07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖੇਡਾਂ ਵਤਨ ਪੰਜਾਬ ਦੀਆਂ ਦੇ ਬਲਾਕ ਪੱਧਰੀ ਖੇਡਾਂ ’ਚ ਪਹਿਲੇ ਦਿਨ ਹੋਏ ਦਿਲਚਸਪ ਮੁਕਾਬਲੇ

ਪਟਿਆਲਾ, 7 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਵਲ਼ੋਂ ਪਟਿਆਲਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ ਕਰਵਾਇਆ ਗਿਆ, ਇਸ ਦੌਰਾਨ ਪਹਿਲੇ ਦਿਨ ਦਿਲਚਸਪ ਮੁਕਾਬਲੇ ਹੋਏ। ਪਹਿਲੇ ਦਿਨ, ਪਟਿਆਲਾ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਨਾਭਾ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਪਟਿਆਲਾ, 7 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਖੇਡ ਵਿਭਾਗ ਪਟਿਆਲਾ ਵਲ਼ੋਂ ਪਟਿਆਲਾ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਬਲਾਕ ਪੱਧਰੀ ਖੇਡਾਂ ਦਾ ਆਗਾਜ ਕਰਵਾਇਆ ਗਿਆ, ਇਸ ਦੌਰਾਨ ਪਹਿਲੇ ਦਿਨ ਦਿਲਚਸਪ ਮੁਕਾਬਲੇ ਹੋਏ। ਪਹਿਲੇ ਦਿਨ, ਪਟਿਆਲਾ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਨਾਭਾ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ’ਚ ਵੱਖ-ਵੱਖ ਉਮਰ ਵਰਗ ਵਿਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ, ਵਾਲੀਬਾਲ ਸ਼ੂਟਿੰਗ ਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਸਮੇਂ ਬਲਾਕ ਪਟਿਆਲਾ ਸ਼ਹਿਰੀ ਦੀਆਂ ਖੇਡਾਂ ਵਤਨ ਪੰਜਾਬ ਦੀਆਂ 2026 (ਬਲਾਕ) ਦਾ ਉਦਘਾਟਨ ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਬਲਾਕ ਪਟਿਆਲਾ ਦਿਹਾਤੀ ਦੀਆਂ ਬਲਾਕ ਖੇਡਾਂ ਦਾ ਉਦਘਾਟਨ ਯੂਥ ਆਗੂ ਐਡਵੋਕੇਟ ਰਾਹੁਲ ਸਿੰਘ ਵਲ਼ੋਂ ਕੀਤਾ ਗਿਆ। ਪਟਿਆਲਾ ਰੂਰਲ ਬਲਾਕ ਵਿਚ ਫੁੱਟਬਾਲ ਗੇਮ ਵਿਚ ਅੰਡਰ-14 ਲੜਕਿਆਂ ਵਿਚ ਦ ਮਿਲੇਨੀਅਮ ਸਕੂਲ ਦੀ ਟੀਮ ਨੂੰ 0/4 ਸਕੋਰਾਂ ਨਾਲ ਹਰਾ ਕੇ ਅਜਾਦ ਫੁੱਟਬਾਲ ਕਲੱਬ ਦੀ ਟੀਮ ਜੇਤੂ ਰਹੀ। ਰਾਜਪੁਰਾ ਬਲਾਕ ਵਿਚ ਐਥਲੈਟਿਕਸ ਗੇਮ ਲੌਂਗ ਜੰਪ ਅੰਡਰ-17 ਲੜਕਿਆਂ ਵਿਚ ਜਸਕਰਨਜੋਤ ਸਿੰਘ ਨੇ ਪਹਿਲਾ ਸਥਾਨ, ਗੁਰਾਂਸ਼ ਸਿੰਘ ਨੇ ਦੂਸਰਾ ਸਥਾਨ, ਪ੍ਰਭਸਹਾਇ ਨੇ ਤੀਸਰਾ ਸਥਾਨ ਅਤੇ ਅਗਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਕਬੱਡੀ ਲੜਕਿਆਂ ਵਿੱਚ ਸਰਕਾਰੀ ਸਕੂਲ ਧੁੰਮਾਂ ਨੇ ਗੁਰੂ ਰਾਮਦਾਸ ਬਸੰਤਪੁਰਾ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਵਿਚ ਐਸ.ਡੀ. ਪਬਲਿਕ ਸਕੂਲ ਨੇ ਗੁਰੂ ਰਾਮਦਾਸ ਬਸੰਤਪੁਰਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਫੁੱਟਬਾਲ ਗੇਮ ਅੰਡਰ 14 ਲੜਕਿਆਂ ਅਤੇ ਲੜਕੀਆਂ ਵਿਚ ਸ੍ਰੀ ਚੇਤਨਿਆ ਸਕੂਲ ਰਾਜਪੁਰਾ ਨੇ ਬਾਜੀ ਮਾਰੀ। ਵਾਲੀਬਾਲ ਗੇਮ ਅੰਡਰ -17 ਆਧਾਰਸ਼ਿਲਾ ਫਾਊਨਟੇਨ ਪਬਲਿਕ ਸਕੂਲ ਦੀ ਟੀਮ ਪਹਿਲੇ ਦਰਜੇ ਤੇ ਰਹੀ। ਖੋ-ਖੋ ਅੰਡਰ-14 ਲੜਕਿਆਂ ਵਿੱਚ ਪੈਪਸੂ ਸਟੇਡੀਅਮ ਰਾਜਪੁਰਾ ਨੇ ਜਿੱਤ ਹਾਸਲ ਕੀਤੀ। ਪਟਿਆਲਾ ਦਿਹਾਤੀ ਬਲਾਕ ਵਿਚ ਐਥਲੈਟਿਕਸ ਗੇਮ 400 ਮੀਟਰ ਮੈਨ ਉਮਰ ਵਰਗ 21-30 ਵਿੱਚ ਪਹਿਲਾ ਸਥਾਨ ਆਯੂਸ਼ਪਾਲ ਅਤੇ ਦੂਸਰਾ ਸਥਾਨ ਜਸਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਉਮਰ ਵਰਗ 31-40 ਵਿੱਚ ਸਰਬਜੀਤ ਸਿੰਘ ਨੇ ਪਹਿਲਾ ਸਥਾਨ ਅਤੇ 41-50 ਉਮਰ ਵਰਗ ਵਿਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਾਭਾ ਬਲਾਕ ਵਿੱਚ ਕਬੱਡੀ ਗੇਮ ਅੰਡਰ-14 ਲੜਕਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀਂਗੀ ਦੀ ਟੀਮ ਨੇ ਪਹਿਲਾ ਸਥਾਨ, ਹਾਈ ਸਕੂਲ ਅਚਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਾਲੀਬਾਲ ਗੇਮ ਵਿਚ ਅੰਡਰ-14 ਲੜਕੀਆਂ ਵਿਚ ਕਲਗੀਧਰ ਮੂੰਗੋ ਟੀਮ ਨੇ ਪਹਿਲਾ ਅਤੇ ਕੋਚਿੰਗ ਸੈਂਟਰ ਨਾਭਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਨਰੇਸ਼ਨ ਜ਼ੀ ਤੇ ਅਲਫ਼ਾ ਸਮੇਤ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ‘ਮਿਸ਼ਨ ਕਲੀਨ ਪਟਿਆਲਾ’ ਮੁਹਿੰਮ ਨਾਲ ਮਿਲਾ... ਅਗਲੀ ਖ਼ਬਰ ਕਚਹਿਰੀ ਕੰਪਲੈਕਸ ’ਚ ਵੋਟਾਂ ਨੂੰ ਲੈ ਕੇ ਲੱਗੀਆਂ ਰੌਣਕਾਂ, ਉਮੀਦਵਾਰਾਂ ਨੇ ਜਿੱਤ ਯਕੀਨੀ ਬਣਾਉਣ ਲਈ ਝੋਕੀ ਤਾਕਤ 11 ਸਤੰਬ...
Ad Position 24