14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਜੀਤ, ਜਲੰਧਰ ਭੁੱਨਰਹੇੜੀ ਬਲਾਕ ’ਚ ਖਤੌਲੀ ਪੰਚਾਇਤ ਦਾ ਕੋਰਮ ਬਣਿਆ ਵੱਡਾ ਮਸਲਾ * ਪੰਚਾਂ ਵਲੋਂ ਪ੍ਰਬੰਧਕ ਨਿਯੁਕਤ ਕਰਨ ਦੀ ਉਠਾਈ ਮੰਗ * ਸਰਪੰਚ ਕੋਰਮ ਪੂਰਾ ਕਰਨ ਲਈ ਬਣਾ ਰਿਹਾ ਦਬਾਅ

ਭੁੱਨਰਹੇੜੀ, 13 ਸਤੰਬਰ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਖਤੌਲੀ ਦੀ ਗ੍ਰਾਮ ਪੰਚਾਇਤ ਵਿਚ ਕੋਰਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਪਾਸ ਪੁੱਜ ਗਿਆ। ਪੰਚਾਂ ਨੇ ਪੰਚਾਇਤੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕ ਨਿਯੁਕਤ ਕਰਨ ਦੀ ਮੰਗ ਕੀਤੀ ਹੈ।

Ad Position 21
repet_subhas-goyals [Copy P29]
ਪਿੰਡ ਖਤੌਲੀ ਦੇ ਡੂੰਘੇ ਕੀਤੇ ਹੋਏ ਛੱਪੜ ਦਿਖਾਉਂਦਾ ਹੋਇਆ ਪੰਚ ਸੁਰਜੀਤ ਸਿੰਘ। ਅਜੀਤ ਤਸਵੀਰ 14-09-2026
ਭੁੱਨਰਹੇੜੀ, 13 ਸਤੰਬਰ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਖਤੌਲੀ ਦੀ ਗ੍ਰਾਮ ਪੰਚਾਇਤ ਵਿਚ ਕੋਰਮ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਪਾਸ ਪੁੱਜ ਗਿਆ। ਪੰਚਾਂ ਨੇ ਪੰਚਾਇਤੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕ ਨਿਯੁਕਤ ਕਰਨ ਦੀ ਮੰਗ ਕੀਤੀ ਹੈ। ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਦੇ ਪੰਚਾਇਤੀ ਛੱਪੜ ’ਚੋਂ ਸਰਪੰਚ ਵਲੋਂ ਕਥਿਤ ਤੌਰ ’ਤੇ ਨਾਜਾਇਜ਼ ਢੰਗ ਨਾਲ ਮਿੱਟੀ ਪੁੱਟ ਕੇ ਵੇਚੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪ੍ਰਸ਼ਾਸਨ ਵਲੋਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੀਆਂ ਬੇਨਿਯਮੀਆਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰਮ ਸੰਬੰਧੀ ਪੈਦਾ ਹੋਈ ਸਥਿਤੀ ਕਾਰਨ ਪੰਚਾਇਤੀ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ, ਇਸ ਲਈ ਪ੍ਰਸ਼ਾਸਨ ਨੂੰ ਮਾਮਲੇ ਦਾ ਤੁਰੰਤ ਪ੍ਰਬੰਧਕ ਲਗਾਉਣਾ ਚਾਹੀਦਾ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਕੋਰਮ ਪੂਰਾ ਕਰਨ ਲਈ ਪੰਚਾਂ ’ਤੇ ਕਥਿਤ ਤੌਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰਮ ਸੰਬੰਧੀ ਅਸਲ ਸਥਿਤੀ ਸੋਸ਼ਲ ਮੀਡੀਆ ’ਤੇ ਹੋ ਰਹੀ ਬਿਆਨਬਾਜ਼ੀ ਨਾਲ ਨਹੀਂ, ਸਗੋਂ ਪੰਚਾਇਤੀ ਰਿਕਾਰਡ ਦੀ ਜਾਂਚ ਨਾਲ ਸਪਸ਼ਟ ਹੋ ਸਕਦੀ ਹੈ। ਸੁਰਜੀਤ ਸਿੰਘ ਅਤੇ ਹੋਰ ਪੰਚਾਂ ਨੇ ਕਿਹਾ ਕਿ ਸਰਪੰਚ ਦੇ ਪਤੀ ਵਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ’ਤੇ ਲਾਏ ਜਾ ਰਹੇ ਦੋਸ਼ ਸਿਆਸਤ ਤੋਂ ਪ੍ਰੇਰਿਤ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਹਡਾਣਾ ਦਾ ਖਤੌਲੀ ਪੰਚਾਇਤ ਦੇ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਦੀ ਪੰਚਾਇਤ ਨਾਲ ਸੰਬੰਧਿਤ ਮਾਮਲਾ ਹੈ ਅਤੇ ਇਸ ਦਾ ਨਿਪਟਾਰਾ ਪੰਚਾਇਤੀ ਰਿਕਾਰਡ ਅਤੇ ਸਰਕਾਰੀ ਨਿਯਮਾਂ ਦੇ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਨੂੰ ਕਾਰਵਾਈ ਹੋਣ ਦਾ ਡਰ ਹੋਣ ਕਾਰਨ ਸੋਸ਼ਲ ਮੀਡੀਆ ਰਾਹੀਂ ਮਾਮਲੇ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਦਾ ਕੋਰਮ ਨਿਯਮਾਂ ਅਨੁਸਾਰ ਪੂਰਾ ਹੈ ਤਾਂ ਪੰਚਾਇਤੀ ਰਿਕਾਰਡ ਇਸ ਦੀ ਪੁਸ਼ਟੀ ਕਰ ਸਕਦਾ ਹੈ। ਇਸ ਲਈ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਬਜਾਏ ਰਿਕਾਰਡ ਦੀ ਜਾਂਚ ਕਰਕੇ ਸਥਿਤੀ ਸਪਸ਼ਟ ਕੀਤੀ ਜਾਣੀ ਚਾਹੀਦੀ ਹੈ। ਪੰਚਾਂ ਨੇ ਮਾਮਲਾ ਡੀ.ਡੀ.ਪੀ.ਓ. ਪਟਿਆਲਾ ਕੋਲ ਉਠਾਉਂਦਿਆਂ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਕੋਰਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਸਿੱਧਾ ਅਸਰ ਪਿੰਡ ਦੇ ਵਿਕਾਸ ਕਾਰਜਾਂ ਅਤੇ ਪੰਚਾਇਤੀ ਕੰਮਕਾਜ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੁੰਦਾ ਤਾਂ ਖਤੌਲੀ ਪੰਚਾਇਤ ਵਿੱਚ ਪ੍ਰਬੰਧਕ ਨਿਯੁਕਤ ਕਰਕੇ ਪੰਚਾਇਤੀ ਕੰਮਕਾਜ ਨੂੰ ਸੁਚਾਰੂ ਬਣਾਇਆ ਜਾਵੇ। ਇਸ ਮਾਮਲੇ ਸੰਬੰਧੀ ਜਦੋਂ ਸਰਪੰਚ ਦੇ ਪਤੀ ਦਿਲਬਾਗ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਮੈਂ ਆਮ ਆਪਣੀ ਪਾਰਟੀ ਦਾ ਪੁਰਾਣਾ ਵਰਕਰ ਹਾਂ। ਪਿੰਡ ਦੇ ਛੱਪੜ ਵਿਚੋਂ ਮਿੱਟੀ ਸਾਰੇ ਪੰਚਾਂ ਤੇ ਪਿੰਡ ਦੀ ਸਹਿਮਤੀ ਪੁੱਟੀ ਗਈ, ਛੱਪੜ ਵਿਚੋਂ ਮਿੱਟੀ ਪੁਟਣ ਦੀ ਮਨਜ਼ੂਰੀ ਲਈ ਫ਼ੰਡ ਨਹੀਂ ਸਨ ਕੁਝ ਮਿੱਟੀ ਖੇਡਾਂ ਮੈਦਾਨ ਵਿਚ ਪਾਈ ਗਈ। ਪਰ ਹੁਣ ਅੱਠ ਮਹੀਨਿਆਂ ਤੋਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਪਾਰਟੀ ਵਿਚ ਆਉਣ ਲਈ ਦਬਾਅ ਬਣਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਤੇ ਮਜ਼ਬੂਤ ਸੂਬਾ ਬਣਾਉਣ ਲਈ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਸਮੇਂ ਦ... ਅਗਲੀ ਖ਼ਬਰ ਸੂਦ ਸਭਾ ਸਰਹਿੰਦ ਨੇ 10 ਸਾਲ ਪੂਰੇ ਹੋਣ ’ਤੇ ਧਾਰਮਿਕ ਮਿਲਣੀ ਸਮਾਗਮ ਕਰਵਾਇਆ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਵਾਤਾ...
Ad Position 24