09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਡਾ. ਵਿਜੇ ਸ਼ਾਰਦਾ ਵਲੋਂ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਨਾਭਾ ਦੇ ਸਮੂਹ ਮੈਂਬਰਾਂ ਦਾ ਸਨਮਾਨ

ਨਾਭਾ, 8 ਸਤੰਬਰ (ਵਰਿੰਦਰ ਵਰਮਾ)- ਸਮਾਜ ਸੇਵੀ ਅਤੇ ਸਾਬਕਾ ਸਿਵਲ ਸਰਜਨ ਰਿਟਾਇਰਡ ਡਾਕਟਰ ਵਿਜੇ ਸ਼ਾਰਦਾ ਵਲੋਂ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਨਾਭਾ ਦੇ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ, ਪ੍ਰਧਾਨ ਚਮਨ ਲਾਲ ਪੱਪੀ ਨੂੰ ਪਿਛਲੇ 58 ਸਾਲਾਂ ਤੋਂ ਸਾਵਣ ਦੇ ਚਾਲਿਆਂ ’ਚ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲਗਾਏ ਜਾ ਰਹੇ ਲੰਗਰ ਦੀ ਸੇਵਾ ਭਾਵਨਾ ਦੇ ਚਲਦੇ ਸਮੂਹ ਮੈਂਬਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਨਾਭਾ, 8 ਸਤੰਬਰ (ਵਰਿੰਦਰ ਵਰਮਾ)- ਸਮਾਜ ਸੇਵੀ ਅਤੇ ਸਾਬਕਾ ਸਿਵਲ ਸਰਜਨ ਰਿਟਾਇਰਡ ਡਾਕਟਰ ਵਿਜੇ ਸ਼ਾਰਦਾ ਵਲੋਂ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਨਾਭਾ ਦੇ ਚੇਅਰਮੈਨ ਡਾਕਟਰ ਸਤਪਾਲ ਅਗਰਵਾਲ, ਪ੍ਰਧਾਨ ਚਮਨ ਲਾਲ ਪੱਪੀ ਨੂੰ ਪਿਛਲੇ 58 ਸਾਲਾਂ ਤੋਂ ਸਾਵਣ ਦੇ ਚਾਲਿਆਂ ’ਚ ਮਾਤਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲਗਾਏ ਜਾ ਰਹੇ ਲੰਗਰ ਦੀ ਸੇਵਾ ਭਾਵਨਾ ਦੇ ਚਲਦੇ ਸਮੂਹ ਮੈਂਬਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਵਿਜੇ ਸ਼ਾਰਦਾ ਵਲੋਂ ਮੈਹਸ ਪੁਲ ਦੇ ਪਾਰ ’ਤੇ ਬਣੇ ਭਗਵਾਨ ਸ੍ਰੀ ਸਤਿਆ ਨਰਾਇਣ ਦੇ ਮੰਦਿਰ ’ਚ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਟੀਮ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਡਾ. ਵਿਜੇ ਸ਼ਾਰਦਾ ਨੇ ਚੇਅਰਮੈਨ ਡਾ. ਸਤਪਾਲ ਅਗਰਵਾਲ ਅਤੇ ਪ੍ਰਧਾਨ ਚਮਨ ਲਾਲ ਪੱਪੀ ਦੀ ਅਗਵਾਈ ’ਚ ਸਮੂਹ ਟੀਮ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਨਾਭਾ ਨੂੰ ਮੰਦਿਰ ਵਿਚ ਇਕ ਕਮਰਾ ਦਾਨ ਰੂਪ ਵਿਚ ਦਿੱਤਾ ਗਿਆ, ਜਿਸ ਦਾ ਉਦਘਾਟਨ ਡਾ. ਵਿਜੇ ਸ਼ਾਰਦਾ ਨੇ ਆਪਣੇ ਕਰ ਕਮਲਾਂ ਨਾਲ-ਨਾਲ ਕੀਤਾ। ਇਸ ਮੌਕੇ ਡਾ. ਸਤਪਾਲ ਅਗਰਵਾਲ ਨੇ ਇਸ ਸਨਮਾਨ ਲਈ ਡਾ. ਵਿਜੇ ਸ਼ਾਰਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸਮੂਹ ਮੈਂਬਰ ਦਿਨ-ਰਾਤ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਮੰਦਿਰ ਦੀ ਹਰ ਤਰ੍ਹਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਨ। ਇਸ ਮੌਕੇ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਨਾਭਾ ਵਲੋਂ ਡਾ. ਵਿਜੇ ਸ਼ਾਰਦਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਕਸ਼ਮਣ ਦਾਸ, ਕੇਵਲ ਸਿੰਘ, ਚੰਦਰ ਪ੍ਰਕਾਸ਼, ਹੰਸ ਰਾਜ, ਬੋਬੀ ਸ਼ਰਮਾ, ਅਸ਼ਵਨੀ ਸੱਚਦੇਵਾ, ਸੁਰੇਸ਼ ਗੁਪਤਾ, ਬੋਨੀ, ਧਰਮਿੰਦਰ ਵਰਮਾ, ਕੰਨੂ ਗੋਇਲ, ਹੈਪੀ ਦੁਗਲ, ਰਾਕੇਸ਼ ਕੁਮਾਰ, ਚਮਕੌਰ ਸਿੰਘ, ਰਾਜੇਸ਼ ਕੁਮਾਰ, ਸੁਮਿਤ ਕੁਮਾਰ, ਪਿਆਰਾ ਸਿੰਘ, ਅਮਿਤ ਕੁਮਾਰ, ਹੈਪੀ ਸ਼ਰਮਾ, ਪੱਪੂ ਅਰੋੜਾ, ਕਾਲੂ ਸ਼ਰਮਾ, ਸਾਬੀ ਸਿੰਘ, ਸੋਨੂ ਆਦਿ ਤੋਂ ਇਲਾਵਾ ਸਮੂਹ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਸਕੂਲ ਤੁਰਖੇੜੀ ਦਾ ਰੱਸਾਕਸੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮਾਮਲਾ ਵੋਟਾਂ ਦੀ ਐਸ. ਆਈ. ਆਰ. ਦਾ ਨਗਰ ਕੌਂਸਲ ਸਨੌਰ ‘ਤੇ ਲੱਗੇ ਦੋਸ਼ ਬੇਬੁਨਿਆਦ ਤੇ ਮਨਘੜਤ, ਸਾਰਾ ਕੰਮ ਨਿਯਮਾਂ ਅਨੁਸਾ...
Ad Position 24