰ ਤੇ ਜਲਵਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਨਾਭਾ ਵਿਖੇ ਗਰਭਵਤੀ ਔਰਤਾਂ ਲਈ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ- ਡਾ. ਵੀਨੂੰ ਗੋਇਲ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਵਿਧਾਇਕ ਦੇਵ ਮਾਨ ਵਲੋਂ ਕਮੇਲੀ, ਗਲਵੱਟੀ ਤੇ ਲੱਧਾਹੇੜੀ ਤੋਂ ਬੱਸਾਂ ਰਵਾਨਾ
Ad Position 24