08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਹੋਣਹਾਰ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ

ਸਮਾਣਾ, 7 ਸਤੰਬਰ (ਸਾਹਿਬ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵਲੋਂ ਅਧਿਆਪਕ ਦਿਵਸ ਮੌਕੇ ਸਥਾਨਕ ਪਬਲਿਕ ਸੀਨੀ. ਸੈਕੰਡਰੀ ਸਕੂਲ ’ਚ ਪ੍ਰਧਾਨ ਰਾਜਿੰਦਰ ਪ੍ਰਸ਼ਾਦ, ਸਕੱਤਰ ਬਿ੍ਰਸ਼ਭਾਨ ਕਾਂਸਲ, ਖ਼ਜ਼ਾਨਚੀ ਸੁਮਿਤ ਸਿੰਗਲਾ ਤੇ ਪ੍ਰਾਜੈਕਟ ਚੇਅਰਮੈਨ ਸੀਤਾ ਰਾਮ ਗੁਪਤਾ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਰਾਜੀਵ ਗੁਪਤਾ ਅਤੇ ਅਸੀਸ਼ ਗੁਪਤਾ ਚੇਅਰਮੈਨ ਕੈਪਿਟਲ ਇਨਫੋਸਿਸ਼ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਨੇ ਸ਼ਿਰਕਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸਮਾਣਾ, 7 ਸਤੰਬਰ (ਸਾਹਿਬ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵਲੋਂ ਅਧਿਆਪਕ ਦਿਵਸ ਮੌਕੇ ਸਥਾਨਕ ਪਬਲਿਕ ਸੀਨੀ. ਸੈਕੰਡਰੀ ਸਕੂਲ ’ਚ ਪ੍ਰਧਾਨ ਰਾਜਿੰਦਰ ਪ੍ਰਸ਼ਾਦ, ਸਕੱਤਰ ਬਿ੍ਰਸ਼ਭਾਨ ਕਾਂਸਲ, ਖ਼ਜ਼ਾਨਚੀ ਸੁਮਿਤ ਸਿੰਗਲਾ ਤੇ ਪ੍ਰਾਜੈਕਟ ਚੇਅਰਮੈਨ ਸੀਤਾ ਰਾਮ ਗੁਪਤਾ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਰਾਜੀਵ ਗੁਪਤਾ ਅਤੇ ਅਸੀਸ਼ ਗੁਪਤਾ ਚੇਅਰਮੈਨ ਕੈਪਿਟਲ ਇਨਫੋਸਿਸ਼ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿੱਦਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ 15 ਸਕੂਲਾਂ ਦੇ 32 ਅਧਿਆਪਕਾਂ, 3 ਆਂਗਣਵਾੜੀ ਵਰਕਰਾਂ ਅਤੇ ਦੋ ਵਿਦਿਆਰਥੀਆਂ ਦਾ ਸਨਮਾਨ ਕੀਤਾ। ਪ੍ਰੀਸ਼ਦ ਪ੍ਰਧਾਨ ਰਾਜਿੰਦਰ ਪ੍ਰਸ਼ਾਦ ਨੇ ਬੀਤੇ ਸਮੇਂ ਵਿਚ ਲਗਾਏ ਗਏ ਪ੍ਰਾਜੈਕਟਾਂ ਤੇ ਚਾਨਣਾ ਪਾਉਂਦਿਆਂ ਆਉਣ ਵਾਲੇ ਸਮੇਂ ਲਗਾਏ ਜਾਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਬਾਰੇ ਵੀ ਸਭ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਸਥਾ ਮੈਂਬਰ ਚਮਨ ਲਾਲ ਧਨੇਠਾ, ਸ਼ਸ਼ੀ ਭੂਸ਼ਣ ਸਿੰਗਲਾ, ਜਤਿੰਦਰ ਸ਼ਰਮਾ, ਰਾਕੇਸ਼ ਗਰਗ, ਡੀ. ਕੇ. ਸੂਦ, ਡੀ. ਐੱਸ. ਪੀ. (ਨਾਹਰ ਸਿੰਘ), ਵਿਜੇ ਡਾਵਰ, ਸੰਦੀਪ ਕੁਮਾਰ, ਵਿਜੇ ਪਾਹਵਾ, ਸੁਨਿਸ਼ ਸਿੰਗਲਾ, ਬਲਵਿੰਦਰ ਮਿੱਤਲ, ਨਵੀਨ ਸਿੰਗਲਾ, ਰਾਜ ਸਿੰਗਲਾ, ਅਮਿਤ ਸਿੰਗਲਾ, ਆਨੰਦ ਗਰਗ, ਪ੍ਰਦੀਪ ਜਿੰਦਲ, ਐਡਵੋਕੇਟ ਪੰਕਜ, ਨਵੀਨ ਗੋਇਲ ਕੁਲਾਰਾਂ ਵਾਲੇ, ਨਾਰਾਇਣ ਦਾਸ, ਡਾ. ਸੰਦੀਪ ਮਿੱਤਲ, ਸ਼ਿਵ ਕੁਮਾਰ ਗੁਪਤਾ, ਦਰਸ਼ਨ ਕੁਮਾਰ ਕਕਰਾਲਾ, ਵਿਕਾਸ ਛੋਟੂ, ਅਸ਼ੋਕ ਕੁਮਾਰ, ਗੋਪੀ, ਸਨੀਤ ਗੋਇਲ, ਸੁਨੀਲ ਗੋਨਿਲ, ਨਿਸ਼ਾ ਰਾਣੀ, ਬੰਧਨਾ ਗੁਪਤਾ, ਕੌਂਸਲਰ ਰੈਣੂ ਸ਼ਰਮਾ, ਰੋਮੀ ਗਰਗ ਤੋਂ ਇਲਾਵਾ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਕਮੇਟੀ ਦੇ ਸਮੂਹ ਮੈਂਬਰ ਤੇ ਸਕੂਲ ਸਟਾਫ਼ ਵੀ ਹਾਜ਼ਰ ਸਨ। ਸਮਾਗਮ ਦੌਰਾਨ ਪ੍ਰਿੰਸੀਪਲ ਸੁਨੀਤਾ ਗਰਗ, ਵਾਇਸ ਪ੍ਰਿੰਸੀਪਲ ਮੋਨਿਕਾ ਸਿੰਗਲਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਕਰਵਾਏ ਜਾ ਰਹੇ ਨੇ ਗੁਰੂ ਧਾਮਾਂ ਦੇ ਦਰਸ਼ਨ- ਜੱਸੀ ਸੋਹੀਆਂ ਵਾਲਾ ਅਗਲੀ ਖ਼ਬਰ ਸਰਕਾਰੀ ਸਕੂਲ ਦੰਦਰਾਲਾ ਢੀਂਡਸਾ ’ਚ ਪ੍ਰੋਗਰਾਮ ਕਰਵਾਇਆ
Ad Position 24